3 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਕਰਨਗੇ ਦੁਆਬੇ ਦਾ ਦੌਰਾ

ਗੜਸ਼ੰਕਰ(ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਗੁਰਨਾਮ ਸਿੰਘ ਚੜੂਨੀ ਰਾਸ਼ਟਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਿਤੀ 03 ਅਗਸਤ ਨੂੰ 11.00 ਵਜੇ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ  ਵਿਖੇ ਪਹੁੰਚ ਰਹੇ ਹਨ । ਇੱਥੇ ਸੰਬੋਧਨ ਕਰਨ ਤੋਂ ਬਾਅਦ ਉਹ ਦੁਪਹਿਰ ਬਾਦ 1.30 ਵਜੇ ਡਾ ਭੀਮ ਰਾਓ ਅੰਬੇਦਕਰ ਚੌਕ ਨਵਾਂਸ਼ਹਿਰ ਵਿਖੇ ਬਾਵਾ ਸਾਹਿਬ ਦੇ ਬੁੱਤ ‘ਤੇ  ਫੁੱਲਮਾਲਾ ਭੇਟ ਕਰਨਗੇ । ਫਿਰ 2.00 ਵਜੇ ਸ਼ਹੀਦ-ਏ- ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਇਸ ਤੋਂ ਬਾਅਦ ਟਰੱਕ ਯੂਨੀਅਨ ਬੰਗਾ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

Advertisements

3.30 ਵਜੇ ਅਨਮੋਲ ਪੈਲੇਸ ਪਿੰਡ ਉੜਾਪੜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹੁੰਚ ਕੇ  ਇਲਾਕੇ ਦੇ ਕਿਸਾਨਾਂ,ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਸੰਬੋਧਨ ਕਰਨਗੇ । ਸੂਤਰਾਂ ਦੀ ਮੰਨੀਏ ਤਾਂ ਸ. ਚੜੂਨੀ ਦੇ ਇਸ ਦੌਰੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਪੈਦਾ ਹੋ ਸਕਦੀ ਹੈ ।

LEAVE A REPLY

Please enter your comment!
Please enter your name here