“ਨਸ਼ਿਆ’ ਤੇ ਤੱਥ ਸਾਂਝੇ ਕਰੋ, ਜ਼ਿੰਦਗੀ ਬਚਾਓ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਸ਼ਾਖੋਰੀ ਅਤੇ ਗੈਰ ਕਾਨੰੂੰਨੀ ਤਸਕਰੀ ਵਿੱਰੁਧ ਅੰਤਰਰਾਸ਼ਟਰੀ ਦਿਵਸ”ਤੇ ਸਿਵਲ ਹਸਤਪਾਲ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਸਿਵਲ ਸਰਜਨ ਡਾ.ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਥੀਮ “ਨਸ਼ਿਆ’ਤੇ ਤੱਥ ਸਾਂਝੇ ਕਰੋ, ਜ਼ਿੰਦਗੀ ਬਚਾਓ” ਤਹਿਤ ਕਰਵਾਇਆ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਸਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ ਡਾ. ਜਸਵਿੰਦਰ ਸਿੰਘ, ਮਨੋਰੋਗ ਮਾਹਿਰ ਡਾ.ਰਾਜ ਕੁਮਾਰ, ਮੈਨੇਜਰ ਨਿਸ਼ਾ ਕਸ਼ਿਯਪ ਕਾਊਂਸਲਰ ਚੰਦਨ, ਸੁਖਪ੍ਰੀਤ ਕੌਰ, ਜਿਲਾ੍ਹ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਜਿਲਾ੍ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਸੈਮੀਨਾਰ ਨੰੁ ਸੰਬਧੋਨ ਕਰਦਿਆਂ ਸਿਵਲ ਸਰਜਨ ਡਾ.ਰਣਜੀਤ ਸਿੰਘ ਨੇ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਸਿਹਤ ਲਈ ਬਹੁਤ ਹਾਨੀਕਾਰਕ ਹੈ। ਅੱਜ ਨਸ਼ਾਖੋਰੀ ਵਿਸ਼ਵਵਿਆਪੀ ਇੱਕ ਵੱਡੀ ਸੱਮਸਿਆ ਬਣ ਗਈ ਹੈ ਅਤੇ ਮਾਨਵਤਾ ਦੇ ਪ੍ਰਤੀ ਸਭ ਤੋ ਵੱਡੇ ਅਪਰਾਧ ਦੇ ਰੂਪ ਨੂੰ ਧਾਰਣ ਕਰ ਚੁੱਕੀ ਹੈ, ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਹੈ।ਨਸ਼ਿਆਂ ਦਾ ਕਹਿਰ ਕੇਵਲ ਸ਼ਹਿਰਾਂ ਤੱਕ ਹੀ ਸੀਮਤ ਨਹੀ ਰਿਹਾ ਬਲਕਿ ਇਹ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ। ਉਨਾਂ ਦੱਸਿਆ ਕਿ ਅੱਜ ਦੀ ਯੂਵਾ ਪੀੜੀ ਮਾਨਵ ਜੀਵਨ ਦੇ ਬਚਾਓ ਲਈ ਬਣੀਆਂ ਦਵਾਈਆਂ ਦਾ ਉਪਯੋਗ ਨਸ਼ਿਆਂ ਦੇ ਰੂਪ ਵਿੱਚ ਕਰਨ ਲੱਗ ਪਈ ਹੈ ਜਿਸ ਨਾਲ ਦੇਸ਼ ਦਾ ਸਮਾਜਿਕ ਅਤੇ ਆਰਥਿਕ ਢਾਂਚਾਂ ਤਬਾਹ ਹੋ ਰਿਹਾ ਹੈ।ਸਾਨੂੰ ਆਪਣੇ ਬੱੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਚਾਹੀਦਾ ਤਾਂ ਜੋ ਉਨਾਂ ਨੂੰ ਗਲਤ ਸੰਗਤ ਵਿੱਚ ਪੈਣ ਤੋ ਰੋਕਿਆ ਜਾ ਸਕੇ। ਇਸ ਲਈ ਜ਼ਰੂਰੀ ਹੈ ਬੱਚਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਇਆ ਜਾਵੇ ਅਤੇ ਉਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਬੱਚਿਆਂ ਨੂੰ ਨਸ਼ਿਆਂ ਦੇ ਸਿਹਤ ਉੱਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਸੂਚੇਤ ਕਰਨਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਸਬੰਸ ਕੌਰ, ਨੇ ਦੱੱਸਿਆ ਕਿ ਸਿਹਤ ਵਿਭਾਗ ਵਲੋਂ ਜਿਲੇ੍ਹ ਅੰਦਰ ਨਸ਼ੇ ਦੀ ਆਦਤ ਤੋਂ ਪ੍ਰਭਾਵਤ ਵਿਅਕਤੀਆਂ ਦੇ ਇਲਾਜ ਲਈ 2 ਸਰਕਾਰੀ, 6 ਪ੍ਰਾਈਵੇਟ ਨਸ਼ਾ ਛੁਡਾੳ ਕੇਂਦਰ,17 ਓਟ ਕਲੀਨਿਕ ਅਤੇ 3 ਉ ਐੈਸ ਟੀ ਸੈਟਰ ਚਲਾਏ ਜਾ ਰਹੇ ਹਨ। ਇਨਾਂ ਕੇਂਦਰਾਂ ਵਿੱਚ ਇਲਾਜ, ਕਾਂਉਸਿÇਲੰਗ ਅਤੇ ਯੋਗ ਆਦਿ ਦੀਆ ਸੁਵਿਧਾਵਾਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਮਨੋਰੋਗ ਮਾਹਿਰ ਡਾ. ਰਾਜ ਕੁਮਾਰ ਨੇ ਕਿਹਾ ਨਸ਼ਾ ਇੱਕ ਦਿਮਕ ਦੇ ਕੀੜੇ ਵਾਂਗ ਹੈ ਜੋ ਯੁਵਾ ਪੀੜੀ ਨੂੰ ਅੰਦਰੋ ਹੀ ਅੰਦਰੋ ਖੋਖਲਾ ਕਰੀ ਜਾ ਰਿਹਾ ਹੈ।ਨਸ਼ਾ ਇਨਸਾਨ ਦੀ ਸੋਚ-ਵਿਚਾਰ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ।ਇਸ ਲਈ ਸਾਨੂੰ ਜੀਵਨ ਵਿੱਚ ਨਾ ਤਾਂ ਖੁਦ ਨਸ਼ਾ ਕਰਨ ਅਤੇ ਨਾ ਹੀ ਕਿਸੇ ਹੋਰ ਨੂੰ ਨਸ਼ਾ ਕਰਨ ਦੇਣਾ ਚਾਹੀਦਾ ਹੈ। ਇਸ ਵਿਸ਼ੇਸ਼ ਮੌਕੇ ਤੇ ਹਿਮਾਲਿਆਂ ਫਾਊਡੇਸ਼ਨ ਸੰਸਥਾਂ ਹੁਸ਼ਿਆਰਪੁਰ ਦੇ ਮੈਂਬਰਾਂ ਵਲੋਂ ਨਸ਼ੇ ਦੇ ਸੇਵਨ ਕਰਨ ਨਾਲ ਸਿਹਤ ਉਪਰ ਪੈਂਦੈ ਮਾੜੇ ਪ੍ਰਭਾਵਾ ਦੇ ਬਾਰੇ ਸਿਵਲ ਹਸਪਤਾਲ ਦੇ ੳ.ਪੀ.ਡੀ ਕੰਪਲੈਕਸ ਵਿੱਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਨੁਕੜ ਨਾਟਕ ਵੀ ਖੇਡਿਆ ਗਿਆ।

Advertisements

LEAVE A REPLY

Please enter your comment!
Please enter your name here