ਹਿਮਾਂਸ਼ੂ ਅਤੇ ਗੋਪੀ ਨੇ 10 ਹਜ਼ਾਰ ਰੁਪਏ ਦਾ ਲੋਨ ਲੈ ਕੇ ਠੰਢੇ ਮਿੱਠੇ ਜਲ ਦੀ ਲਗਾਈ ਛਬੀਲ

ਫਗਵਾੜਾ (ਦ ਸਟੈਲਰ ਨਿਊਜ਼)। ਸਮਾਜ ਸੇਵਾ ਕਰਨ ਲਈ ਨੇਕ ਇਰਾਦਿਆਂ ਦੀ ਲੋੜ ਹੁੰਦੀ ਹੈ। ਜੋ ਬੱਚੇ ਚੰਗੀ ਸੋਚ ਅਤੇ ਇਮਾਨਦਾਰੀ ਨਾਲ ਅਗੇ ਵਧਦੇ ਹਨ ਉਹ ਹਮੇਸ਼ਾ ਕਾਮਯਾਬ ਹੋ ਕੇ ਮੰਜਿਲਾਂ ਨੂੰ ਸਰ ਕਰਦੇ ਹਨ । ਅਜਿਹਾ ਹੀ ਇਕ ਲੋਕ ਭਲਾਈ ਦਾ ਕਾਰਜ ਹਿਮਾਂਸ਼ੂ (ਜਮਾਤ 12ਵੀਂ ) ਅਤੇ ਗੋਪੀ (ਜਮਾਤ 7ਵੀਂ ) ਨੇ ਕਰਕੇ ਵਿਖਾਇਆ ਹੈ। ਇਨ੍ਹਾਂ ਦੋਵੇ ਬੱਚਿਆਂ ਨੇ 10 ਹਜ਼ਾਰ ਰੁਪਏ ਲੋਨ ਲੈ ਕੇ ਗੋਲ ਚੌਂਕ ਵਿਖੇ ਸੰਗਤਾ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਦੋ ਸਰਦਾਰ ਬਲਵਿੰਦਰ ਸਿੰਘ ਧਾਲੀਵਲ ਜੀ ਵਿਧਾਇਕ ਫਗਵਾੜਾ ਨੇ ਦੋਵੇ ਬੱਚਿਆਂ ਦੇ ਇਸ ਉਪਰਾਲੇ ਬਾਰੇ ਸੁਣਿਆ ਤੇ ਉਹ ਤੁਰੰਤ ਗੋਲ ਚੌਂਕ ਵਿਖੇ ਲਗਾਈ ਛਬੀਲ ਕੋਲ ਪੁੱਜੇ ਅਤੇ ਦੋਵੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।

Advertisements

ਉਨ੍ਹਾਂ ਨੇ ਦੋਵੇ ਬੱਚਿਆਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ 10 ਹਜ਼ਾਰ ਰੁਪਏ ਉਨ੍ਹਾਂ ਨੇ ਲੋਨ ਲੈਕੇ ਛਬੀਲ ਲਗਾਈ ਹੈ ਉਹ 10 ਹਜ਼ਾਰ ਰੁਪਏ ਧਾਲੀਵਾਲ ਸਾਹਿਬ ਆਪਣੇ ਵਲੋਂ ਭਰਨਗੇ ਅਤੇ ਇਹਨਾਂ ਬੱਚਿਆਂ ਨੂੰ ਅੱਗੇ ਤੋਂ ਕਦੇ ਵੀ ਕਿਸੇ ਵੀ ਲੋਕ ਭਲਾਈ ਕਾਰਜ ਲਈ ਜੋ ਵੀ ਕੋਈ ਲੋੜ ਹੋਵੇ ਤਾ ਉਨ੍ਹਾਂ ਦੀ ਮਦਦ ਧਾਲੀਵਾਲ ਸਾਹਿਬ ਕਰਦੇ ਰਹਿਣਗੇ।

LEAVE A REPLY

Please enter your comment!
Please enter your name here