ਰੋਟਾ ਵਾਇਰਸ ਬੱਚਿਆਂ ਵਿੱਚ ਦਸਤ ਦਾ ਵੱਡਾ ਕਾਰਨ, ਸਰਕਾਰੀ ਹਸਪਤਾਲਾਂ ਵਿੱਚ ਹੁੰਦਾ ਹੈ ਮੁਫਤ ਇਲਾਜ਼: ਡਾ. ਜਸਬੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਰੋਟਾ ਵਾਇਰਸ ਇਕ ਛੂਤਕਾਰੀ ਵਾਇਰਸ ਹੈ, ਜੋ ਕਿ ਬੱਚਿਆ ਨੂੰ ਦਸਤ ਲੱਗਣ ਦਾ ਸਭ ਤੋ ਵੱਡਾ ਕਾਰਨ ਹੈ। ਰੋਟਾ ਵਾਇਰਸ ਲਾਗ ਦੀ ਸ਼ੁਰੂਆਤ ਪਹਿਲਾਂ ਹਲਕੇ ਦਸਤ ਨਾਲ ਹੁੰਦੀ ਹੈ ਜਿਹੜੀ ਕਿ ਅੱਗੇ ਜਾ ਕੇ ਗੰਭੀਰ ਰੂਪ ਲੈ ਸਕਦੀ ਹੈ ਇਹਨਾ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜਿਲਾ ਪੱਧਰੀ ਵਰਕਸ਼ਾਪ ਨੂੰ ਸੰਬੋਧਿਤ ਕਰਦਿਆ ਦੱਸਿਆ ਕਿ ਭਾਰਤ ਵਿੱਚ ਜਿਹੜੇ ਬੱਚੇ ਦਸਤ ਦੇ ਕਾਰਨ ਹਸਪਤਾਲ ਵਿੱਚ ਭਰਤੀ ਹੁੰਦੇ ਹਨ।

Advertisements

ਉਹਨਾਂ ਵਿੱਚੋ 40 ਪ੍ਰਤੀਸ਼ਤ ਰੋਟਾ ਵਾਇਰਸ ਦੀ ਲਾਗ ਨਾਲ ਪੀੜਤ ਹੁੰਦੇ ਹਨ। ਰੋਟਾ ਵਾਇਰਸ ਦਸਤ ਭਾਰਤ ਵਿੱਚ ਤਕਰੀਬਨ 32. 7 ਲੱਖ ਬੱਚਿਆਂ ਦੀ ਉ.ਪੀ. ਡੀ. 8. 72 ਲੱਖ ਬੱਚਿਆ ਦੀ ਹਸਪਤਾਲ ਵਿੱਚ ਭਰਤੀ ਅਤੇ ਤਕਰੀਬਨ 78 ਹਜਾਰ ਬੱਚਿਆਂ ਦੀ ਮੌਤ ਦਾ ਕਾਰਨ ਬਣਦੀ ਹੈ। ਜਿਸ ਵਿੱਚ 59 ਹਜਾਰ ਬੱਚਿਆ ਦੀ 2 ਸਾਲ ਦੀ ਉਮਰ ਤੋ ਪਹਿਲਾਂ ਹੋ ਜਾਦੀ ਹੈ । ਇਸ ਮੋਕੇ ਬਲਾਕ ਐਸ. ਐਮ. ਉ, ਬੀ. ਈ. ਈਜ. ਐਲ. ਐਚ. ਵੀ . ਅਰਬਨ ਐਸ. ਐਮ. ਉ , ਤੇ ਬੱਚਿਆ ਮਾਹਿਰ ਡਾਕਟਰ ਨੇ ਇਸ ਸੈਮੀਨਾਰ ਵਿੱਚ ਹਾਜਰ ਸਨ ।

ਇਸ ਮੋਕੇ ਪੰਜਾਬ ਪੱਧਰ ਤੋ ਆਏ ਇਮੋਨਾਈਜੀਸ਼ਨ ਅਫਸਰ ਡਾ. ਜੀ.ਬੀ ਸਿੰਘ ਨੇ ਦੱਸਿਆ ਕਿ ਰੋਟਾ ਵਾਇਰਸ ਵੈਕਸੀਨ ਅਗਸਤ ਵਿੱਚ ਸ਼ੁਰੂਆਤ ਕੀਤੀ ਜਾਣੀ ਹੈ । ਪਹਿਲੀ ਖੁਰਾਕ ਦੇ ਨਾਲ ਹੀ ਦਿੱਤੀ ਜਾਣੀ ਹੈ। 5 ਬੂੰਦਾਂ 6, 10 ਤੇ 14 ਹਫਤੇ ਤੇ ਦਿੱਤੀਆ ਜਾਣੀਆ ਹਨ । ਉਹਨਾਂ ਇਹ ਵੀ ਦੱਸਿਆ ਕਿ ਰੋਟਾ ਵਾਈਰਸ ਲਾਗ ਅਤੇ ਦਸਤ ਪੂਰੇ ਸਾਲ ਦੋਰਾਨ ਕਦੇ ਵੀ ਹੋ ਸਕਦਾ ਹੈ ਪਰ ਸਰਦੀ ਦੇ ਮੌਸਮ ਵਿੱਚ ਇਸ ਦਾ ਅਸਰ ਜਿਆਦਾ ਦੇਖਿਆ ਜਾਂਦਾ ਹੈ । ਬੱਚੇ ਦੇ ਮੱਲ ਜਾਂਚ ਲੈਬਰੋਟਰੀ ਵਿੱਚ ਜਾਂਚ ਕਰਵਾਉਣ ਤੋ ਬਆਦ ਹੀ ਪਤਾ ਲੱਗਦਾ ਹੈ ਕਿ ਇਹ ਰੋਟਾ ਵਾਇਰਸ ਹੈ । ਇਹ ਬਿਮਾਰੀ ਇਲਾਜ ਯੋਗ ਤੇ  ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੁੰਦਾ ਹੈ ।

ਇਸ ਮੋਕੇ ਜਿਲਾਂ ਟੀਕਾਂਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਰੋਟਾ ਵਾਇਰਸ ਖੁਰਾਕ ਦਿੱਤੇ ਜਾਣ ਦੀ ਉਮਰ ਵੱਧ ਵੱਧ ਤੋ 12 ਮਹੀਨੇ ਹੈ । ਜੇਕਰ ਬੱਚੇ ਨੂੰ ਪਹਿਲੀ ਖੁਰਾਕ 12 ਮਹੀਨੇ ਤੱਕ ਲਮਿਲ ਚੁੱਕੀ ਤਾ ਅਗਲੀਆ ਖੁਰਾਕਾ ਵਿੱਚ 4 ਹਫਤੇ ਦਾ ਫਾਸਲਾ ਰੱਖ ਕੇ ਦੂਜੀ ਤੇ ਤੀਜੀ ਖੁਰਾਕ ਦਿੱਤੀ ਜਾ ਸਕਦੀ ਹੈ  ਰੋਟਾ ਵਾਇਰਸ ਵੈਕਸ਼ੀਨ ਅਤੇ ਪੋਲੀਉ ਵੈਕਸੀਨ ਸਮਾਨਤਾਵਾਂ ਅਤੇ ਅਸਮਾਨਤਾਵਾਂ ਕੀ ਹਨ ਬਾਰੇ ਦੱਸਿਆ। ਉਹਨਾਂ ਇਹ ਵੀ ਦੱਸਿਆ ਕਿ ਸਟੋਰਿਜ ਪਾਉਇਟ ਦੇ ਉਪਰ 2 ਤੋ 8 ਡਿਗਰੀ ਤੱਕ ਟੈਪਰੇਚਰ ਤੇ ਰੱਖੀ ਜਾਣੀ ਤੇ ਜਿਲੇ ਵਿੱਚ ਇਸ ਨੂੰ ਸਟੋਰ ਕਰਨ ਦੇ ਇੰਤਜਾਮ ਕਰ ਲਏ ਹਨ । ਇਸ ਮੋਕੇ ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਤੇ ਅਮਨਦੀਪ ਸਿੰਘ ਹਾਜਰ ਸੀ । 

LEAVE A REPLY

Please enter your comment!
Please enter your name here