ਮਹਾਰਾਸ਼ਟਰ ਵਿੱਚ ਹੜ੍ਹ ਦੇ ਕਾਰਣ 149 ਲੋਕਾ ਦੀ ਮੌਤ, 100 ਤੋ ਵੱਧ ਲਾਪਤਾ

ਮਹਾਰਾਸ਼ਟਰ: (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਵਿੱਚ ਲਗਾਤਾਰ ਚੱਲ ਰਹੀ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਜਿਸਦੇ ਕਾਰਣ ਮਹਾਰਾਸ਼ਟਰ ਵਿੱਚ ਹੜ੍ਹ ਦੇ ਕਾਰਣ 149 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 100 ਤੋ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਗਾਤਾਰ ਭਾਰੀ ਬਾਰਿਸ਼ ਦੇ ਨਾਲ ਮਹਾਰਾਸ਼ਟਰ ਵਿੱਚ ਡਰ ਦਾ ਮਾਹੌਲ ਬਣਇਆ ਹੋਇਆ ਹੈ। ਜਿਸ ਦੌਰਾਨ ਕਈ ਲੋਕ ਬੇਘਰ ਹੋ ਗਏ ਅਤੇ ਕਈ ਲੋਕ ਆਪਣੇ ਪਰਿਵਾਰ ਨਾਲੋ ਵਿਛੜ ਗਏ । ਜਿਸਦੇ ਚੱਲਦਿਆ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਅੱਜ ਪੱਛਮੀ ਮਹਾਰਾਸ਼ਟਰ ਦਾ ਦੌਰਾ ਕਰਨਗੇ ਅਤੇ ਅਤੇ ਨੁਕਸਾਨ ਦੇ ਅੰਕੜੇ ਤਿਆਰ ਕਰਨਗੇ।

Advertisements

ਇਸਦੇ ਨਾਲ ਉਹਨਾ ਨੇ ਪ੍ਰਭਾਵਿਤ ਹੋਏ ਪਰਿਵਾਰਾ ਨੂੰ ਅਪੀਲ ਕੀਤੀ ਕਿ ਸਰਕਾਰ ਜਲਦ ਹੀ ਪ੍ਰਭਾਵਿਤ ਹੋਏ ਪਰਿਵਾਰਾ ਦੀ ਮੱਦਦ ਕਰੇਗੀ ਅਤੇ ਉਹਨਾ ਨੂੰ ਖਾਣਾ ਕੱਪੜੇ , ਦਵਾਈ, ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਏਗੀ। ਮੀਡੀਆ ਰਿਪੋਰਟ ਅਨੁਸਾਰ , ਹੁਣ ਤੱਕ ਰਾਏਗੜ ਵਿੱਚ 60, ਰਤਨਾਗਿਰੀ ਵਿੱਚ 21, ਸਤਾਰਾ ਵਿੱਚ 41, ਠਾਣੇ ਵਿੱਚ 12, ਕੋਲਹਾਪੁਰ ਵਿੱਚ 7, ਉਪਨਗਰ ਮੁੰਬਈ ਵਿੱਚ 4 ਅਤੇ ਸਿੰਧਪੁਰ ਅਤੇ ਪੁਣੇ ਵਿੱਚ ਦੋ – ਦੋ ਵਿਅਕਤੀਆ ਦੀ ਮੌਤ ਹੋ ਚੁੱਕੀ ਹੈ।

ਇਸਤੋ ਇਲਾਵਾ ਕੋਂਕਨ ਖੇਤਰ ਅਤੇ ਪੱਛਮੀ ਮਹਾਰਾਸ਼ਟਰ ਦੇ ਪ੍ਰਭਾਵਿਤ ਜ਼ਿਲਿ੍ਹਆ ਤੋ ਕੁੱਲ੍ਹ 2,29,074 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਜਾਣਕਾਰੀ ਅਨੁਸਾਰ ਰਾਜ ਸਰਕਾਰ ਨੇ ਰਾਏਗੜ ਅਤੇ ਰਤਨਾਗਿਰੀ ਜ਼ਿਲਿ੍ਹਆ ਨੂੰ ਹਰੇਕ ਲਈ 2 ਕਰੋੜ ਰੁਪਏ ਦੀ ਸੰਕਟਕਾਲੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਅਤੇ ਇਸਤੋ ਇਲਾਵਾ ਬਾਰਿਸ਼ ਤੋ ਪ੍ਰਭਾਵਿਤ ਸੰਗਲੀ , ਪੁਣੇ , ਕੋਲਹਾਪੁਰ, ਸਤਾਰਾ, ਸਿੰਧੂਦੁਰਗ ਅਤੇ ਠਾਣੇ ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

LEAVE A REPLY

Please enter your comment!
Please enter your name here