ਕੋਵਿਡ ਦੀ ਤੀਸਰੀ ਲਹਿਰ ਸਤੰਬਰ ਤੋ ਅਕਤੂਬਰ ਤੱਕ ਆਉਣ ਦੀ ਸੰਭਾਵਨਾ: ਡਾ. ਰਣਦੀਪ ਗੁਲੇਰੀਆ

ਚੰਡੀਗੜ੍ਹ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਜਿੱਥੇ ਕੋਰੋਨਾ ਦੀ ਤਬਾਈ ਤੋ ਬਾਅਦ ਕੁੱਝ ਸਮੇ ਲਈ ਰਾਹਤ ਦੇਖਣ ਨੂੰ ਮਿਲੀ ਸੀ ਉਤੇ ਹੀ ਹੁਣ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦਾ ਖਤਰਾ ਵੀ ਮੰਡਰਾ ਰਿਹਾ ਹੈ। ਜਿਸਦੇ ਕਾਰਣ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਸਤੰਬਰ ਤੋ ਅਕਤੂਬਰ ਤੱਕ ਆਉਣ ਦੀ ਸੰਭਾਵਨਾ ਦੇਖਣ ਨੂੰ ਮਿਲ ਸਕਦੀ ਹੈ। ਜਿਸ ਦੌਰਾਨ ਅਸੀ ਕੋਰੋਨਾ ਦੀ ਤੀਸਰੀ ਲਹਿਰ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਦੇਖ ਸਕਦੇ ਹਾਂ। ਗੁਲੇਰਿਆ ਨੇ ਸੀਰੋ ਸਰਵੇ ਦੇ ਨਤੀਜਿਆ ਦਾ ਵਿਸ਼ਲੇਸ਼ਣ ਕਰਦਿਆ ਕਿਹਾ ਕਿ ਅਜੇ ਵੀ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਟੀਕਾ ਲਗਵਾਉਣ ਤੋ ਝਿਜਕ ਰਹੇ ਹਨ। ਇਸ ਲਈ ਸੀਰੋ ਦੇ ਸਰਵੇਖਣ ਦੇ ਨਤੀਜਿਆ ਨੂੰ ਸਧਾਰਣ ਨਹੀ ਕੀਤਾ ਜਾ ਸਕਦਾ ਕਿ ਇਹ ਦੋ ਤਿਹਾਈ ਆਵਾਦੀ ਪੂਰੇ ਭਾਰਤ ਦੀ ਹੈ।

Advertisements

ਦੂਜੇ ਪਾਸੇ ਸੇਰੋ ਸਰਵੇ ਦੇ ਅਨੁਸਾਰ ਤੀਜੀ ਲਹਿਰ ਬੱਚਿਆ ਨੂੰ ਵਧੇਰੇ ਪ੍ਰਭਾਵਿਤ ਕਰੇਗੀ। ਪਰ ਉਨਾ ਲਈ ਅਜੇ ਤੱਕ ਕੋਈ ਵੀ ਟੀਕਾ ਨਹੀ ਬਣਾਇਆ ਗਿਆ ਹੈ। ਅਜਿਹੀ ਸਥਿਤੀ ਵਿੱਚ ਬੱਚਿਆ ਦੇ ਕੇਸ ਵੱਧਣ ਦੇ ਵੱਧ ਜੋਖਮ ਹੋ ਸਕਦੇ ਹਨ। ਸੀ ਬੀ ਆਈ ਦੇ ਸਰਵੇਖਣ ਅਨੁਸਾਰ ਕੋਵਿਡ ਦੀ ਤੀਸਰੀ ਲਹਿਰ ਸਤੰਬਰ ਤੋ ਅਕਤੂਬਰ ਤੱਕ ਆਉਣ ਦੀ ਉਮੀਦ ਹੈ। ਜਿਸ ਦੌਰਾਨ ਦੇਸ਼ ਵਿੱਚ ਤੀਸਰੀ ਲਹਿਰ ਦੇ ਕੇਸਾ ਨੂੰ ਦੇਖਦੇ ਹੋਏ ਪਾਬੰਦੀਆ ਲਗਾਇਆ ਜਾ ਸਕਦੀਆ ਹਨ। ਜਿਸ ਦੌਰਾਨ ਗੁਲੇਰਿਆ ਨੇ ਕਿਹਾ ਕਿ ਕੋਰੋਨਾ ਦੇ ਤੀਸਰੇ ਵਾਇਰਸ ਨੂੰ ਤਿਆਨ ਵਿੱਚ ਰੱਖਦੇ ਹੋਏ ਦੇਸ਼ ਵਿੱਚ ਕੋਰੋਨਾ ਦੇ ਨਿਯਮਾ ਨੂੰ ਢਿੱਲ ਦਿੱਤੀ ਜਾਵੇ ਤਾ ਜੋ ਆਉਣ ਵਾਲੀ ਤੀਸਰੀ ਲਹਿਰ ਵਿੱਚ ਲੋਕਾ ਨੂੰ ਰਾਹਤ ਮਿਲ ਸਕੇ।

LEAVE A REPLY

Please enter your comment!
Please enter your name here