ਸਿਵਲ ਹਸਪਤਾਲ ਵਿਖੇ ਸਿਹਤ ਕਾਮਿਆ ਵਲੋਂ ਲਗਾਇਆ ਗਿਆ ਰੋਸ਼ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਹਸਪਤਾਲ ਵਿਖੇ ਪੈਰਾਮੈਡੀਕਲ ਸਟਾਫ ਤੇ ਸਿਵਲ ਹਸਪਤਾਲ ਵਿੱਚ ਕੰਮ ਕਰਦੇ ਵੱਖ ਵੱਖ ਕੈਟਗਰੀ ਦੇ ਮੁਲਾਜਮਾ ਜਿਵੇ ਡਾਕਟਰ, ਨਰਸਿੰਗ ਸਿਸਟਰ , ਮਲਟੀਪਰਪਜ, ਲੈਬ ਟੈਕਨੀਸ਼ਨ, ਵਾਰਡ ਸਰਵੈਟ, ਐਕਸਰੇ ਵਿਭਾਗ ਵੱਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਪਣੇ ਕੰਮਾ ਦਾ ਬਾਈਕਾਟ ਕਰਕੇ ਵਿਸ਼ਾਲ ਰੈਲੀ ਕੀਤੀ ਗਈ ਅਤੇ ਹੜਤਾਲ ਵਿੱਚ ਹਿੱਸਾ ਲਿਆ ਗਿਆ| ਇਸ ਸਟਾਫ ਨਰਸਿੰਜ ਦੀ ਪ੍ਰਧਾਨ ਗੁਰਜੀਤ ਕੋਰ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋ ਅਧੂਰੀ ਤੇ ਦੋਸ਼ ਪੁਰਣ ਪੇ-ਕਮਿਸ਼ਨ ਦੀ ਰਿਪੋਟ ਦੀ ਤਿਖੇ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ ਅਤੇ ਇਸ ਵਿੱਚ ਨਿਆ ਪੂਰਣ ਸੋਧ ਦੀ ਮੰਗ ਕੀਤੀ ਗਈ| ਉਹਨਾਂ ਇਹ ਵੀ ਕਿਹਾ ਕਿ ਲਾਗੂ ਕੀਤੀ ਗਈ ਪੇ ਕਮਿਸ਼ਨ ਦੀ ਰਿਪੋਟ ਮੁਲਾਜਮਾ ਨਾਲ ਧੱਕਾ ਅਤੇ ਇਸ ਨੂੰ ਤੁਰੰਤ ਰੱਦ ਕਰਕੇ ਤਰਕ ਮੰਗਤ ਰਿਪੋਟ ਲਾਗੂ ਕਰਨੀ ਚਾਹੀਦੀ| ਪੇ ਕਮਿਸ਼ਨ ਦੀ ਰਿਪੋਟ ਨੂੰ ਮੁਲਾਜਮਾਂ ਨਾਲ ਧੋਖਾ ਦੱਸਿਆ ਕਿਹਾ ਇਸ ਵਿੱਚ ਨਿਆਂ ਪੂਰਨ ਸੋਧ ਕਰਨ ਦੀ ਮੰਗ ਕੀਤੀ| ਉਹਨਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋ ਕੰਮ ਦਾ ਬਾਈਕਾਟ ਕਰਨਾ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ |

Advertisements

ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਲਦ ਤੋ ਜਲਦ ਮੁਲਾਜਮਾ ਦੀ ਮੰਗਾਂ ਪੂਰੀਆ ਕਰੇ ਨਹੀ ਸੰਘਰਸ਼ ਜਾਰੀ ਰਹੇਗਾ |ਜੇਕਰ ਪੰਜਾਬ ਸਰਕਾਰ ਨੇ ਮੰਗਾ ਨਾ ਮੰਨੀਆ  ਤਾਂ ਆਪਣੇ ਆਪਣੇ ਕੰਮਾ ਦਾ ਵਾਈਕਾਟ ਕਰਕੇ  ਅਣਮਿਥੇ ਸਮੇ ਲਈ ਸਿਹਤ ਕਾਮੇ ਜਾਣਗੇ ਹੜਤਾਲ ਤੇ ਜਿਸ ਤੇ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਇਸ ਮੋਕੇ ਹੋਰਨਾ ਤੇ ਇਲਾਵਾਂ ਡਾ. ਕਟਰ ਸਨਮ ਕੁਮਾਰ, ਡਾ ਉਪਕਾਰ ਸਿੰਘ ਸੂਚ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਇੰਸਪੈਕਟਰ ਬਸੰਤ ਕੁਮਾਰ ਰਕੇਸ਼ ਕੁਮਾਰ, ਸੁਰਿੰਦਰ ਕਲਸੀ, ਐਕਸਰੇ ਵਿਭਾਗ ਤੋ ਹਰਭਿੰਦਰ ਸਿੰਘ, ਗੁਰਦੀਪ ਸਿੰਘ, ਰਕੇਸ਼ ਕੁਮਾਰ, ਸੁਖਵਿੰਦਰਪਾਲ, ਜਤਿੰਦਰ ਜੋਲੀ ਬਲਜਿੰਦਰ ਸਿੰਘ, ਸੁਖਦੇਵ ਸਿੰਘ , ਹਰਜੀਤ ਸਿੰਘ ਬਲਜੀਤ ਸਿੰਘ ਅਨਪੂਰਣਾ, ਬਾਬਾ ਤਰਸੇਮ ਲਾਲ ਤੇ ਪ੍ਰੈਸ ਸਕੱਤਰ ਗੁਰਵਿੰਦਰ ਸ਼ਾਨੇ ਨੇ ਸਬੰਧਨ ਕੀਤਾ |

LEAVE A REPLY

Please enter your comment!
Please enter your name here