ਕੰਵਰਦੀਪ ਸਿੰਘ ਭੱਲਾ ਦੀ ਮਿੰਨੀ ਕਹਾਣੀ “ਫਰਜ਼”

ਇਵੇਂ ਬਹੁਤ ਘੱਟ ਹੁੰਦਾ ਏ ਪ੍ਰਸੰਨਤਾ ਅਤੇ ਉਦਾਸੀ ਦੋਨੋਂ ਕਿਸੇ ਦੇ ਘਰ ਇਕੱਠੀਆਂ ਆ ਢੁੱਕਣ,ਅੱਜ ਗੀਤੋ ਦੇ ਬੂਹੇ ਦੀਆਂ ਦਰਾਂ ਵਿੱਚ ਜਦੋਂ ਪ੍ਰਸੰਨਤਾ ਅਤੇ ਉਦਾਸੀ ਦੇ ਟਾਕਰੇ ਹੋਏ ਤਾਂ ਦੋਵੇ ਇੱਕ ਦੂਜੇ ਨੂੰ ਦੇਖ ਕੇ ਹੈਰਾਨ ਹੋ ਗਈਆਂ,ਇਹ ਤਾਂ ਕਦੀ ਇੱਕ ਦੂਜੇ ਦੇ ਮੂੰਹ ਨਹੀਂ ਲੱਗੀਆਂ,ਪਰ ਅੱਜ ਕੁੱਝ ਨਹੀਂ ਹੋ ਸਕਦਾ ਸੀ। ਪ੍ਰਸੰਨਤਾ ਨੇ ਉਦਾਸੀ ਨੂੰ ਪੁੱਛਿਆ ਕਿੱਧਰ ਜਾ ਰਹੀਂ ਏ ? ਮੈਂ ਕਿਉਂ ਦੱਸਾਂ ਤੂੰ ਦੱਸ, ਪ੍ਰਸੰਨਤਾ ਕਹਿੰਦੀ ਮੈਂ ਤਾਂ ਗੀਤੋ ਦੇ ਘਰ ਵਿੱਚ ਖੁਸ਼ੀਆਂ ਵਿਖੇੜਨ ਜਾ ਰਹੀਂ ਹਾਂ, ਪਰ ਉਦਾਸੀ ਤੂੰ ਇੱਥੇ ਨਾ ਜਾਈ, ਇਹ ਕਿਵੇਂ ਹੋ ਸਕਦਾ ਏ ਮੇਰੀ ਭੈਣ ਪ੍ਰਸੰਨਤਾ, ਸਾਨੂੰ ਭੇਜਣ ਵਾਲਾ ਤਾਂ ਇੱਕੋ ਹੈ, ਉਹ ਤਾਂ ਹੈ ਫਿਰ ਮੈਨੂੰ ਵਾਪਸ ਹੋਣ ਲਈ ਤੂੰ ਮੈਨੂੰ ਕਿਵੇਂ ਕਿਹਾ, ਪ੍ਰਸੰਨਤਾ ਨੇ ਕਿਹਾ ਦੇਖ ਭੈਣ,ਮੇਰਾ ਮਤਲਬ ਪਰਿਵਾਰ ਖੁਸ਼ੀਆਂ ਦਾ ਸਵਾਦ ਤਾਂ ਲੈ ਲਵੇ ਉਦਾਸੀ ਨੇ ਕਿਹਾ, ਠੀਕ ਹੈ ਪਰ ਮੈਂ ਘਰ ਦੀਆਂ ਦਰਾਂ ਤੋਂ ਪਰੇ ਨਹੀਂ ਹੋ ਸਕਦੀ ਅੱਛਾ ਫਿਰ ਤੇਰੀ ਮਰਜ਼ੀ, ਪ੍ਰਸੰਨਤਾ ਘਰ ਦੇ ਅੰਦਰ ਜਿਉਂ ਹੀ ਦਾਖਲ ਹੋਈ, ਘਰ ਵਿੱਚ ਨੰਨੀ ਮੁੰਨੀ ਬੇਟੀ ਨੇ ਵੀਹ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਜਨਮ ਲਿਆ, ਸਾਰੇ ਇੱਕ ਦੂਜੇ ਨਾਲ ਗਲੇ ਮਿਲੇ।ਲੰਡੂ ਵੰਡੇ ਗਏ, ਅਚਾਨਕ ਉਦਾਸੀ ਨੇ ਦਰਵਾਜ਼ਾ ਖੜਕਾ ਦਿੱਤਾ, ਘਰ ਵਿੱਚ ਦਾਦਾ ਜੀ ਨੂੰ ਅਟੈਕ ਹੋ ਗਿਆ, ਤੇ ਉਹ ਸਦੀਵੀਂ ਵਿਛੋੜਾ ਦੇ ਗਏ।ਪ੍ਰਸੰਨਤਾ, ਉਦਾਸੀ ਵੱਲ ਬਿਟਰ- ਬਿਟਰ ਝਾਕਦੀ, ਆਪਣੇ ਆਪ ਨਾਲ ਗੱਲਾਂ ਕਰਦੀ ਕਹਿ ਰਹੀ ਸੀ, ਕਿ ਇਹਨੇ ਵੀ ਤਾਂ ਆਪਣਾ ਫਰਜ਼ ਪੂਰਾ ਕੀਤਾ ਏ।
ਕੰਵਰਦੀਪ ਸਿੰਘ ਭੱਲਾ ( ਪਿੱਪਲਾਂ ਵਾਲਾ)
ਇੰਚਾਰਜ਼ ਅੰਕੜਾ ਸ਼ਾਖਾ ਸਹਿਕਾਰੀ ਬੈਂਕ ਹੁਸ਼ਿਆਰਪੁਰ।
99-881-94776

Advertisements

LEAVE A REPLY

Please enter your comment!
Please enter your name here