ਮਨਿਸਟੀਰੀਅਲ ਕਰਮਚਾਰੀ ਸਮੂਹਿਕ ਛੁੱਟੀ ਲੈਕੇ ਪਟਿਆਲਾ ਮਹਾਂਰੈਲੀ ਵਿੱਚ ਕਰਨਗੇ ਸ਼ਮੂਲੀਅਤ

ਹੁਸ਼ਿਆਪੁਰ (ਦ ਸਟੈਲਰ ਨਿਊਜ਼)। ਪੰਜਾਬ  ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮਿਤੀ 29-07-2021 ਨੂੰ ਸਾਰ੍ਹੇ ਪੰਜਾਬ ਭਰ ਦੇ ਮਨਿਸਟੀਰੀਅਲ ਕਰਮਚਾਰੀ ਸਮੂਹਿਕ ਛੁੱਟੀ ਲੈਕੇ ਪਟਿਆਲਾ  ਮਹਾਂਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਸ ਜਿਲ੍ਹੇ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਕੱਲ੍ਹ ਮਿਤੀ 28-07-2021 ਨੂੰ ਆਪਣੀ ਸਮੂਹਿਕ ਛੁੱਟੀ ਆਪਣੇ ਅਧਿਕਾਰੀਆਂ ਨੂੰ ਸੌਂਪ ਦੇਣਗੇ।

Advertisements

ਮਿਤੀ 29-07-2021 ਨੂੰ ਸਾਰੇ ਕਰਮਚਾਰੀ ਆਪਣੇ ਨਿੱਜੀ ਵਾਹਨਾਂ ਰਾਹੀਂ ਮਿੱਨੀ ਸਕੱਤਰੇਤ ਹੁਸ਼ਿਆਰਪੁਰ ਤੋਂ ਸਵੇਰੇ 7.30 ਵਜੇ ਪਟਿਆਲਾ ਮਹਾਂਰੈਲੀ ਲਈ ਰਵਾਨਾ ਹੋਣਗੇ। ਇਹ ਜਾਣਕਾਰੀ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਜਨਰਲ  ਸਕੱਤਰ ਸ਼੍ਰੀ ਜਸਵੀਰ ਸਿੰਘ ਧਾਮੀ ਵਲੋਂ ਦਿੱਤੀ ਗਈ। ਉਨਾ ਵਲੋਂ ਕਿਹਾ ਗਿਆ ਕਿ ਦਸੂਹਾ ,ਮੁਕੇਰੀਆਂ,ਟਾਂਡਾਂ,ਗੜ੍ਹਸ਼ੰਕਰ ਤੋਂ ਵੀ ਮਨਿਸਟੀਰੀਅਲ ਕਰਮਚਾਰੀ ਮਹਾਂਰੈਲੀ ਲਈ ਰਵਾਨਾ ਹੋਣਗੇ।

LEAVE A REPLY

Please enter your comment!
Please enter your name here