ਰੇਲਵੇ ਮੰਡੀ ਸਕੂਲ ਵਿੱਚ ਯਾਦਗਾਰੀ ਹੋ ਨਿਬੜਿਆ ਸਮਰ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ 19 ਦੇ ਕਾਰਨ ਜਿੱਥੇ ਕਿ ਸਕੂਲ ਬੰਦ ਹਨ ਅਤੇ ਗਰਮੀਆਂ ਦੀਆਂ ਛੁੱਟੀਆਂ ਚਲ ਰਹੀਆਂ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਅਤੇ ਸਰਵਪੱਖੀ ਵਿਕਾਸ ਲਈ ਸ.ਸ.ਸ.ਸ.ਰੇਲਵੇ ਮੰਡੀ ਸਕੂਲ ਵਿਖੇ 12 ਦਿਵਸੀ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਅਧੀਨ ਸਮਰ ਕੈਂਪ ਲਗਾਇਆ ਗਿਆ। ਇਸ ਸਮਰ ਕੈਂਪ ਦੌਰਾਨ ਅਧਿਆਪਕਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵਿਦਿਆਰਥੀਆਂ ਨੂੰ ਗਤੀਵਿਧੀਆਂ ਕਰਵਾਈਆ ਗਈਆਂ।ਇਸ ਕੈਂਪ ਦੌਰਾਨ ਮੁੱਖ ਤੌਰ ਤੇ ਪੇਂਟਿੰਗ,ਰੰਗੋਲੀ,ਮਹਿੰਦੀ,ਡਰਾਇੰਗ,ਡਾਂਸ, ਕੁਕਿੰਗ, ਮਿਊਜ਼ਿਕ, ਕਵਿਜ਼,ਆਨਲਾਈਨ ਪਹੇਲਿਆਂ,ਆਧੁਨਿਕ ਟੈਕਨੋਲੋਜੀ ਦੀ ਵਰਤੋਂ,ਬੈਸਟ ਆਉਟ ਆਫ ਵੇਸਟ ਮਟੀਰੀਅਲ,ਯੋਗਾ,ਮਾਸਕ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਇਸ ਸਮਰ ਕੈਂਪ ਦਾ ਮਹੱਤਵ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਆਨਲਾਈਨ ਮੁਕਾਬਲਿਆਂ ਰਾਹੀਂ ਰਾਬਤਾ ਬਣਾ ਕੇ ਕਰੋਨਾ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਾ ਹੈ।

Advertisements

ਕੈਂਪ ਦੇ ਕੋਆਰਡੀਨੇਟਰ ਡਾ.ਰਿਤੂ ਕੁਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰਾਂ ਦੇ ਕੈਂਪਾਂ ਦਾ ਉਦੇਸ਼ ਬੱਚਿਆਂ ਦੇ ਕਲਾ ਪੱਖ ਦਾ ਵਿਕਾਸ ਕਰਨਾ ਹੁੰਦਾ ਹੈ।ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵਿਸ਼ੇਸ਼ ਰੂਪ ਵਿੱਚ ਇਸ ਸਮਰ ਕੈਂਪ ਲਈ ਸਕੂਲ ਸਟਾਫ ਦੀ ਤਾਰੀਫ ਕੀਤੀ ਗਈ। ਇਸ ਸਮਰ ਕੈਂਪ ਵਿਚ ਸਾਰੇ ਗਾਇਡ ਅਧਿਆਪਕ ਸ਼੍ਰੀਮਤੀ ਤਰਨਪ੍ਰੀਤ ਕੌਰ, ਬੰਦਨਾ ਸਿੱਧੂ,ਡਾ.ਮੀਨੂੰ, ਮਨਦੀਪ ਕੌਰ,ਅਲਕਾ ਗੁੱਪਤਾ,ਕੁੰਤੀ ਦੇਵੀ,ਅਨੀਤਾ ਚਾਵਲਾ,ਅਨੀਤਾ ਗੌਤਮ,ਸੁਕਰੀਤੀ,ਕਮਲਜੀਤ ਕੌਰ,ਸੋਨਾਲੀ, ਸੁਨੀਤਾ,ਰੋਮਾ,ਸੁਮਨ ਲਤਾ,ਗੁਰਦੀਪ ਕੌਰ, ਪੰਕਜ ਦਿਓਲ,ਸਰਬਜੀਤ ਕੌਰ,ਦਲਜੀਤ ਕੌਰ, ਜੋਗਿੰਦਰ ਕੌਰ,ਰਜਨੀ,ਪੁਨੀਤ ਅਤੇ ਜਸਪਾਲ ਸਿੰਘ, ਰਵਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਇਸ ਸਮਰ ਕੈਂਪ ਵਿੱਚ ਆਖਰੀ ਦਿਨ ਵੱਖ-ਵੱਖ ਗਤੀਵਿਧੀਆਂ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਵਧਾਈ ਦਿੱਤੀ।

LEAVE A REPLY

Please enter your comment!
Please enter your name here