ਵਿਧਾਇਕ ਆਦਿਆ ਨੇ ਪੀ.ਐਚ.ਸੀ. ਚੱਕੋਵਾਲ ਵਿਖੇ 35 ਕਿਲੋ ਮੈਗਾਵਾਟ ਜਨਰੇਟਰ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫੰਰਟ ਲਾਈਨ ਵਰਕਰਾਂ ਜਿਨ੍ਹਾ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੱਧੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਪੀ.ਐਚ.ਸੀ. ਚੱਕੋਵਾਲ ਵਿਖੇ ਕੋਰੋਨਾ ਯੋਧੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪਵਨ ਕੁਮਾਰ ਆਦੀਆ ਵਿਧਾਇਕ ਹਲਕਾ ਸ਼ਾਮ ਚੁਰਾਸੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤਰਾ ਜੀ ਦੀ ਪ੍ਰਧਾਨਗੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਰੋਹ ਦੌਰਾਨ ਬਲਾਕ ਚੱਕੋਵਾਲ ਦੇ ਕੋਰੋਨਾ ਮਹਾਂਮਾਰੀ ਦੇ ਇਸ ਸਮੇਂ ਦੌਰਾਨ ਵਧੀਆ ਕਾਰਗੁਜਾਰੀ ਕਰਨ ਵਾਲੇ ਸਿਹਤ ਵਰਕਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੋਨਾਲਿਕਾ ਇੰਟਰਨੈਸ਼ਨਲ ਟ੍ਰੈਕਟਰਜ਼ ਵੱਲੋਂ ਪੀ.ਐਚ.ਸੀ. ਚੱਕੋਵਾਲ ਨੂੰ ਦਾਨ ਕੀਤੇ ਗਏ 35 ਕਿਲੋ ਮੈਗਾਵਾਟ ਜਨਰੇਟਰ ਦਾ ਮਾਨਯੋਗ ਪਵਨ ਕੁਮਾਰ ਆਦੀਆ ਵੱਲੋਂ ਆਪਣੇ ਕਰ ਕਮਲਾ ਨਾਲ ਉਦਘਾਟਨ ਕੀਤਾ ਗਿਆ।

Advertisements

ਬਤੌਰ ਮੁੁੱਖ ਮਹਿਮਾਨ ਪਵਨ ਕੁਮਾਰ ਆਦੀਆ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਚੀ ਮਨੁੱਖਤਾ ਉਹੀ ਹੁੰਦੀ ਹੈ ਜੋ ਬੁਰੇ ਵਕਤ ਵੇਲੇ ਕਿਸੇ ਦੇ ਕੰਮ ਆਇਆ ਜਾਵੇ। ਇਸ ਮਹਾਂਮਾਰੀ ਦੌਰਾਨ ਕੋਰੋਨਾ ਯੋਧਿਆਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਮਨੁੱਖਤਾ ਦੇ ਭਲੇ ਲਈ ਸ਼ਲਾਘਾਯੋਗ ਕੰਮ ਕੀਤਾ। ਇਸ ਮਹਾਂਮਾਰੀ ਦੌਰਾਨ ਬਹੁਤ ਸਾਰੇ ਫਰੰਟ ਲਾਈਨ ਵਰਕਰਾਂ ਦੇ ਕੋਰੋਨਾ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਵੀ ਸਮੇਂ ਸਮੇਂ ਸਿਰ ਸਰਕਾਰ ਵੱਲੋ ਜਾਰੀ ਹਦਾਇਤਾ ਦੀ ਪੂਰੀ ਪੈਰਵਾਈ ਕੀਤੀ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਬੁਰੇ ਦੌਰਾਨ ਚੱਕੋਵਾਲ ਦੇ ਸਮੂਹ ਸਟਾਫ ਨੇ ਬਹੁਤ ਤਨਦੇਹੀ ਨਾਲ ਕੰਮ ਕੀਤਾ ਅਤੇ ਮੈਨੂੰ ਅੱਗੇ ਤੋਂ ਵੀ ਉਮੀਦ ਹੈ ਕਿ ਗੁਰੂਆਂ ਦੇ ਸੰਦੇਸ਼ ਮੁਤਾਬਿਕ ਅੱਗੇ ਤੋਂ ਵੀ ਸਰਬੱਤ ਦੇ ਭੱਲੇ ਲਈ ਹਰ ਤਰ੍ਹਾਂ ਦਾ ਆਪਣਾ ਯੋਗਦਾਨ ਪਾਉਣ ਲਈ ਤਿਆਰ ਰਹਿਣਗੇ। ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਜੀ ਨੇ ਕਿਹਾ ਕਿ ਪੀ.ਐਚ.ਸੀ. ਚੱਕੋਵਾਲ ਸਟਾਫ਼ ਨੇ ਜਿਸ ਤਨਦੇਹੀ ਨਾਲ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ ਅਤੇ ਉਮੀਦ ਹੈ ਕਿ ਚੱਕੋਵਾਲ ਦਾ ਸਮੂਹ ਸਟਾਫ਼ ਇਸੇ ਤਰਾਂ ਹੀ ਕੋਰੋਨਾ ਦੇ ਨਾਲ ਨਾਲ ਸਿਹਤ ਵਿਭਾਗ ਦੀਆਂ ਸਾਰੀਆਂ ਯੋਜਨਾਵਾਂ ਲਾਗੂ ਕਰਨ ਵਿੱਚ ਯੋਜਨਾਬੱਧ ਤਰੀਕੇ ਨਾਲ ਕੰਮ ਕਰਦਾ ਰਹੇਗਾ।

ਡਾ. ਬਲਦੇਵ ਸਿੰਘ ਜੀ ਨੇ ਇਸ ਮੌਕੇ ਬਲਾਕ ਚੱਕੋਵਾਲ ਦੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਇਸੇ ਤਰਾਂ ਹੀ ਚੱਕੋਵਾਲ ਦੇ ਇੱਕ ਪਰਿਵਾਰ ਦੀ ਤਰਾਂ ਹੀ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋਂ ਸਾਰਿਆਂ ਦਾ ਜੀ ਆਇਆ ਨੂੰ ਕਰਦੇ ਹੋਏ ਬਲਾਕ ਚੱਕੋਵਾਲ ਦੀ ਪ੍ਰੋਗਰੈਸ ਰਿਪੋਰਟ ਸਾਂਝੀ ਕੀਤੀ ਗਈ ਅਤੇੇ ਸਾਰੀਆਂ ਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਸੁਰਿੰਦਰ ਕੁਮਾਰ ਐਮ.ਓ. ਡੈਂਟਲ ਸਰਜਨ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੁਬੀ ਨਿਭਾਈ ਗਈ। ਸਮਾਰੋਹ ਦੌਰਾਨ ਕੋਰੋਨਾ ਯੋਧਿਆਂ ਤੋਂ ਇਲਾਕਾ ਆਈਆ ਵਿਸ਼ੇਸ਼ ਸ਼ਖਸ਼ੀਅਤਾਂ ਵਿੱਚ ਸੋਨਾਲਿਕਾ ਇੰਟਰਨੈਸ਼ਨਲ ਤੋਂ ਰਜਨੀਤ ਕੁਮਾਰ, ਅਤੁਲ ਸ਼ਰਮਾਂ, ਪ੍ਰਧਾਨ ਮੁਨਿਸੀਪਲ ਕਮੇਟੀ ਸ਼ਾਮ ਚੌਰਾਸੀ ਨਿਰਮਲ ਕੁਮਾਰ, ਇੰ: ਐਸ.ਸੀ. ਸੈਲ ਬਲਾਕ ਹੁਸ਼ਿਆਰਪੁਰ-1 ਇੰਦਰਪਾਲ ਸਿੰਘ, ਪਿੰਡ ਚੱਕੋਵਾਲ ਦੇ ਸਰਪੰਚ ਸਤਨਾਮ ਸਿੰਘ ਨੂੰ ਵੀ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here