ਮਨਿਸਟੀਰੀਅਲ ਕਰਮਚਾਰੀਆਂ ਨੇ ਦਫਤਰੀ ਕੰਮ ਦਾ ਕੀਤਾ ਬਾਈਕਾਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 22 ਜੂਨ- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਕਾਲ ਤੇ ਅੱਜ ਮਿਤੀ 22.06.2021 ਨੂੰ ਪੰਜਾਬ ਭਰ ਦੇ ਸਾਰੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਅਤੇ ਡਾਇਰੈਕਟੋਰੇਟ ਦੇ ਮਨਿਸਟੀਰੀਅਲ ਕਰਮਚਾਰੀਆਂ ਵਲ੍ਹੋ੍ਰ ਦਫਤਰੀ ਕੰਮ ਦਾ ਬਾਈਕਾਟ ਕੀਤਾ ਗਿਆ. ਇਸ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਕਰਮਚਾਰੀ ਸਵੇਰੇ ਆਪਣੇ ਦਫਤਰਾਂ ਵਿੱਚ ਇਕੱਤਰ ਹੋਏ ਅਤੇ 11:00 ਵਜੇ ਸਰਕਾਰ ਵਿਰੁੱਧ ਇਰੀਗੇਸ਼ਨ ਕੰਪਲੈਕਸ ਵਿੱਚ ਇਕੱਤਰ ਹੋਏ. ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੀਰੁੱਧ ਮੋਦਗਿੱਲ ਅਤੇ ਜਸਵੀਰ ਸਿੰਘ ਸਾਧੜਾ ਵਲ੍ਹੋ ਪੈੱ੍ਰਸ ਬਿਆਨ ਰਾਹੀਂ ਜਾਰੀ ਕੀਤੀ ਗਈ. ਇਰੀਗੇਸ਼ਨ ਕੰਪਲੈਕਸ ਵਿੱਚ ਇੱਕ ਵਿਸ਼ਾਲ ਰੈਲੀ ਜਸਬੀਰ ਸਿੰਘ ਧਾਮੀ ਦੀ ਅਗਵਾਈ ਵਿੱਚ ਕੀਤੀ ਗਈ ।

Advertisements

ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ. ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚਵਰਿਆਮ ਸਿੰਘ ਮਿਨਹਾਸ, ਸੁਰਜੀਤ ਕੁਮਾਰ, ਨਵਦੀਪ ਸਿੰਘ, ਸ਼੍ਰੀਮਤੀ ਪਰਮਜੀਤ ਕੌਰ ਸੰਦੀਪ ਸੰਧੀ, ਗੁਰਵਿੰਦਰ ਸ਼ਾਨੇ, ਨਿਤਿਨ ਮਹਿਰਾ ਆਦਿ ਸ਼ਾਮਲ ਸਨ. ਮੋਦਗਿੱਲ ਵਲ੍ਹੋਂ ਕਿਹਾ ਗਿਆ ਕਿ ਸਰਕਾਰ ਵਲ੍ਹੋਂ ਜੋ ਪੇ ਕਮਿਸ਼ਨ ਮੁਲਾਜਮਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਮੁਲਾਜਮਾਂ ਵਲ੍ਹੋਂ ਨਕਾਰ ਦਿੱਤਾ ਗਿਆ ਹੈ ਅਤੇ ਸਹੀ 2.74 ਦੀ ਕੈਲਕੁੂਲੇਸ਼ਨ ਅਨੁਸਾਰ ਬਣਦਾ ਲਾਭ ਦਿੱਤਾ ਜਾਵੇ. ਉਹਨਾਂ ਵਲ੍ਹੋਂ ਨਵੇਂ ਮੁਲਾਜਮਾਂ ਦੇ ਨਾਲ ਕੀਤੇ ਵਿਤਕਰੇ ਦੀ ਵੀ ਨਿਖੇਧੀ ਕੀਤੀ ਗਈ. ਇਸ ਤੋਂ ਇਲਾਵਾ ਬਣਦੀਆਂ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਬਣਦਾ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ.Í ਮੋਦਗਿੱਲ ਜੀ ਵਲ੍ਹੋਂ ਕਿਹਾ ਗਿਆ ਕਿ ਸਾਰੇ ਕਰਮਚਾਰੀ ਕੱਲ੍ਹ ਮਿਤੀ 23.06.2021 ਨੂੰ ਕਲਮਛੋੜ ਹੜਤਾਲ ਤੇ ਰਹਿਣਗੇ ਅਤੇ 11:00 ਵਜੇ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਪੀ.ਡਬਲਯੂ.ਡੀ. ਸਰਕਲ ਦਫਤਰ ਨੇੜੇ ਮੇਨ ਡਾਕਘਰ, ਹੁਸ਼ਿਆਰਪੁਰ ਵਿਖੇ ਇਕੱਤਰ ਹੋਣਗੇ।

LEAVE A REPLY

Please enter your comment!
Please enter your name here