3 ਜੁਲਾਈ ਨੂੰ ਜਿਲ੍ਹੇ ਭਰ ਵਿੱਚ ਲਗਾਏ ਜਾਣਗੇ ਮੈਗਾ ਵੈਕਸੀਨੇਸ਼ਨ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਕੋਰੋਨਾ ਪ੍ਰਤੀ ਢੁੱਕਵਾ ਵਿਵਹਾਰ ਅਤੇ ਟੀਕਾਕਰਣ ਬਹੁਤ ਹੱਦ ਤੱਕ ਇੰਨਫੈਕਸ਼ਨ ਰੇਟ ਅਤੇ ਮੌਤ ਦਰ ਘਟਾਉਣ ਵਿੱਚ ਸਹਾਈ ਹੈ। ਪੰਜਾਬ ਸਰਕਾਰ ਦੀ ਟੀਕਾਕਰਣ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ ਜਿਲ੍ਹਾ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੇ ਨਿਰਦੇਸ਼ਾਂ ਅਨੁਸਾਰ 3 ਜੁਲਾਈ ਨੂੰ ਜਿਲ੍ਹੇ ਭਰ ਵਿੱਚ ਮੈਗਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਲਈ ਕੋਵਿਡ ਦਾ ਟੀਕਾਕਰਣ ਇੱਕ ਅਹਿਮ ਹਿੱਸਾ ਹੈ। ਕੋਵਿਡ-19 ਦਾ ਟੀਕਾਕਰਨ ਪ੍ਰਤੀਰੋਧਕ ਪ੍ਰਣਾਲੀ ਨੂੰ ਮਜਬੂਤ ਬਣਾਉਣ ਲਈ ਬਹੁਤ ਹੀ ਮਹੱਤਵਪੂਰਣ ਹੈ।

Advertisements

ਇਸ ਲਈ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਗਲਤ ਅਫ਼ਵਾਹਾਂ ਤੇ ਵਿਸ਼ਵਾਸ ਨਾ ਕਰਦੇ ਹੋਏ ਕੋਵਿਡ-19 ਟੀਕਾਕਰਨ ਜਰੂਰ ਕਰਵਾਇਆ ਜਾਵੇ। ਟੀਕਾਕਰਣ ਉਪਰੰਤ ਵੀ ਕੋਵਿਡ ਪ੍ਰਤੀ ਢੁੱਕਵਾਂ ਵਿਵਹਾਰ ਮਾਸਕ, ਹੱਥ ਧੋਣਾ ਅਤੇ 2 ਗਜ਼ ਦੀ ਦੂਰੀ ਵਰਗੀਆਂ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਉਹਨਾਂ ਦੱਸਿਆ ਕਿ ਕੋਵਿਡ ਟੀਕਾਕਰਣ ਦੇ 3 ਜੁਲਾਈ ਨੂੰ ਲੱਗ ਰਹੇ ਕੈਂਪਾਂ ਵਿੱਚ ਬਲਾਕ ਚੱਕੋਵਾਲ ਦੇ 30 ਪਿੰਡਾਂ ਵਿੱਚ ਮੈਗਾ ਕੈਂਪ ਉਲੀਕੇ ਗਏ ਹਨ।

ਜਿਨ੍ਹਾਂ ਵਿੱਚ ਮੜੂਲੀ ਬ੍ਰਾਹਮਣਾ, ਖਡਿਆਲਾ ਸੈਣੀਆਂ, ਬ੍ਰਹਮਜੀਤ, ਜੰਡੀ, ਰੰਧਾਵਾ ਬਰੋਟਾ, ਪੰਡੋਰੀ ਖਜੂਰ, ਨੰਦਾਚੌਰ, ਚੱਕ ਗੁੱਜਰਾਂ, ਮੁਰਾਦਪੁਰ ਨਰਿਆਲ, ਸਲੇਮਪੁਰ, ਸਤੌਰ, ਖੁਣ-ਖੁਣ ਗੋਬਿੰਦਪੁਰ, ਭੀਖੋਵਾਲ, ਹਰਦੋਖਾਨਪੁਰ, ਕੋਟਲਾ ਨੋਧ ਸਿੰਘ, ਭਾਗੋਵਾਲ, ਫਤਿਹਗੜ੍ਹ ਨਿਆੜਾ, ਬਡਾਲਾ ਮਾਹੀ, ਆਦਮਵਾਲ, ਬਸੀ ਗੁਲਾਮ ਹੁਸੈਨ, ਮਾਣਕ ਢੇਰੀ, ਚੱਕੋਵਾਲ ਸ਼ੇਖਾਂ, ਪੱਜੋਦਿੱਤਾ, ਆਲੋਵਾਲ, ਧੂਤ ਖੁਰਦ, ਕਾਂਟੀਆਂ, ਕੱਕੋਂ, ਨਸਰਾਲਾ ਸਟੇਸ਼ਨ, ਬੇਗਮਪੁਰ ਜੰਡਿਆਲਾ ਅਤੇ ਪੀ.ਐਚ.ਸੀ. ਚੱਕੋਵਾਲ ਵਿਖੇ ਮੈਗਾ ਕੈਂਪ ਲਗਾਏ ਜਾ ਰਹੇ ਹਨ। ਡਾ. ਬਲਦੇਵ ਸਿੰਘ ਨੇ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਦੌਰਾਨ 18 ਸਾਲ ਦੀ ਉਮਰ ਤੋਂ ਉਪਰ ਸਾਰੇ ਕੋਵਿਡ ਪ੍ਰਤੀ ਢੁੱਕਵਾ ਵਿਵਹਾਰ ਕਰਦੇ ਹੋਏ ਵੱਧ ਤੋਂ ਵੱਧ ਯੋਗ ਵਿਅਕਤੀ ਵੈਕਸੀਨੇਸ਼ਨ ਕਰਾਉਣ ਤਾਕਿ ਸਭ ਦੇ ਸਹਿਯੋਗ ਨਾਲ ਇਸ ਬਿਮਾਰੀ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here