ਸਾਂਝੀ ਏਕਤਾਂ ਕਰਮਚਾਰੀ ਯੂਨੀਅਨ ਦੀ ਹੋਈ ਚੋਣ, ਸੁਰਿੰਦਰ ਕੁਮਾਰ ਬਣੇ ਜਿਲਾਂ ਪ੍ਰਧਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਂਝੀ ਏਕਤਾਂ ਕਰਮਚਾਰੀ ਯੂਨੀਅਨ ਵੱਲੋ ਸਿਵਲ ਸਰਜਨ ਦਫਤਰ ਵਿਖੇ ਇਕ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਪੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦਾ ਮੁੱਖ ਏਜੰਡਾ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਸਮੂਹ ਦਰਜਾਚਾਰ ਕਰਮਚਾਰੀਆਂ ਦੀ ਸਹਿਮਤੀ ਦੇ ਨਾਲ ਜਿਲਾਂ ਪੱਧਰੀ ਕਮੇਟੀ ਦੀ ਚੋਣ ਕਰਨਾ ਸੀ ਇਸ ਮੀਟਿੰਗ ਵਿੱਚ ਸੁਰਿੰਦਰ ਕੁਮਾਰ ਪੀ. ਐਚ .ਯੂ. ਪਾਲਦੀ ਨੂੰ ਪ੍ਰਧਾਨ, ਕੁਲਦੀਪ ਸਿੰਘ ਨੂੰ ਜਨਰਲ ਸਕੱਤਰ, ਖਜਾਨਚੀ ਰਾਮ ਲੁਭਾਇਆ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਜਦ ਕਿ ਸਲਾਹਕਾਰ ਵੱਜੋ ਪੂਨਮ ਸ਼ਰਮਾਂ , ਸੁਨੀਤਾ ਤੇ ਪ੍ਰਵੀਨ ਕੁਮਾਰ ਅਹੁਦੇ ਦੇ ਕੇ ਨਵਾਜਿਆ।

Advertisements

ਇਸ ਮੋਕੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਸੂਬਾ ਕਮੇਟੀ ਵੱਲੋ ਜੋ ਅਹੁਦਾ ਦਿੱਤਾ ਗਿਆ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਜਥੇਬੰਦੀ ਦੇ ਸਹਿਯੋਗ ਨਾਲ ਨਿਭਾਇਆ ਜਾਵੇਗਾ। ਇਸ ਮੋਕੇ ਉਹਨਾਂ ਪੰਜਾਬ ਸਰਕਾਰ ਨੇ ਮੁਲਾਜਮਾਂ ਨੂੰ ਛੇਵੇ ਪੇ- ਕਮਿਸ਼ਨ ਦੀ ਲੰਗੜੀ ਰਿਪੋਟ ਦਿੱਤੀ ਹੈ ਉਹ ਮੰਨਜੂਰ ਨਹੀ ਇਸ ਸਬੰਧੀ ਸੂਬਾ ਕਮੇਟੀ ਵੱਲੋ ਸਘੰਰਸ਼ ਦੀ ਬਿਗੱਲ ਵਜਾ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਦੀ ਮੰਗਾਂ ਨਾ ਮੰਨੀਆ ਤਾ ਇਸ ਦਾ ਆਉਣ ਵਾਲੀ ਚੋਣਾ ਵਿੱਚ ਮੁਲਜਾਮ, ਮਜਦੂਰ ਤੇ ਕਿਸਾਨਾ ਵੱਲੋ ਸਬਕ ਸਿਖਾਇਆ ਜਾਵੇਗਾ। ਇਸ ਮੋਕੇ ਜਸਬੀਰ ਸਿੰਘ ਰੋਪੜ ਵਾੀਸ ਪ੍ਰਧਾਨ ਪੰਜਾਬ , ਚੈਅਰਮੈਨ ਰਣਜੀਤ ਸਿੰਘ , ਸੈਕਟਰੀ ਜਸਬੀਰ ਸਿੰਘ ਧੂਰੀ ਵੀ ਵਿਸ਼ੇਸ਼ ਤੋਰ ਤੇ ਹਾਜਰ ਰਹੇ ।

LEAVE A REPLY

Please enter your comment!
Please enter your name here