ਲਾਇਨਜ ਕਲੱਬ ਹੁਸਿ਼ਆਰਪੁਰ ਪ੍ਰਿੰਸ ਨੇ ਕੋਚ ਜ਼ਸਜੀਤ ਸਿੰਘ ਜੱਸੀ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਾਇਨਜ ਕਲੱਬ ਹੁਸਿ਼ਆਰਪੁਰ ਪ੍ਰਿੰਸ ਨੇ ਗੁਰੂ ਕਿਰਪਾ ਬਾਸਕਿਟਬਾਲ ਕਲੱਬ ਪੁਰਹੀਰਾਂ ਦੀ ਗਰਾਊਂਡ ਵਿਖੇ ਬਾਸਕਿਟਬਾਲ ਕੋਚ ਜ਼ਸਜੀਤ ਸਿੰਘ ਜੱਸੀ ਨੂੰ ਪੰਜਾਬ ਪੁਲਿਸ ਵਿਚ ਏ.ਐਸ.ਆਈ ਪ੍ਰਮੋਟ ਹੋਣ ਤੇ ਸਨਮਾਨਤ ਕੀਤਾ। ਇਸ ਮੋਕੇ ਲਾਇਨ ਰਣਜੀਤ ਸਿੰਘ ਰਾਣਾ, ਡਿਸਟ੍ਰਿਕ ਚੇਅਰਮੈਨ ਯੂਥ ਕੈਂਪ ਡਿਸਟ੍ਰਿਕ 321 ਡੀ ਨੇ ਕੋਚ ਜ਼ਸਜੀਤ ਸਿੰਘ ਜੱਸੀ ਨੂੰ ਏ.ਐਸ.ਆਈ ਬਣਨ ਤੇ ਵਧਾਈ ਦਿੱਤੀ ਤੇ ਕਿਹਾ ਕੇ ਜ਼ਸਜੀਤ ਸਿੰਘ ਜੱਸੀ ਆਪਣੀ ਸਰਕਾਰੀ ਡਿਉ਼ਂਟੀ ਨਿਭਾਉਣ ਦੇ ਨਾਲ ਨਾਲ ਗੁਰੂ ਕਿਰਪਾ ਬਾਸਕਿਟਬਾਲ ਗਰਾਉਂਡ ਪੁਰਹੀਰਾਂ ਵਿਚ ਬੱਚਿਆ ਨੂੰ ਬਾਸਕਿਟਬਾਲ ਦੀ ਸਿਖਲਾਈ ਦਿੰਦੇ ਹਨ।

Advertisements

ਲਾਇਨਜ ਕਲੱਬ ਹੁਸਿ਼ਆਰਪੁਰ ਪ੍ਰਿੰਸ ਦੇ ਪ੍ਰੈਜੀਡੈਂਟ ਲਾਇਨ ਰਤਨ ਚੰਦ ਜੀ ਨੇ ਬੱਚਿਆ ਨੂੰ ਨਸਿ਼ਆ ਤੋ ਦੂਰ ਰਹਿਣ ਲਈ ਪ੍ਰੇਰਤ ਕੀਤਾ। ਇਸ ਮੋਕੇ ਮੈਡਮ ਸੁਮਨ ਸ਼ਰਮਾ ਤੇ ਬਾਸਕਿਟਬਾਲ ਕੋਚ ਦੀਕਸ਼ਾ ਕੋਸ਼ਲ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੋਕੇ ਲਾਇਨ ਆਤਮਾ ਸਿੰਘ, ਜ਼ੋਨ ਚੇਅਰਮੈਨ ਲਾਇਨ ਰਾਜਦੀਪ ਸਿੰਘ , ਲਾਇਨ ਸੁਰਜੀਤ ਪਾਲ , ਲਾਇਨ ਡਾ: ਰਣਧੀਰ ਸਿੰਘ , ਲਾਇਨ ਰਣਧੀਰ ਸਿੰਘ, ਤੇ ਗੁਰਪ੍ਰੀਤ ਗੋਪੀ ਹਾਜਰ ਸਨ।

LEAVE A REPLY

Please enter your comment!
Please enter your name here