ਜਿਲੇ ਵਿੱਚ ਕੋਵਿਡ-19 ਦੇ ਨਵੇ 26 ਪਾਜੇਟਿਵ ਮਰੀਜ,1 ਮੌਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2916 ਨਵੇ ਸੈਪਲ ਲੈਣ  ਨਾਲ ਅਤੇ  2465 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 24 ਨਵੇ ਪਾਜੇਟਿਵ ਕੇਸ ਅਤੇ 02 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 26 ਨਵੇ ਪਾਜੇਟਿਵ ਮਰੀਜ ਹਨ । ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28292  ਹੈ  ਅਤੇ ਬਾਹਰਲੇ ਜਿਲਿਆ  ਤੋ 1997 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30289 ਹਨ। ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 640615 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 609652 ਸੈਪਲ  ਨੈਗਟਿਵ ਹਨ । 

Advertisements

ਜਦ ਕਿ 3771 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 710 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 961 ਹੋ ਗਈ ਹੈ । ਐਕਟਿਵ ਕੇਸਾ ਦੀ ਗਿਣਤੀ  318  ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29010 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 01 ਮੌਤ  ਹੋਈ ਹੈ । ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਵਲ-2 ਦੇ 290  ਮਰੀਜਾਂ ਲਈ ਉਪਲਬਧ  ਬੈਡਾਂ ਵਿੱਚੋ 256  ਬੈਡ ਖਾਲੀ ਜਦ ਕਿ ਲੈਵਲ- 03 ਦੇ ਮਰੀਜਾਂ ਲਈ ਉਪਲਬਧ 35 ਬੈਡਾ ਵਿੱਚੋ 32  ਬੈਡ ਖਾਲੀ ਹਨ ।

LEAVE A REPLY

Please enter your comment!
Please enter your name here