ਨਗਰ ਕੌਂਸਲ ਫਿਰੋਜ਼ਪੁਰ ਵਲੋਂ 200 ਪੌਦੇ ਅਤੇ 200 ਬੈਗ ਜੈਵਿਕ ਖਾਦ ਮੁਫਤ ਵੰਡੀ ਗਈ

ਫਿਰੋਜ਼ਪੁਰ: (ਦ ਸਟੈਲਰ ਨਿਊਜ਼)। ਨਗਰ ਕੌਂਸਲ ਫਿਰੋਜ਼ਪੁਰ ਵਲੋਂ ਇੱਕ ਨਿਵੇਕਲੇ ਉਪਰਾਲਾ ਕਰਦੇ ਹੋਏ ਅੱਜ ਫਿਰੋਜ਼ਪੁਰ ਸ਼ਹਿਰ ਅੰਦਰ 200 ਪੋਦੇ ਅਤੇ 200 ਬੈਗ ਜੈਵਿਕ ਖਾਦ ਮੁਫਤ ਵੰਡੀ ਗਈ। ਵਿਧਾਇਕ ਫਿਰੋਜ਼ਪੁਰ ਸਹਿਰੀ ਸ: ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਫਿਰੋਜ਼ਪੁਰ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਪ੍ਰਧਾਨ ਨਗਰ ਕੌਂਸਲ ਰਿੰਕੂ ਗਰੋਵਰ ਅਤੇ ਕਾਰਜ ਸਾਧਕ ਅਫਸਰ ਸ: ਗੁਰਦਾਸ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਪਾਰਕ ਦੇ ਬਾਹਰ ਇਕ ਪੋਦਾ ਲੰਗਰ ਲਗਾਇਆ ਗਿਆ। ਇਸ ਪ੍ਰੋਗਰਾਮ ਦੋਰਾਨ ਵੱਖ-ਵੱਖ ਕਿਸਮ ਦੇ ਲਗਭਗ 200 ਪੋਦੇ ਸ਼ਹਿਰ ਵਾਸੀਆ ਨੂੰ ਮੁਫਤ ਵੰਡੇ ਗਏ। ਵਾਤਾਵਰਣ ਪ੍ਰੇਮੀਆ ਜਿੰਨਾ ਵਲੋਂ ਆਪਣੇ ਘਰਾ ਅੰਦਰ ਗਮਲੇ, ਪੋਦੇ ਜਾਂ ਗਾਰਡਨ ਆਦਿ ਬਣਾਇਆ ਗਿਆ ਹੈ ਉਹਨਾ ਦੀ ਸਾਂਭ-ਸੰਭਾਲ ਲਈ 200 ਬੈਗਜ ਖਾਦ ਵੰਡੀ ਗਈ। ਨਗਰ ਕੌਂਸਲ ਫਿਰੋਜ਼ਪੁਰ ਵਲੋਂ ਪ੍ਰਧਾਨ ਨਗਰ ਕੌਂਸਲ ਰਿੰਕੂ ਗਰੋਵਰ ਅਤੇ ਕਾਰਜ ਸਾਧਕ ਅਫਸਰ ਸ: ਗੁਰਦਾਸ ਸਿੰਘ ਨੇ ਦੱਸਿਆ ਕਿ ਸਾਡੇ ਵਾਤਾਵਰਨ ਦਾ ਸ਼ੁੱਧ ਅਤੇ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਅਜਿਹਾ ਤਾਂ ਹੀ ਹੋ ਸਕਦਾ ਹੈ  ਜੇਕਰ ਅਸੀਂ ਵੱਧ ਤੋਂ ਵੱਧ ਪੌਦੇ ਲਗਾਈਏ, ਇਸੇ ਮਕਸਦ ਤਹਿਤ ਅੱਜ ਪੌਦਿਆਂ ਦੀ ਵੰਡ ਕੀਤੀ ਗਈ ਹੈ।

Advertisements

ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਜੋ ਪੌਦੇ ਲੱਗੇ ਹੋਏ ਹਨ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ ਅਤੇ ਨਵੇਂ ਪੌਦੇ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਅਤੇ ਆਪਣਾ ਵਾਤਾਵਰਨ ਸਾਫ਼ ਤਾਂ ਹੀ ਰਹਿ ਸਕਦਾ ਹੈ ਜੇਕਰ ਅਸੀਂ ਸਾਰੇ ਵੱਧ ਤੋਂ ਵੱਧ ਬੂਟੇ ਲਗਾਵਾਂਗੇ। ਇਸ ਮੋਕੇ ਤੇ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ ਤੋ ਇਲਾਵਾ ਮਰਕਸ ਭੱਟੀ, ਕੌਂਸਲਰ ਪਵਨ ਮਹਿਤਾ, ਸੁਰਜੀਤ ਸਿੰਘ, ਬੱਬੂ, ਰਜੇਸ਼ ਚਾਨਣਾ, ਕਾਰਜ ਸਾਧਕ ਅਫਸਰ ਸ: ਗੁਰਦਾਸ ਸਿੰਘ, ਐਕਸੀਅਨ ਐਸ.ਐਸ ਬਹਿਲ, ਜੇ.ਈ ਲਗਪ੍ਰੀਤ ਸਿੰਘ, ਸੈਨਟਰੀ ਇੰਸਪੈਕਟਰ ਸ: ਸਿਮਰਨਜੀਤ ਸਿੰਘ, ਅਮਨਦੀਪ ਅਤੇ ਮੋਟੀਵੇਟਰ ਟੀਮ ਵੀ ਮੋਜੂਦ ਸੀ।

LEAVE A REPLY

Please enter your comment!
Please enter your name here