ਪੁਲਿਸ ਨੇ 3 ਕਿਲੋ 200 ਗਰਾਮ ਹੈਰੋਇਨ ਤੇ 40 ਲੱਖ ਰੁਪਏ ਤੋਂ ਵੱਧ ਡਰੱਗ ਮਨੀ ਸਮੇਤ ਫੜੇ 6 ਸਮਗਲਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਆਈ.ਜੀ. ਜਲੰਧਰ ਰੇਂਜ ਕੋਸ਼ਤਭ ਸ਼ਰਮਾ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਇਕ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਅੰਤਰ ਰਾਸ਼ਟਰੀ ਡਰੱਗ ਅਤੇ ਹਵਾਲਾ ਰੈਕਟ ਦਾ ਪਰਦਾਫਾਸ਼ ਕਰਦਿਆਂ 20 ਕਿਲੋ 700 ਗਰਾਮ ਹੈਰੋਇਨ ਅਤੇ 40 ਲੱਖ 12 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਨਸ਼ਿਆਂ ਦੇ ਧੰਦੇ ’ਚ ਸ਼ਾਮਲ 6 ਵਿਅਕਤੀਆਂ ਨੂੰ ਦਿੱਲੀ, ਉਤਰ ਪ੍ਰਦੇਸ਼ ਅਤੇ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ। ਇਸ ਕਾਰਵਾਈ ਨਾਲ ਅੰਤਰ-ਰਾਸ਼ਟਰੀ ਡਰੱਗ ਰੈਕਟ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਨੇ ਅੰਤਰਰਾਜ਼ੀ ਨਸ਼ਿਆਂ ਦੀ ਸਪਲਾਈ ਚੇਨ ਦਾ ਲੱਕ ਤੋੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਵੱਡੀ ਕਾਰਵਾਈ ਸਬੰਧੀ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਬੀਤੇ ਦਿਨੀਂ ਦਿੱਲੀ ਤੋਂ 4 ਅਫਗਾਨੀ ਨਾਗਰਿਕਾਂ ਨੂੰ 17 ਕਿਲੋ ਹੈਰੋਇਨ ਅਤੇ ਹੈਰੋਇਨ ਬਨਾਉਣ ਵਾਲੇ ਸਮਾਨ ਤੇ ਕੈਮੀਕਲ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਉਪਰੰਤ ਡੂੰਘਾਈ ਨਾਲ ਜਾਂਚ ਨੂੰ ਵਧਾਉਂਦਿਆਂ ਇਸ ਧੰਦੇ ਵਿਚ ਸ਼ਾਮਲ 6 ਵਿਅਕਤੀਆਂ ਨੂੰ 3 ਕਿਲੋ 200 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖਤ ਕਿਸ਼ਨ ਲਾਲ ਪੁੱਤਰ ਮੋਡਾ ਜੀ ਪ੍ਰਜਾਪਤੀ ਵਾਸੀ ਉਚਾ ਗਾਸੀ ਰਾਮ, ਚਾਂਦਨੀ ਚੌਕ ਥਾਣਾ ਲਾਹੌਰੀ ਗੇਟ ਦਿੱਲੀ, ਅਭੈ ਪ੍ਰਤਾਪ ਸਿੰਘ ਪੁੱਤਰ ਦਸ਼ਰਥ ਸਿੰਘ ਵਾਸੀ ਬਾਗਵਾਲੀ ਕਲੋਨੀ ਸ਼ਾਸਤਰੀ ਨਗਰ ਥਾਣਾ ਕਵੀ ਨਗਰ ਗਾਜੀਆਬਾਦ, ਇਮਤਿਆਜ਼ ਅਹਿਮਦ ਪੁੱਤਰ ਮੁਮਤਾਜ ਅਹਿਮਦ ਵਾਸੀ ਰਾਮਪੁਰ ਉਤਰ ਪ੍ਰਦੇਸ਼, ਇਮਰਾਨ ਪੁੱਤਰ ਅਲੀ ਅਹਿਮਦ ਵਾਸੀ ਰਾਮ ਪੁਰ, ਜਸਵੀਰ ਸਿੰਘ ਪੁੱਤਰ ਪ੍ਰਕਾਸ਼ ਵਾਸੀ ਸ਼ੇਖੂਪੁਰ ਮੁਹੱਲਾ ਜੰਡਿਆਲਾ ਗੁਰੂ ਅਤੇ ਬਲਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ।

Advertisements


ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. ਪੀ.ਬੀ.ਆਈ. ਮਨਦੀਪ ਸਿੰਘ, ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ ਅਤੇ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਿਚ ਦੋ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਲੋਂ ਦਿੱਲੀ ਅਤੇ ਉਤਰ ਪ੍ਰਦੇਸ਼ ਜਾ ਕੇ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਕ ਟੀਮ ਵਲੋਂ ਦਿੱਲੀ ਵਿਖੇ 5 ਜੁਲਾਈ ਨੂੰ ਕਿਸ਼ਨ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 10 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ। ਇਸੇ ਤਰ੍ਹਾਂ ਅਭੈ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਜਿਨ੍ਹਾਂ ਦੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਦੋਸ਼ੀ ਅਭੈ ਨੇ 1 ਜੁਲਾਈ 2021 ਨੂੰ ਕ੍ਰਿਸ਼ਨ ਕੁਮਾਰ ਦੇ ਕਹਿਣ ਤੇ ਇਮਤਿਆਜ਼ ਕੋਲੋਂ 80 ਲੱਖ ਰੁਪਏ ਦੀ ਡਰੱਗ ਮਨੀ ਲਈ ਸੀ ਅਤੇ ਜੋ ਅੱਗੇ ਅਭੈ ਨੇ ਕ੍ਰਿਸ਼ਨ ਕੁਮਾਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ 80 ਲੱਖ ਰੁਪਏ ਵਿਚੋਂ ਕ੍ਰਿਸ਼ਨ ਕੁਮਾਰ ਪਾਸੋਂ 10 ਲੱਖ 20 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਿਸ਼ਨ ਕੁਮਾਰ ਜੋ ਕਿ ਹਵਾਲੇ ਦਾ ਕਾਰੋਬਾਰ ਕਰਦਾ ਹੋਣ ਕਰਕੇ ਨਸ਼ਿਆਂ ਦੀ ਸਮਗÇਲੰਗ ਤੋਂ ਕਮਾਏ ਪੈਸੇ ਨੂੰ ਅਭੈ ਅਤੇ ਇਮਤਿਆਜ਼ ਰਾਹੀਂ ਹਵਾਲੇ ਦੇ ਕਾਰੋਬਾਰ ਵਿੱਚ ਲਾ ਕੇ ਇਹ ਪੈਸਾ ਸੰਭਾਲਦੇ ਸਨ।

ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐਸ.ਪੀ. ਮਨਦੀਪ ਸਿੰਘ ਅਤੇ ਏ.ਐਸ.ਪੀ. ਤੁਸ਼ਾਰ ਗੁਪਤਾ ਦੀ ਟੀਮ ਵਲੋਂ 6 ਜੁਲਾਈ ਨੂੰ ਉਤਰ ਪ੍ਰਦੇਸ਼ ਜਾ ਕੇ ਇਮਤਿਆਜ਼ ਅਹਿਮਦ ਨੂੰ ਕਾਬੂ ਕਰਕੇ ਉਸ ਪਾਸੋਂ 250 ਗਰਾਮ ਹੈਰੋਇਨ ਅਤੇ 12 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ ਇਮਰਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 250 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਮਤਿਆਜ਼ ਵਲੋਂ ਖੁਲਾਸਾ ਕਰਨ ’ਤੇ ਪੁਲਿਸ ਵਲੋਂ ਜਸਵੀਰ ਸਿੰਘ, ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਕਿਲੋ ਹੈਰੋਇਨ ਅਤੇ 17 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਬਲਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 700 ਗਰਾਮ ਹੈਰੋਇਨ ਅਤੇ 92 ਹਜ਼ਾਰ ਰੁਪਏ ਡਰੱਗ ਮਨੀ, ਇਕ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ.02-ਬੀ.ਜੀ. -6699 ਨੂੰ ਟੀਮ ਵਲੋਂ ਭਾਗਪੁਰਾ ਜ਼ਿਲ੍ਹਾ ਹਰਦੁਆਰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ।


ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਪਹਿਲਾਂ ਵੀ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਮੁਕਦਮਾ ਨੰਬਰ 110 ਮਿਤੀ 18 ਮਈ 2021 ਵਿਚ 1 ਕਿਲੋ 600 ਗਰਾਮ ਹੈਰੋਇਨ, 600 ਗਰਾਮ ਅਫੀਮ, 500 ਗਰਾਮ ਸੋਨਾ ਅਤੇ 50 ਲੱਖ ਰੁਪਏ ਡਰੱਗ ਮਨੀ ਦੇ ਮਾਮਲੇ ਵਿਚ ਭਗੌੜਾ ਸੀ।  
ਸੇਠੀ ਤੇ ਗਗਨ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ’ਚ ਕਾਬੂ ਕੀਤੇ ਚਾਰ ਅਫਗਾਨੀ ਨਾਗਰਿਕ :  
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐਸ.ਪੀ. (ਡੀ), ਐਸ.ਪੀ. ਪੀ.ਬੀ.ਆਈ., ਏ.ਐਸ.ਪੀ. ਗੜ੍ਹਸ਼ੰਕਰ, ਡੀ.ਐਸ.ਪੀ. ਪੀ.ਬੀ.ਆਈ. ਪ੍ਰੇਮ ਸਿੰਘ, ਐਸ.ਐਚ.ਓ. ਗੜ੍ਹਸ਼ੰਕਰ ਇੰਸਪੈਕਟਰ ਇਕਬਾਲ ਸਿੰਘ, ਐਸ.ਐਚ.ਓ. ਥਾਣਾ ਮਾਡਲ ਟਾਊਨ ਕਰਨੈਲ ਸਿੰਘ ਅਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਵਲੋਂ 1 ਜੁਲਾਈ 2021 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 (ਸੀ)/61/85 ਤਹਿਤ ਥਾਣਾ ਗੜ੍ਹਸ਼ੰਕਰ ਵਿਖੇ ਮੁਕਦਮਾ ਨੰਬਰ 90 ਤਹਿਤ ਮੁਲਜ਼ਮ ਸਰਬਜੀਤ ਸਿੰਘ ਊਰਫ ਸੇਠੀ ਅਤੇ ਗਗਨਦੀਪ ਸਿੰਘ ਊਰਫ ਗਗਨ ਨੂੰ ਗ੍ਰਿਫਤਾਰ ਕਰਨ ਉਪਰੰਤ ਕੀਤੀ ਪੁੱਛਗਿੱਛ ਤੋਂ ਅੰਤਰ-ਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਗ੍ਰਿਫਤਾਰੀ ਉਪਰੰਤ 4 ਅਫਗਾਨੀ ਨਾਗਰਿਕਾਂ ਜੰਨਤ ਗੁਲ ਕਾਕੇਰਾ, ਮੁਜਾਹਿਦ ਸ਼ਿਨਵਰੀ, ਸਮੀ ਉਲਾਹ ਅਫਗਾਨ ਅਤੇ ਮੁਹੱਮਦ ਲਾਲ ਕਾਕੇਰ ਵਾਸੀ ਫੋਰੈਸਟ ਲੇਨ ਸੈਨਿਕ ਫਾਰਮ ਦਿੱਲੀ ਨੂੰ 17 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਉਪਰੰਤ ਇਨ੍ਹਾਂ 6 ਮੁਲਜ਼ਮਾਂ ਨੂੰ ਕਾਬੂ ਕਰਕੇ 3 ਕਿਲੋ 200 ਗਰਾਮ ਹੈਰੋਇਨ ਅਤੇ 40 ਲੱਖ 12 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।

LEAVE A REPLY

Please enter your comment!
Please enter your name here