ਪੰਜਾਬ ਰਾਜ ਸਿਹਤ ਵਿਭਾਗ ਰੇਡਿਓਗ੍ਰਾਫਰਜ਼ ਐਸੋਸੀਏਸ਼ਨ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਹੋਈ ਵਰਚੁਅਲ ਮੀਟਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਰਾਜ ਸਿਹਤ ਵਿਭਾਗ ਰੇਡਿਓਗ੍ਰਾਫਰਜ਼ ਐਸੋਸੀਏਸ਼ਨ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਜੂਮ ਐਪ ਰਾਹੀ ਵਰਚੁਅਲ ਮੀਟਿੰਗ ਹੋਈ, ਜਿਸ ਵਿੱਚ ਛੇਵੇਂ ਤਨਖਾਹ ਦੀ ਨਿਖੇਧੀ ਕੀਤੀ ਗਈ ਅਤੇ ਸਾਂਝੇ ਮੁਲਾਜਮ ਫਰੰਟ ਵੱਲੋਂ ਮਿਤੀ 8 ਅਤੇ 9 ਜੁਲਾਈ ਦੇ ਬੰਦ ਨੂੰ ਪੂਰਨ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਇਹਨਾ ਦੌ ਦਿਨਾਂ ਵਿੱਚ ਕੋਰੋਨਾ ਮਰੀਜ਼ ਅਤੇ ਐਕਸੀਡੈਟਾਂ ਮਰੀਜ਼ਾਂ ਦੇ ਐਕਸਰੇ ਜਾਰੀ ਰੱਖੇ ਜਾਣਗੇ,ਅਤੇ ਵਾਕੀ ਇਨਡੋਰ , ਆਊਟਡੋਰ ਮੈਡੀਕੋ ਲੀਗਲ ਅਤੇ ਨਵੇ ਭਰਤੀ ਦੇ ਮੈਡੀਕਲ ਆਦਿ ਦੇ ਕੰਮ ਮੁਕੰਮਲ ਬੰਦ ਕੀਤੇ ਜਾਣਗੇ। ਇਸਤੋਂ ਬਾਅਦ ਵੀ ਜੇਕਰ ਯੁੂਨੀਅਨ ਦੇ ਮੈਬਰਾ ਨੂੰ ਗੱਲਬਾਤ ਦਾ ਸੱਦਾ ਨਾ ਦਿੱਤਾ ਗਿਆ ਤਾ ਆਉਣ ਵਾਲੇ ਦਿਨਾ ਵਿੱਚ ਡਾਇਰੈਟੋਰੇਟ ਸਿਹਤ ਭਲਾਈ ਵਿਭਾਗ ਪੰਜਾਬ ਦੇ ਦਫਤਰ ਤੇ ਸਿਹਤ ਮੰਤਰੀ, ਪੰਜਾਬ ਦੀ ਰਿਹਾਇਸ ਵਿਖੇ ਸਮੂਹਿਕ ਛੁੱਟੀ ਲੈ ਕੇ ਧਰਨਾ ਦਿੱਤਾ ਜਾਵੇਗਾ। ਜਥੇਬੰਦੀ ਆਗੂਆ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਸੀ ਆਰ, ਡੀ ਆਰ, ਸੀਟੀ ਸਕੈਨ,ਐਮ ਆਰ ਆਈ , ਮੈਮੋਗਾ੍ਰਫੀ, ਡੈਕਸਾਸਕੈਨ, ਰੇਡੀਓਥਰੈਪੀ ਕੋਬਾਲਟ ਮਸੀਨਾ, ਲੀਨੀਅਰ ਐਕਸੇਲੇਟਰ ਪੈਟ ਸਕੈਨ ਵਰਗੀਆ ਮਹਿੰਗੀ ਮਸ਼ੀਨਾ ਤੇ ਕੰਮ ਕਰਨ ਦੇ ਬਾਵਜੂਦ ਵੀ ਸਰਕਾਰ ਸਾਡੀਆ ਜਾਇਜ ਮੰਗਾਂ ਜੋ ਕਿ ਚੌਥੇ ਅਤੇ ਪੰਜਵੇਂ ਤਨਖਾਹ ਕਮਿਸ਼ਨ ਵੱਲੋ ਕੀਤੀਆ ਸਿਫਾਰਿਸ਼ਾ ਨੂੰ ਹੀ ਨਹੀ ਕਰ ਰਹੀ।

Advertisements

ਇਸਤੋ ਬਾਅਦ ਡਿਊਟੀ ਘੰਟਿਆ ਤੋ ਬਾਅਦ ਐਮਰਜੈਸੀ ਬਲਾਉਣ ਤੇ ਦਿੱਤਾ ਜਾਦਾ ਕਿਰਾਇਆ ਮੁਕਤ ਰਿਹਾਇਸ਼ ਭੱਤਾ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਮਕਾਨ ਕਿਰਾਇਆ ਭੱਤਾ ਵੀ ਘਟਾਇਆ ਗਿਆ ਹੈ ਜੋ ਕਿ ਸਰਾਸਰ ਗਲਤ ਹੈ। ਜੇਕਰ ਸਰਕਾਰ ਨੇ ਇਹ ਭੱਤੇ ਬਹਾਲ ਨਾ ਕੀਤੇ ਤਾ ਪੰਜਾਬ ਰਾਜ ਵਿੱਚ ਡਿਊਟੀ ਘੰਟਿਆ ਤੋ ਬਾਅਦ ਐਮਰਜੈਸਾ ਸੇਵਾਵਾ ਅਟੈਡ ਨਹੀ ਕੀਤੀਆ ਜਾਣਗੀਆ। ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਰੇਡੀਓਗ੍ਰਾਫਰਾਂ ਦੀਆ ਮੁੱਖ ਮੰਗਾਂ ਵਿੱਚੋ ਚੋਥੇ ਅਤੇ ਪੰਜਵੇਂ ਤਨਖਾਹ ਕਮਿਸ਼ਨ ਦੀਆ ਸ਼ਿਫਾਰਿਸ਼ਾ ਲਾਗੂ ਕਰਨਾ ਰੇਡੀਓਗ੍ਰਾਫਰਾਂ ਦੇ ਤਰੱਕੀ ਪੜਾਅ ਬਣਾਉਣਾ, ਰੇਡੀਓਗ੍ਰਾਫਰਾਂ ਦੀ ਆਸਾਮੀ ਦਾ ਨਾਮ ਬਦਲਣਾ, ਖਤਰਨਾਕ ਖੇਤਰ ਵਿੱਚ ਕੰਮ ਕਰਨ ਦਾ ਜੋਖਮ ਭੱਤਾ,ਮਰੀਜ਼ ਦੇਖਭਾਲ ਭੱਤਾ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here