ਰੇਲਵੇ ਮੰਡੀ ਸਕੂਲ ਦੀ ਐੱਨ.ਐੱਸ.ਐੱਸ. ਇਕਾਈ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫ਼ਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ, ਪ੍ਰੀਤ ਕੋਹਲੀ ਜੀ ਦੇ ਆਦੇਸ਼ਾਂ ਮੁਤਾਬਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ  ਪ੍ਰਿੰਸੀਪਲ ਮੈਡਮ ਲਲਿਤਾ ਰਾਣੀ ਦੀ ਯੋਗ ਅਗਵਾਈ ਅਧੀਨ ਸਕੂਲ ਦੀ ਐੱਨ.ਐੱਸ.ਐੱਸ. ਇਕਾਈ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਪ੍ਰਿੰਸੀਪਲ ਮੈਡਮ ਜੀ ਨੇ ਨਾ ਕੇਵਲ ਐੱਨ. ਐੱਸ. ਐੱਸ. ਵਲੰਟੀਅਰਾਂ ਬਲਕਿ ਪੂਰੇ ਸਕੂਲ ਦੇ ਵਿਦਿਆਰਥੀਆਂ ਨੂੰ  ਆਪਣੇ ਘਰ ਦੇ ਆਲੇ ਦੁਆਲੇ ਪੰਜ ਪੰਜ ਪੌਦੇ ਲਗਾਉਣ ਦਾ ਟਾਰਗੈੱਟ ਦਿੱਤਾ ਸੀ।

Advertisements

ਜਿਸ ਨੂੰ ਵਿਦਿਆਰਥੀਆਂ ਸਮੇਤ ਸਟਾਫ ਨੇ ਵੀ ਪੂਰਾ ਕੀਤਾ।ਪ੍ਰਿੰਸੀਪਲ ਮੈਡਮ ਜੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਸਦਕਾ  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪੰਜ ਹਜ਼ਾਰ ਤੋਂ ਵੀ ਵੱਧ ਪੌਦਾ ਰੋਪਣ ਕੀਤਾ ਗਿਆ। ਐਨਾ ਹੀ ਨਹੀਂ ਪ੍ਰਿੰਸੀਪਲ ਮੈਡਮ ਜੀ ਨੇ  ਵਿਦਿਆਰਥੀਆਂ ਵਿੱਚ  ਆਨਲਾਈਨ ਵਾਤਾਵਰਣ ਦਿਵਸ ਉੱਪਰ  ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।

LEAVE A REPLY

Please enter your comment!
Please enter your name here