ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਹਾਲਤ, ਆਈ.ਸੀ.ਯੂ ਵਿੱਚ ਕਰਵਾਏ ਗਏ ਦਾਖਿਲ

ਪੰਜਾਬ (ਦ ਸਟੈਲਰ ਨਿਊਜ਼)। ਬਾਲੀਵੁੱਡ ਦੇ ਆਦਾਕਾਰ ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ ਤੋ ਮੰੁਬਈ ਵਿਖੇ ਸਥਿਤ ਹਿੰਦੂਜਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਦਿਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਤਕਲੀਫ ਆ ਰਹੀ ਹੈ। ਜਿਸਦੇ ਕਾਰਣ ਉਹ ਆਈ.ਸੀ.ਯੂ.ਵਿੱਚ ਦਾਖਿਲ ਹਨ, ਜਿੱਥੇ ਡਾਕਟਰ ਉਨਾ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ। ਪਰ ਡਾਕਟਰਾ ਦੀ ਜਾਣਕਾਰੀ ਅਨੁਸਾਰ ਉਨਾ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲੀਪ ਕੁਮਾਰ ਨੂੰ ਹਸਪਤਾਲ ਤੋ 10 ਦਿਨ ਪਹਿਲਾ ਛੁੱਟੀ ਦਿੱਤੀ ਗਈ ਸੀ।

Advertisements

ਪਰ ਉਹਨਾ ਦੀ ਸਿਹਤ ਮੁੜ੍ਹ ਤੋ ਵਿਗੜਨ ਕਾਰਣ ਦਿਲੀਪ ਕੁਮਾਰ ਨੂੰ ਦੁਬਾਰਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿਸਦੀ ਜਾਣਕਾਰੀ ਉਸਦੇ ਨਜ਼ਦੀਕੀ ਪਰਿਵਾਰ ਦੇ ਦੋਸਤ ਫੈਸਲ ਫਰੂਕੀ ਨੇ ਮੀਡੀਆ ਨੂੰ ਦਿੱਤੀ। ਹਸਪਤਾਲ ਵਿੱਚ ਦਿਲੀਪ ਕੁਮਾਰ ਦੇ ਨਾਲ ਉਹਨਾ ਦੀ ਪਤਨੀ ਵੀ ਮੌਜੂਦ ਹਨ। ਦਿਲੀਪ ਕੁਮਾਰ ਨੇ ਮੁਗਲ -ਏ-ਆਜ਼ਮ, ਦੇਵਦਾਸ, ਨਯਾ ਦੌੜ ਅਤੇ ਰਾਮ ਔਰ ਸ਼ਿਆਮ ਵਰਗੀਆ ਸੁਪਰਹਿੱਟ ਫਿਲਮਾ ਵਿੱਚ ਵੀ ਕੰਮ ਕੀਤਾ ਹੈ। ਉਹ ਪਿਛਲੇ ਪੰਜ ਦਹਾਕਿਆ ਤੋ ਭਾਰਤੀ ਸਿਨੇਮਾ ਦਾ ਨੰਬਰ -1 ਸੁਪਰਸਟਾਰ ਰਹੇ ਹਨ। ਦਿਲੀਪ ਕੁਮਾਰ ਆਖਰੀ ਵਾਰ 1998 ਵਿੱਚ ਫਿਲਮ ਕਿਲਾਂ ਵਿੱਚ ਦਿਖਾਈ ਦਿੱਤੇ ਸਨ।

LEAVE A REPLY

Please enter your comment!
Please enter your name here