ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿਸਾਨ ਬਚਾਓ ਦੇਸ਼ ਬਚਾਓ ਦਾ ਨਾਅਰਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜੂਨ ਨੂੰ ਦਿੱਲੀ ਮੋਰਚੇ ਨੂੰ ਸੱਤ ਮਹੀਨੇ ਪੂਰੇ ਹੋਣ ਤੇ ਮੋਰਚੇ ਵੱਲੋਂ ਕਿਸਾਨ ਬਚਾਓ, ਦੇਸ਼ ਬਚਾਓ ਦਾ ਨਾਅਰਾ ਦਿੱਤਾ ਹੈ ਅਤੇ ਸਾਰੇ ਦੇਸ਼ ਅੰਦਰ ਗਵਰਨਰਾਂ ਰਾਹੀਂ, ਐਸ ਡੀ ਐਮਜ਼ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਖੇਤੀ ਕਾਲੇ ਕਾਨੂੰਨ ਰੱਦ ਕਰਨ ਲਈ ਮੰਗ ਪੱਤਰ ਭੇਜੇ ਜਾਣਗੇ। ਯਾਦ ਰਹੇ 26 ਜੂਨ ਨੂੰ ਹੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ, ਜਿਸ ਨਾਲ ਦੇਸ਼ ਅੰਦਰ ਜਮਹੂਰੀਅਤ ਦਾ ਗਲਾ ਘੁੱਟ ਦਿੱਤਾ ਗਿਆ ਸੀ। ਅੱਜ ਮੋਦੀ ਸਰਕਾਰ ਦੇਸ਼ ਦੀ ਜਮਹੂਰੀ ਢਾਂਚੇ ਅਤੇ ਜਮਹੂਰੀ ਸੰਸਥਾਵਾਂ ਉੱਪਰ ਵੱਡਾ ਹਮਲਾ ਕਰਕੇ ਦੇਸ਼ ਨੂੰ ਅਣ- ਐਲਾਨੀ ਐਮਰਜੈਂਸੀ ਰਾਹੀਂ ਬੁਰੀ ਤਰ੍ਹਾਂ ਤਬਾਹੀ ਵਾਲੇ ਪਾਸੇ ਲੈ ਕੇ ਜਾ ਰਹੀ ਹੈ। ਇਸ ਸਮੇਂ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਦੇਸ਼ ਦੀ ਕਿਸਾਨੀ ਜੋ ਪਹਿਲਾਂ ਹੀ ਪੂਰੀ ਤਰ੍ਹਾਂ ਮੰਦਵਾੜੇ ਦਾ ਸ਼ਿਕਾਰ ਹੈ , ਨੂੰ ਖੇਤਾਂ ਤੋਂ ਬਾਹਰ ਕਰਨ ਅਤੇ ਕਾਰਪੋਰੇਟ ਜਗਤ ਦਾ ਜ਼ਮੀਨਾਂ ਉੱਪਰ ਕਬਜ਼ੇ ਕਰਾਉਣ ਦੇ ਉਪਰਾਲੇ ਕਰਾ ਰਹੀ ਹੈ ।

Advertisements

ਸੰਯੁਕਤ ਕਿਸਾਨ ਮੋਰਚੇ ਸੱਦੇ ‘ਤੇ (ਨੇੜੇ ਮਿੰਨੀ ਸਕੱਤਰੇਤ) ਰਿਲਾਇੰਸ ਕਾਰਪੋਰੇਟ ਦੇ ਦਫਤਰਾਂ ਸਾਹਮਣੇ 224 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਧਰਨੇ ਦੇ ਧਰਨਾਕਾਰੀਆਂ ਨੇ 26 ਜੂਨ ਦੇ ਐਕਸ਼ਨ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ , ਕੁਲਤਾਰ ਸਿੰਘ, ਕਮਲਜੀਤ ਸਿੰਘ ਰਾਜਪੁਰ ਭਾਈਆਂ , ਗੁਰਮੀਤ ਸਿੰਘ, ਬਲਰਾਜ ਸਿੰਘ ਬੈਂਸ ਲਹਿਲੀ ਕਲਾਂ , ਰਾਮ ਲੁਭਾਇਆ ਸ਼ੇਰਗੜ੍ਹ, ਪ੍ਰੋਫੈਸਰ ਬਹਾਦੁਰ ਸਿੰਘ , ਅਜੀਤ ਸਿੰਘ ਮੁਖਲਿਆਣਾ, ਜੋਗਿੰਦਰ ਸਿੰਘ, ਬਲਵੀਰ ਸਿੰਘ ਫਤਿਹਗੜ੍ਹ , ਗੁਰਚਰਨ ਸਿੰਘ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਬਲਵੀਰ ਸਿੰਘ ਸੈਣੀ ਅਤੇ ਪਲਵਿੰਦਰ ਸਿੰਘ ਬੈਂਸ ਲਹਿਲੀ ਕਲਾਂ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here