Tuesday, October 20, 2026
Home Punjab ਐਕਸਰੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਐਕਸਰੇ ਬੰਦ ਕਰਕੇ ਸਰਕਾਰ ਖਿਲਾਫ ਕੀਤਾ ਰੋਸ...

ਐਕਸਰੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਐਕਸਰੇ ਬੰਦ ਕਰਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਸਾਰੇ ਜਥੇਬੰਦੀ ਨੇ ਜੋ 8 ਅਤੇ 9 ਜੁਲਾਈ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ ਉਸ ਵਿਚ ਪੰਜਾਬ ਦੇ ਸਾਰੇ ਰੇਡਿਓਗਰਾਫਰਾਂ ਨੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਅਤੇ ਸਾਰੇ ਪੰਜਾਬ ਦੇ ਐਕਸਰੇ ਵਿਭਾਗ ਬੰਦ ਕਰਕੇ ਪੰਜਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਤਾੜਨਾ ਕੀਤੀ ਕੀ ਜਲਦੀ ਹੀ ਸਾਡੀਆ ਰੇਡੀਓਗਰਾਫਰਾਂ ਦੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਤਾਂ ਸਘਰੰਸ਼ ਹੋਰ ਲੰਬਾ ਪਾਇਆ ਜਾਵੇਗਾ।

Advertisements

ਅੱਜ ਫਿਰੋਜ਼ਪੁਰ ਵਿਚ ਕਨਵਨੀਅਰ ਸੰਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੌਕ ਅਮਰਜੈਸੀ ਸੇਵਾਵਾਂ ਚਲਦੀਆਂ ਰਹੀਆ ਅਤੇ ਬਾਕੀ ਪੂਰਨ ਤੌਰ ਤੇ ਬੰਦ ਕੀਤਾ ਗਿਆ। ਇਸ ਰੈਲੀ ਵਿਚ ਵਿਕਰਮਜੀਤ ਸਿੰਘ, ਹਰਪ੍ਰੀਤ ਕੌਰ ਆਦਿ ਨੇ ਪੰਜਾਬ ਸਰਕਾਰ ਖਿਲਾਫ ਸੰਬੋਧਨ ਕੀਤਾ। 

LEAVE A REPLY

Please enter your comment!
Please enter your name here