ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਅੱਜ ਤੋ ਤਿੰਨ ਦਿਨ ਤੱਕ ਕਰਨਗੇ ਹੜ੍ਹਤਾਲ

ਪੰਜਾਬ (ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਬੱਸਾ ਦੇ ਕੱਚੇ ਮੁਲਾਜ਼ਮ ਸੋਮਵਾਰ ਤੋ ਤਿੰਨ ਦਿਨਾ ਦੀ ਹੜ੍ਹਤਾਲ ਤੇ ਰਹਿਣਗੇ। ਇਸ ਦੌਰਾਨ ਤਿੰਨ ਦਿਨ ਲਗਾਤਾਰ ਬੱਸਾਂ ਦੀ ਹੜ੍ਹਤਾਲ ਚੱਲੇਗੀ ਅਤੇ ਪਨਬੱਸ ਅਤੇ ਪੀਆਰਟੀਸੀ ਦੀਆ ਲਗਪਗ 1300 ਬੱਸਾਂ ਨਹੀ ਚੱਲਣਗੀਆਂ। ਮੁਲਾਜ਼ਮਾ ਨੇ ਦੱਸਿਆ ਕਿ ਉਹਨਾ ਦੀਆ ਮੰਗਾ ਨਾ ਪੂਰੀਆ ਹੋਣ ਤੇ ਪੰਜਾਬ ਰੋਡਵੇਜ਼,ਪਨਬੱਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਇਹ ਫੈਸਲਾ ਲਿਆ ਹੈ। ਮੁਲਾਜ਼ਮਾ ਨੇ ਦੱਸਿਆ ਕਿ ਬੱਸਾਂ ਦੀ ਆਵਾਜਾਈ ਐਤਵਾਰ ਰਾਤ 12 ਵਜੇ ਤੋ ਬੁੱਧਵਾਰ ਰਾਤ 12 ਵਜੇ ਤੱਕ ਬੰਦ ਰਹੇਗੀ।

Advertisements

ਜ਼ਿਕਰਯੋਗ ਹੈ ਕਿ ਬੱਸ ਕਰਮਚਾਰੀਆ ਵੱਲੋ ਪਿਛਲੇ ਲੰਬੇ ਸਮੇ ਤੋ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਭਾਰਤੀ ਕਰਮਚਾਰੀਆ ਨੂੰ ਰੈਗੁਲਰ ਕਰੇ। ਜਿਸਦੇ ਕਾਰਣ ਉਹਨਾ ਦੀਆ ਮੰਗਾ ਪੂਰੀਆ ਨਾ ਹੋਣ ਤੇ ਅੱਜ ਕਰਮਚਾਰੀਆ ਵੱਲੋ ਬੱਸ ਸਟੈਡ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here