ਵਾਰਡ ਨੰਬਰ-10 ‘ਚ ਜਲਦ ਲੱਗੇਗਾ ਟਿਊਬਵੈਲ, ਮੰਤਰੀ ਅਰੋੜਾ ਨੇ ਸ਼ੁਰੂ ਕਰਾਇਆ ਕੰਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ  ਅਰੋੜਾ ਨੇ ਸਥਾਨਕ ਵਾਰਡ ਨੰਬਰ 10 ਦੀ ਸੰਤ ਲੌਂਗੋਵਾਲ ਕਲੋਨੀ ਵਿੱਚ ਟਿਊਬਵੈਲ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਜਲਦ ਹੀ ਕਲੋਨੀ ਵਿੱਚ ਟਿਊਬਵੈਲ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਕੋਈ ਸਮੱਸਿਆ ਨਹੀਂ ਰਹੇਗੀ।

Advertisements

ਉਦਯੋਗ ਮੰਤਰੀ ਨੇ ਇਸ ਮੌਕੇ ਕਿਹਾ ਕਿ ਟਿਊਬਵੈਲ ਦਾ ਕੰਮ ਤੈਅ ਸਮੇਂ ਵਿੱਚ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਜਲਦ ਤੋਂ ਜਲਦ ਇਹ ਟਿਊਬਵੈਲ ਤੋਂ ਪਾਣੀ ਦੀ ਸਪਲਾਈ ਲੋਕਾਂ ਲਈ ਯਕੀਨੀ ਬਣਾਈ ਜਾ ਸਕੇ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਵੱਖ-ਵੱਖ ਬੁਨਿਆਦੀ ਸਹੂਲਤਾਂ ਲੋਕਾਂ ਲਈ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ ਜਿਸ ਸਬੰਧੀ ਵਿਕਾਸ ਕਾਰਜ ਉਲੀਕੇ ਜਾ ਰਹੇ ਹਨ।

ਉਨ•ਾਂ ਦੱਸਿਆ ਕਿ ਸ਼ਹਿਰ ਦੇ ਲਗਭਗ ਹਰ ਖੇਤਰ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵਿਨੇ ਠਾਕੁਰ, ਖੁਸ਼ਵੀਰ ਸਿੰਘ, ਕਮਲਜੀਤ ਸਿੰਘ, ਬਲਜੀਤ ਸਿੰਘ, ਦਲਜੀਤ ਸਿੰਘ, ਕੇ.ਕੇ. ਸੈਣੀ, ਹਰਮਨਜੀਤ ਸਿੰਘ, ਮਨਵਿੰਦਰ ਸਿੰਘ, ਹਰਜਿੰੰਦਰ ਸਿੰਘ, ਸਤੀਸ਼ ਪਰਮਾਰ, ਰਵਿੰਦਰ ਸਿੰਘ, ਜਵਾਹਰ ਲਾਲ, ਪ੍ਰਮੋਦ ਕੁਮਾਰ, ਰੀਟਾ, ਸੁਰਜਨ ਕੌਰ, ਮਹਿੰਦਰ ਕੌਰ, ਬਲਬੀਰ ਕੌਰ, ਦਰਸ਼ਨਜੀਤ ਕੌਰ, ਹਰੀਸ਼ ਅਨੰਦ ਅਤੇ ਹਰਿੰਦਰ ਸੈਣੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here