ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋ ਆਪਣੀਆਂ ਮੰਗਾਂ ਦੇ ਹੱਕ ਵਿਚ ਮੁਕੰਮਲ ਕੰਮ ਛੋੜ ਹੜਤਾਲ

ਫਿਰੋਜ਼ਪੁਰ  (ਦ ਸਟੈਲਰ ਨਿਊਜ਼)। ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਮੁਲਾਜ਼ਮਾਂ ਵੱਲੋ ਮੁਕੰਮਲ ਕਲਮ ਛੋੜ ਅਤੇ ਕੰਮ ਛੋੜ ਹੜਤਾਲ ਕੀਤੀ ਗਈ ਜਿਸ ਤਹਿਤ ਅੱਜ ਸਮੁੱਚੇ ਜ਼ਿਲ੍ਹੇ ਦੇ ਸਰਕਾਰੀ ਕੰਮ ਕਾਜ ਠੱਪ ਰਹੇ । ਇਸ ਹੜਤਾਲ ਦੌਰਾਨ ਸਾਂਝੇ ਫਰੰਟ ਦੇ ਜ਼ਿਲ੍ਹਾ ਕਨਵੀਨਰ ਸ੍ਰੀ ਮਨੋਹਰ ਲਾਲ, ਅਜਮੇਰ ਸਿੰਘ, ਰਾਮ ਪ੍ਰਸ਼ਾਦ, ਅਜੀਤ ਸਿੰਘ ਸੋਢੀ ਅਤੇ ਜਨਰਲ ਸਕੱਤਰ ਪਰਵੀਰ ਕੁਮਾਰ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੇ ਸੈਕੜੇ ਮੁਲਾਜਮਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ੋਰਦਾਰ ਨਾਹਰੇਬਾਜ਼ੀ ਕਰਦੇ ਹੋਏ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਦਾ ਪਿੱਟ ਸਿਆਪਾ ਕੀਤਾ ।  ਮੁਲਾਜ਼ਮਾਂ ਦੇ ਵੱਡੇ ਇੱਕਠ ਨੇ ਡੀ.ਸੀ. ਦਫਤਰ ਸਾਹਮਣੇ ਪਹੁੰਚਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ।

Advertisements

ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ.,ਸ੍ਰੀ ਅਜਮੇਰ ਸਿੰਘ ਜ਼ਿਲ੍ਹਾ ਕਨਵੀਨਰ, ਸ੍ਰੀ ਅਜੀਤ ਸਿੰਘ ਸੋਢੀ ਜ਼ਿਲ੍ਹਾ ਜਨਰਲ ਸਕੱਤਰ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ, ਜਗਸੀਰ ਸਿੰਘ ਭਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ ਪੀ.ਐਸ.ਐਮ.ਐਸ.ਯੂ. ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਲਖਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਸ੍ਰੀ ਭੁਪਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਰਾਫਟਸਮੈਨ ਐਸੋਸੀਏਸ਼ਨ, ਸ੍ਰੀ ਨਰੇਸ਼ ਸ਼ੈਣੀ ਸੂਬਾ ਪ੍ਰਧਾਨ ਖੇਤੀਬਾੜੀ ਇੰਸਪੈਕਟਰ ਐਸੋਸੀਏਸ਼ਨ, ਰਾਮ ਪ੍ਰਸ਼ਾਦ ਜ਼ਿਲ੍ਹਾ ਪ੍ਰ਼ਧਾਨ, ਪ੍ਰਵੀਨ ਕੁਮਾਰ ਜਨਰਲ ਸਕੱਤਰ ਦਰਜਾ ਚਾਰ, ਮਾਸਟਰ ਨਛੱਤਰ ਸਿੰਘ, ਸੁਰਿੰਦਰ ਕੁਮਾਰ. ਜੋਸਨ, ਸੰਤ ਰਾਮ , ਰਾਜਪਾਲ ਸਿੰਘ ਬੈਸ, ਸੁਰਿੰਦਰ ਕੁਮਾਰ ਸ਼ਰਮਾ ਪ੍ਰੈਸ ਸਕੱਤਰ, ਵਿਲਸਨ ਪ੍ਰਧਾਨ ਡੀਸੀ ਦਫਤਰ ਕਲਾਸ ਫੋਰ, ਮਨਿੰਦਰਜੀਤ ਪ੍ਰਧਾਨ ਸਿਵਲ ਸਰਜਨ ਕਲਾਸ ਫੋਰ, ਪਰਮਵੀਰ ਮੌਗਾ ਪ੍ਰਧਾਨ ਹੈਲਥ ਵਿਭਾਗ, ਵਰੁਣ ਕੁਮਾਰ ਸਿੱਖਿਆ ਵਿਭਾਗ, ਗੁਰਲਾਭ ਸਿੰਘ ਸੰਧੂ ਪ੍ਰਧਾਨ ਪੋਲੀਟੈਕਨੀਕਲ ਕਾਲ, ਡਾ ਜਤਿੰਦਰ ਕੋਛੜ ਅਤੇ ਡਾ; ਡੇਵਡ ਪੀ.ਐਮ.ਐਸ. ਐੋਸੋਸੀਏਸ਼ਨ , ਨਰਿੰਦਰ ਸ਼ਰਮਾ ਪ੍ਰਧਾਨ ਪੈਰਾ ਮੈਡੀਕਲ, ਅਜੀਤ ਗਿੱਲ ਸਟਾਫ ਆਦਿ ਮੁਲਾਜ਼ਮ ਅਤੇ ਪੈਨਸ਼ਨਰਜ਼ ਆਗੂਆਂ ਨੇ ਭਾਗ ਲਿਆ । ਇਸ ਮੌਕੇ ਰੋਸ ਮੁਜ਼ਾਹਰੇ ਵਿਚ ਮੁਲਾਜ਼ਮਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ 6ਵਾਂ ਤਨਖਾਹ ਕਮਿਸ਼ਨ ਪਹਿਲੀ ਜੁਲਾਈ ਤੋ ਲਾਗੂ ਕੀਤਾ ਜਾਵੇ ਅਤੇ ਇਹ ਤਨਖਾਹ ਕਮਿਸ਼ਨ ਮਿਤੀ:01-01-2016 ਤੋ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤਾ ਜਾਵੇ ।

ਪੈਨਸ਼ਨਰ ਅਤੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਵੱਲੋ ਲਗਾਤਾਰ ਅਪਨਾਏ ਜਾ ਰਹੇ ਮੁਲਾਜ਼ਮ-ਪੈਨਸ਼ਨਰ ਵਿਰੋਧੀ ਵਤੀਰੇ ਦੀ ਸ਼ਖਤ ਸ਼ਬਦਾਂ ਵਿਚ ਨਿਖੇਦੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋ ਲਾਗੂ ਕੀਤੇ ਗਏ ਲੰਗੜੇ 6ਵੇ ਪੇ ਕਮਿਸ਼ਨ ਨੂੰ ਮੁਲਾਜ਼ਮਾਂ ਦੀ ਮੰਗ ਅਨੁਸਾਰ ਰੀਵਾਈਜ਼ ਨਾ ਕੀਤਾ ਗਿਆ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਗਈ ਅਤੇ ਖੋਹੇ ਗਏ ਭੱਤੇ ਮੁੜ ਲਾਗੂ ਨਾ ਕੀਤੇ ਗਏ ਤਾਂ ਸੂਬੇ ਦੇ ਸਮੁੱਚੇ ਮੁਲਾਜ਼ਮ ਵਰਗ ਵੱਲੋ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਤੋ ਗੁਰੇਜ਼ ਨਹੀ ਜਾਵੇਗਾ । ਉਕਤ ਫਰੰਟ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮਿਤੀ: 01-01-2004 ਤੋ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਤੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ।  ਇਸ ਮੌਕੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਅਗਲੇ ਦਿਨਾਂ ਵਿਚ ਵਿੱਢੇ ਜਾਣ ਵਾਲੇ ਮੁਲਾਜ਼ਮ ਸੰਘਰਸ਼ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਸੂਬਾ ਕਮੇਟੀ ਵੱਲੋ ਉਲੀਕੇ ਜਾਣ ਵਾਲੇ ਐਕਸ਼ਨਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ । ਇਸ ਮੌਕੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋ ਕੈਪਟਨ ਸਰਕਾਰ ਦੇ ਖਿਲਾਫ ਡੱਟਕੇ ਨਾਹਰੇਬਾਜ਼ੀ ਕੀਤੀ ।

LEAVE A REPLY

Please enter your comment!
Please enter your name here