ਆਕਰਸ਼ਣ ਦਾ ਕੇਂਦਰ ਬਣ ਰਹੀ ਹੈ ‘ਬਣੀ-ਠਣੀ ਸ਼ੈਲੀ’ ਦੀ ਪੇਟਿੰਗਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲਾਜਵੰਤੀ ਸਟੇਡੀਅਮ ਵਿਚ ਕਰਵਾਏ ਜਾ ਰਹੇ ਕਰਾਫ਼ਟਸ ਬਾਜਾਰ ਵਿਚ ਸਟਾਲ ਨੰਬਰ 51 ’ਤੇ ਰਾਜਸਥਾਨ ਦੀ ਬਣੀ-ਠਣੀ ਸ਼ੈਲੀ ਦੀ ਪੇਟਿੰਗ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਕਿਸ਼ਨਗੜ੍ਹ ਜ਼ਿਲ੍ਹਾ ਅਜਮੇਰ ਦੇ ਪੁਸ਼ਪੇਂਦਰ ਸਾਹੂ ਤੇ ਅਰਬਿੰਦ ਸਾਹੂ ਬਰੱਸ਼, ਵਾਟਰ ਕਲਰ, ਨੈਚੂਲਰ ਕਲਰ ਦੁਆਰਾ ਕਿਸੇ ਵੀ ਕਾਗਜ ਅਤੇ ਕੱਪੜੇ ’ਤੇ ਕਲਾਕਾਰੀ ਤਾਂ ਬਣਾਉਂਦੇ ਹੀ ਹਨ, ਨਾਲ ਹੀ ਵਿਅਕਤੀ ਦੇ ਅੰਗੂਠੇ ਦੇ ਨਹੁੰ ’ਤੇ ਵੀ ਕਲਾਕਾਰੀ ਬਣਾਉਣ ਵਿਚ ਮੁਹਾਰਤ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਲਾ 308 ਸਾਲ ਪੁਰਾਣੀ ਹੈ। ਇਸ ਨੂੰ ਮਹਾਰਾਜਾ ਸਾਵੰਤ ਸਿੰਘ ਅਤੇ ਬਾਮਾਨ ਸਿੰਘ ਨੇ ਕਲਾਕਾਰ ਨਿਹਾਲ ਚੰਦ ਤੋਂ ਸ਼ੁਰੂ ਕਰਵਾਈ ਸੀ। ਬਣੀ-ਠਣੀ ਸ਼ੈਲੀ ਸੰਸਾਰ ਭਰ ਵਿਚ ਪ੍ਰਸਿੱਧ ਹੈ, ਇਸ ਦੇ ਚੱਲਦਿਆਂ ਉਨ੍ਹਾਂ ਦੇ ਪਿਤਾ ਹੰਸ ਰਾਜ ਸਾਹੂ ਨੂੰ ਸਕਿੱਲ ਐਵਾਰਡ ਪ੍ਰਾਪਤ ਹੋ ਚੁੱਕਾ ਹੈ। ਸਰਕਾਰ ਦੁਆਰਾ ਇਸ ’ਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ ਅਤੇ ਇਸ ਕਲਾ ਨੂੰ ਇੰਡੀਅਨ ਮੋਨਾਲੀਸਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਪੁਸ਼ਪੇਂਦਰ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਕਲਾ ਲਈ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਇਕ ਆਕਾਰ ਬਣਾਉਣ ਵਿਚ ਇਕ ਦਿਨ ਤੋਂ ਲੈ ਕੇ 15 ਦਿਨ ਵੀ ਲੱਗ ਸਕਦੇ ਹਨ। ਇਹ ਕੰਮ ਬਾਰੀਕੀ ’ਤੇ ਨਿਰਭਰ ਕਰਦਾ ਹੈ, ਜਦ ਇਹ ਕਲਾ ਸ਼ੁਰੂ ਹੋਈ ਤਾਂ ਲੋਕਾਂ ਨੇ ਇਸ ਨੂੰ ਅਪਨਾਉਣ ਵਿਚ ਦੇਰ ਨਹੀਂ ਲਗਾਈ ਅਤੇ ਇਸ ਨੂੰ ਵਪਾਰ ਬਣਾ ਲਿਆ। ਕਿਸ਼ਨਗੜ੍ਹ ਦੇ ਸਾਰੇ ਲੋਕ ਇਸ ਕੰਮ ਵਿਚ ਲੱਗ ਗਏ ਪਰੰਤੂ ਹੁਣ ਕੇਵਲ 5 ਪ੍ਰਤੀਸ਼ਤ ਲੋਕ ਹੀ ਇਸ ਕੰਮ ਵਿਚ ਰਹਿ ਗਏ ਹਨ, ਫਿਰ ਵੀ ਇਸ ਕਲਾ ਦੀ ਕਾਫ਼ੀ ਡਿਮਾਂਡ ਹੈ।

Advertisements

ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਪੁਸ਼ਪੇਂਦਰ ਸਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਕਲਾ ਦਿਖਾਉਣ ਦਾ ਜੋ ਮੌਕਾ ਦਿੱਤਾ ਹੈ, ਉਸ ਲਈ ਜੀਵਨ ਭਰ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਖਾਣ-ਪੀਣ ਦੇ ਨਾਲ-ਨਾਲ ਰਹਿਣ ਦੀ ਵੀ ਵਧੀਆ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਸ ਤਰ੍ਹਾਂ ਦੀ ਸੁਵਿਧਾ ਉਨ੍ਹਾਂ ਨੂੰ ਅੱਜ ਤੱਕ ਕਦੇ ਵੀ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਲੋਕਾਂ ਨੂੰ ਇਸ ਕਲਾ ਦਾ ਇਕ ਵਾਰ ਨਿਰੀਖਣ ਜ਼ਰੂਰ ਕਰਨ ਨੂੰ ਕਿਹਾ, ਤਾਂ ਜੋ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਅੱਜ ਵੀ ਦੇਸ਼ ਵਿਚ ਬਣੀ-ਠਣੀ ਕਲਾ ਆਪਣਾ ਮਹੱਤਵ ਰੱਖਦੀ ਹੈ।

LEAVE A REPLY

Please enter your comment!
Please enter your name here