ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਬਾਰਿਸ਼ ਕਾਰਣ 2 ਵਿਅਕਤੀਆ ਦੀ ਮੌਤ ਅਤੇ 10 ਤੋ ਵੱਧ ਲਾਪਤਾ

ਦਿੱਲੀ: (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਬਾਰਿਸ਼ ਨੇ ਤਬਾਈ ਮਚਾਈ ਹੋਈ ਹੈ। ਜਿਸਦੇ ਕਾਰਣ ਹਰ ਰੋਜ਼ ਮੌਤਾਂ ਦੀ ਸੰਖਿਆ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੌਰਾਨ ਮੰਗਲਵਾਰ ਰਾਤ ਭਾਰੀ ਬਾਰਿਸ਼ ਦੇ ਕਾਰਣ 2 ਵਿਅਕਤੀਆ ਦੀ ਮੌਤ ਹੋ ਗਈ ਅਤੇ 7 ਤੋ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ । ਹਿਮਾਚਲ ਵਿੱਚ ਲਗਾਤਾਰ ਬਾਰਿਸ਼ ਹੋਣ ਦੇ ਕਾਰਣ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਹਿਮਾਚਲ ਵਿੱਚ 2 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲਾਹੌਲ ਸਪਿਤੀ ਦੇ ਉਦੈਪੁਰ ਵਿੱਚ ਦੌ ਲੋਕਾਂ ਦੀ ਮੌਤ ਹੋ ਗਈ ਅਤੇ 7 ਤੋ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

Advertisements

ਲਾਹੌਲ ਸਪਿਤੀ ਵਿੱਚ ਬੱਦਲ ਫੱਟ ਗਏ ਹਨ ਅਤੇ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਕਿੰਨੌਰ ਦੇ ਸੰਗਲਾ ਵਿੱਚ ਫਸੇ 166 ਯਾਤਰੀਆ ਨੂੰ ਬਚਾ ਲਿਆ ਗਿਆ ਹੈ। ਪੁਲਿਸ ਅਤੇ ਬਚਾਓ ਟੀਮ ਲਗਾਤਾਰ ਲਾਪਤਾ ਵਿਅਕਤੀਆ ਦੀ ਭਾਲ ਕਰ ਰਹੀ ਹੈ। ਜ਼ਿਲਾ ਪ੍ਰਸ਼ਾਸ਼ਨ ਨੇ ਕੁੱਝ ਦਿਨਾਂ ਲਈ ਮਨਾਲੀ- ਲੇਹ ਸੜ੍ਹਕ ਬੰਦ ਕਰ ਦਿੱਤੀ ਹੈ। ਇਸਦੇ ਨਾਲ ਹੀ ਸ਼ਿਮਲਾ ਵਿੱਚ ਲੈਡਸਲਾਈਡ ਨਾਲ ਸੜ੍ਹਕ ਦੇ ਕਿਨਾਰੇ ਖੜੀ ਇੱਕ ਕਾਰ ਚਟਾਨਾ ਦੇ ਵੱਡੇ- ਵੱਡੇ ਟੁਕੜਿਆ ਹੇਠਾਂ ਦੱਬ ਗਈ। ਸ਼ਿਮਲਾ ਦੇ ਪੈਥਾਂ ਘਾਟੀ ਵਿੱਚ ਜ਼ਮੀਨ ਖਿਸਕਣ ਦੇ ਕਾਰਣ ਘਟਨਾ ਵਾਪਰੀ ਅਤੇ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ। ਲਾਹੌਲ ਦੇ ਉਦੈਪੁਰ ਵਿੱਚ ਡਵੀਜ਼ਨ ਵਿੱਚ ਮੰਗਲਵਾਰ ਰਾਤ ਹੜ੍ਹ ਆਇਆ ਜਿਸਦੇ ਕਾਰਣ ਦੌ ਤੰਬੂ ਵਹਿ ਗਏ ਅਤੇ 9 ਵਿਅਕਤੀਆ ਦੇ ਲਾਪਤਾ ਹੋਣ ਦਾ ਸ਼ੱਕ ਹੈ। ਦੇਰ ਰਾਤ ਬਚਾਅ ਟੀਮ ਨੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ।

LEAVE A REPLY

Please enter your comment!
Please enter your name here