ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਰੋਸ਼ ਰੈਲੀ

ਤਲਵਾੜਾ(ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫ਼ੀਲਡ ਕਰਮਚਾਰੀ ਪੇ ਕਮਿਸ਼ਨ ਦੀਆ ਸਿਫਾਰਸ਼ਾਂ ਵਿੱਚ ਸਮਾਨਤਾ ਨਾ ਕਰਨ ਅਤੇ ਇੰਨਲਿਸਟ ਮਿੰਟ ਪਾਲਸੀ ਤਹਿਤ ਲਗੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈਕੇ ਪਕਾ ਨਾ ਕਰਨ ਦੇ ਵਿਰੋਧ ਵਿੱਚ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਅੱਗੇ ਰੋਸ ਰੈਲੀ ਪ੍ਰਧਾਨ ਰਾਜੀਵ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਜਨਰਲ ਸਕੱਤਰ ਗੁਰਦੀਪ ਸਿੰਘ,ਚੈਅਰਮੈਨ ਓਂਕਾਰ ਚੰਦ ਸਾਬਕਾ ਪ੍ਰਧਾਨ ਸੂਬਾ ਸਿੰਘ,ਤੇ ਜਸਬੀਰ ਸਿੰਘ ਕੰਵਰ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਜਲ ਸਪਲਾਈ ਵਿਭਾਗ ਦੇ ਫ਼ੀਲਡ ਕਰਮਚਾਰੀਆਂ ਨਾਲ ਧੋਖਾ ਕੀਤਾ ਕਿਉਕਿ ਦੂਸਰੀ ਕੈਟਾਗਰੀਆਂ ਦੇ ਬਰਾਬਰ ਤਨਖਾਹ ਸਕੇਲ ਨਹੀ ਦਿੱਤਾ ਗਿਆ ਹੈ ਬੁਲਾਰਿਆਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ 1968 ਤੋ ਲੈਕੇ 2006 ਤਕ 29 ਕੈਟਾਗਰੀਆਂ ਨੂੰ ਜਿਸ ਵਿੱਚ ਕਲਰਕ,ਪਟਵਾਰੀ,ਗ੍ਰਾਮ ਸੇਵਕ,ਪੰਚਾਇਤ ਸੈਕਟਰੀ,ਡਰਾਫਟਸਮੈਨ, ਏ ਐਨ ਐਮ ਆਦਿ ਕੈਟਾਗਰੀਆਂ ਦੇ ਬਰਾਬਰ ਲੈ ਰਹੇ ਸੀ ਪਰ ਦਿਸੰਬਰ 2011 ਵਿੱਚ ਮੰਤਰੀਆਂ ਦੀ ਸਬ ਕਮੇਤੀਦੇ ਅਧਾਰ ਤੇ ਬਣੀ ਕਮੇਟੀ ਵਲੋ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪੰਪ ਆਪਰੇਟਰ,ਫੀਟਰ,ਦੀ ਅਣਦੇਖੀ ਕਰਕੇ ਦੂਸਰਿਆ ਕੈਟਾਗਰੀਆਂ ਨੂੰ 10300 ਦਾ ਸਕੇਲ ਦਿੱਤਾ ਗਿਆ ਸੀ ਤਕਨੀਕੀ ਸਿੱਖਿਆ ਪ੍ਰਾਪਤ ਕਰਮਚਾਰੀਆ ਨੂੰ ਸਕੇਲ ਘਟ ਦਿੱਤਾ ਗਿਆ ਸੀ।

Advertisements

ਇਸ ਨਾਲ ਸਬੰਧਿਤ ਯੂਨੀਅਨ ਨੇ ਚੀਫ਼ ਇੰਜੀਨੀਅਰ ਨੂੰ ਪਤਰ ਲਿਖ ਜੂਨੀਅਰ ਟੈਕਨੀਸ਼ੀਅਨ ਨੂੰ 10300 ਗਰੇਡ ਪੇ 3200,ਟੈਕਨੀਸ਼ੀਅਨ-2 ਨੂੰ 10300 ਗਰੇਡ ਪੇ 4200 ਤੇ ਟੈਕਨੀਸ਼ੀਅਨ -1 ਨੂੰ 10300 ਗਰੇਡ ਪੇ 4600 ਰੁਪਏ ਦੇਣ ਲਈ ਭੇਜਿਆ ਗਿਆ ਸੀ ਪਰ ਯੂਨੀਅਨ ਦੇ ਵਾਰ ਵਾਰ ਅਪੀਲ ਕਰਨ ਦੇ ਬਾਦ ਵੀ ਪੰਜਾਬ ਸਰਕਾਰ ਨੇ ਅਨਾਮਲੀ ਦੂਰ ਲਈ 6 ਵੇ ਪੇ ਕਮਿਸ਼ਨ ਵਿੱਚ ਠੀਕ ਕਰਤਾ ਜਾਊਗਾ ਪਰ ਹੁਣ ਫਿਰ ਬਰਾਬਰ ਦਾ ਸਕੇਲ ਨਹੀ ਦਿੱਤਾ ਗਿਆ।

ਜਿਸ ਕਰਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਦਿਸੰਬਰ 2011 ਤੋ ਲੈਕੇ ਅੱਜ ਤਕ ਘਟ ਤਨਖਾਹ ਲੇ ਰਹੇ ਹਨ ਜਦੋਂ ਕਿ ਬਰਾਬਰ ਦੀਆ ਕੈਟਾਗਰੀਆਂ ਬਾਲਿਆ ਨੂੰ ਜਿਆਦਾ ਸਕੇਲ ਦਿੱਤਾ ਗਿਆ ਸੀ ਓਥੇ ਹੀ ਦਰਜਾ ਚਾਰ ਨੂੰ 26 ਹਜਾਰ ਤਨਖਾਹ ਦਿੱਤੀ ਜਾਵੇ ਸਾਰਿਆ ਕਰਮਚਾਰੀਆ ਨੂੰ ਕੇਨਬੇਂਸ ਭਤਾ ਦਿੱਤਾ ਜਾਵੇ, ਇੰਲਿਸਟਮਿੰਟ ਪਾਲਸੀ ਤੇ ਲਗੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈਕੇ ਪਕਾ ਕੀਤਾ ਜਾਵੇ ਨਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਗਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਅੱਜ ਪੂਰੇ ਪੰਜਾਬ ਦੇ ਮੰਡਲ ਦਫ਼ਤਰ ਅੱਗੇ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸ ਤੋਂ ਬਾਦ 13 ਜੁਲਾਈ ਨੂੰ ਮੋਤੀ ਮਹਿਲ ਪਟਿਆਲਾ ਵੱਲ ਵਿਸ਼ਾਲ ਰੈਲੀ ਕਰਕੇ ਰੋਡ ਮਾਰਚ ਕੀਤਾ ਜਾਵੇਗਾ। ਇਸ ਤੋ ਬਾਦ ਵੀ ਸਰਕਾਰ ਨਾ ਮਨੀ ਤਾਂ 20 ਜੁਲਾਈ ਨੂੰ ਪੰਜਾਬ ਦੀਆ ਸਾਰੀਆ ਜਲ ਸਪਲਾਈ ਸਕੀਮਾਂ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਅੱਗੇ ਰੈਲੀ ਕਰਨ ਤੋ ਬਾਦ ਮਾਰਚ ਕਰਦੇ ਹੋਏ ਸੈਕਟਰਾਂ,ਫਿਰ ਮੈਨ ਬਜ਼ਾਰ ਵਿੱਚੋ ਨਾਰੇ ਮਾਰਦੇ ਹੋਏ ਚੌਧਰੀ ਗਿਆਨ ਸਿੰਘ ਚੌਂਕ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅੱਜ ਦੇ ਇਸ ਅਰਥੀ ਫੂਕ ਪ੍ਰਦਰਸ਼ਨ ਵਿੱਚ ਰਾਜੇਸ਼ ਕੁਮਾਰ, ਸ਼ਾਮ ਸਿੰਘ ,ਦਿਲਦਾਰ ਸਿੰਘ, ਜਗਦੀਸ਼ ਸਿੰਘ, ਦੇਸ਼ ਰਾਜ,ਮਿਲਾਪ ਚੰਦ,ਰਵਿੰਦਰ ਕੁਮਾਰ,ਨਰਿੰਦਰ ਸਿੰਘ,ਸੰਜੀਵ ਕੁਮਾਰ,ਅਵਤਾਰ ਸਿੰਘ,ਲਬ ਕੁਮਾਰ,ਨਰੇਸ਼ ਕੁਮਾਰ,ਰਾਮ ਪਾਲ,ਅਸ਼ਵਨੀ ਕੁਮਾਰ, ਰਾਜਨ ਕੁਮਾਰ,ਗੁਰਮੀਤ ਸਿੰਘ,ਅਵਤਾਰ ਸਿੰਘ,ਮਦਨ ਲਾਲ ਅਤੇ ਹੋਰ ਮੁਲਾਜ਼ਮ ਹਾਜਿਰ ਹੋਏ।

LEAVE A REPLY

Please enter your comment!
Please enter your name here