
-ਰੋਜਾਨਾਂ 2 ਵਾਰਡਾਂ ਵਿਚ ਫੋਗਿੰਗ ਸਪਰੇਅ ਕੀਤੀ ਜਾ ਰਹੀ ਹੈ
ਹਸ਼ਿਆਰਪੁਰ, 09 ਅਕਤੂਬਰ: ਮੇਅਰ ਸ਼ਿਵ ਸੂਦ ਨੇ ਅੱਜ ਜਿਲਾ ਕਚਹਿਰੀਆਂ ਵਿਖੇ ਡੇਂਗੂ ਦੀ ਰੋਕਥਾਮ ਲਈ ਕਰਵਾਈ ਜਾ ਰਹੀਂ ਫੋਗਿੰਗ ਸਪਰੇਅ ਦੀ ਅਚਨਚੇਤ ਚੈਕਿੰਗ ਕੀਤੀ। ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ, ਐਡਵੋਕੇਟ ਐਚ.ਕੇ. ਵਰਮਾ, ਐਡਵੋਕੇਟ ਹਰਦੀਪ ਸਿੰਘ, ਪਰਦੀਪ ਹਾਂਡਾ ਅਤੇ ਲਵਲੀ ਪਹਿਲਵਾਨ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਇਸ ਮੌਕੇ ਤੇ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਡੇਂਗੂ ਦੀ ਰੋਕਥਾਮ ਲਈ ਇਸ ਵੇਲੇ ਵੱਡੀ ਫੋਗਿੰਗ ਮਸ਼ੀਨ ਰਾਹੀਂ ਹਰ ਰੋਜ 2 ਵਾਰਡਾਂ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ। ਫੋਗਿੰਗ ਸਟਾਫ ਵਲੋਂ ਰੋਜਾਨਾ ਸਾਮ 5:30 ਤੋਂ 7:30 ਤੱਕ 2 ਵਾਰਡਾਂ ਵਿਚ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਜਿਨ•ਾਂ ਥਾਵਾਂ ਤੇ ਡੇਂਗੂ ਦਾ ਪ੍ਰਭਾਵ ਜਿਆਦਾ ਹੈ, ਉਹਨਾਂ ਥਾਵਾਂ ਤੇ ਵ••ੇ ਤੌਰ ਤੇ ਫੋਗਿੰਗ ਕੀਤੀ ਜਾ ਰਹੀ ਹੈ। ਨਗਰ ਨਿਗਮ ਵਲੋਂ ਹੁਣ ਤੱਕ ਸਾਰੇ ਵਾਰਡਾਂ ਵਿਚ 2 ਵਾਰ ਫੋਗਿੰਗ ਸਪਰੇਅ ਕਰਵਾਈ ਜਾ ਚੁੱਕੀ ਹੈ। ਸ੍ਰੀ ਸੂਦ ਨੇ ਹੋਰ ਦੱਸਿਆ ਕਿ ਨਗਰ ਨਿਗਮ ਵਲੋਂ ਫੋਗਿੰਗ ਸਪਰੇਅ ਮਸ਼ੀਨ ਤੋਂ ਇਲਾਵਾ 6 ਟੀਮਾਂ ਰਾਹੀਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮੱਛਰ ਤੋਂ ਬਚਾਓ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਘਰਾਂ ਵਿਚ ਮੈਨੁਐਲ ਸਪਰੇਅ ਵੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਡੇਂਗੂ ਮੱਛਰ ਦੀ ਰੋਕਥਾਮ ਲਈ ਚਲਾਈ ਜਾ ਰਹੀ ਇਹ ਮੁਹਿੱਮ ਡੇਂਗੂ ਦਾ ਪ੍ਰਭਾਵ ਖਤਮ ਹੋਣ ਤੱਕ ਜਾਰੀ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਫੋਗਿੰਗ ਸਪਰੇਅ ਦੇ ਕੰਮ ਵਿਚ ਜੇ ਕਿਸੇ ਸ਼ਹਿਰ ਵਾਸੀ ਨੂੰ ਕਿਸੇ ਵੀ ਥਾਂ ਤੇ ਫੋਗਿੰਗ ਸਪਰੇਅ ਦੀ ਲੋੜ ਹੋਵੇ, ਤਾਂ ਉਹ ਨਗਰ ਨਿਗਮ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹਨ।












