ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲ ਬਾਅਦ ਸੈਮੀਫਾਈਨਲ ਵਿੱਚ ਬਣਾਈ ਜਗ੍ਹਾਂ, ਭਾਰਤ ਲਈ ਮਾਣ ਦੀ ਗੱਲ

ਦਿੱਲੀ (ਦ ਸਟੈਲਰ ਨਿਊਜ਼): ਟੋਕਿਓ ਓਲੰਪਿਕ ਖੇਡਾਂ ਦੌਰਾਨ ਭਾਰਤੀ ਪੁਰਸ਼ ਹਾਕੀ ਟੀਮ ਨੇ ਵਧੀਆ ਪ੍ਰਦਰਸ਼ਨ ਦਿੰਦੇ ਹੋਏ 41 ਸਾਲ ਬਾਅਦ ਇਤਿਹਾਸ ਰੱਚ ਕੇ ਸੈਮੀਫਾਈਨਲ ਵਿੱਚ ਜਗਾਂ ਬਣਾ ਲਈ ਹੈ। ਜਿਸ ਦੌਰਾਨ ਭਾਰਤੀ ਹਾਕੀ ਟੀਮ ਨੇ ਐਤਵਰ ਨੂੰ ਕੁਆਟਰ ਫਾਈਨਲ ਵਿੱਚ ਬਿਟ੍ਰੇਨ ਨੂੰ 3-1 ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕਰ ਲਈ ਹੈ। ਜਿਸ ਦੇ ਕਾਰਣ ਭਾਰਤ ਲਈ ਹਾਕੀ ਟੀਮ ਲਈ ਹੁਣ ਤੱਕ ਦੀ ਇਹ ਸੱਭ ਤੋ ਵੱਡੀ ਇਤਿਹਾਸਿਕ ਜਿੱਤ ਹੈ। ਇਸ ਮੈਚ ਦੌਰਾਨ ਭਾਰਤ ਲਈ ਦਿਲਪ੍ਰੀਤ ਸਿੰਘ , ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਨੇ 1-1 ਗੋਲ ਕਰਕੇ ਭਾਰਤ ਦੀ ਹਾਕੀ ਟੀਮ ਨੂੰ ਜਿੱਤ ਦਵਾਈ। ਇਸਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਖੇਡ ਦੌਰਾਨ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਪਹਿਲੇ ਕੁਆਟਰ ਵਿੱਚ ਹੀ ਭਾਰਤੀ ਖਿਡਾਰੀ ਦਿਲਪ੍ਰੀਤ ਸਿੰਘ ਦੇ ਗੋਲ ਨਾਲ ਲੀਡ ਹਾਸਿਲ ਕੀਤੀ ।

Advertisements

ਇਸਤੋ ਬਾਅਦ ਦੂਜੇ ਕੁਆਟਰ ਵਿੱਚ ਗੁਰਜੰਟ ਸਿੰਘ ਦੇ ਗੋਲ ਨੇ ਖੇਡ ਪ੍ਰਤੀ ਵਧੀਆ ਪ੍ਰਦਰਸ਼ਨ ਦਿੱਤਾ। ਇਸ ਦੌਰਾਨ ਭਾਰਤੀ ਹਾਕੀ ਟੀਮ ਨੇ ਖੇਡਦੇ ਹੋਏ ਮਿਡਫੀਲਡਰ ਹਾਰਦਿਕ ਸਿੰਘ ਨੇ ਸ਼ਾਨਦਾਰ ਤੇਜ਼ੀ ਦਿਖਾਉਦੇ ਹੋਏ ਗੋਲ ਕੀਤਾ ਅਤੇ ਇਸਦੇ ਨਾਲ ਹੀ ਸਕੋਰ 3-1 ਕਰਕੇ ਭਾਰਤ ਨੇ ਜਿੱਤ ਹਾਸਿਲ ਕਰ ਲਈ। ਹੁਣ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਜਗਾ ਬਣਾ ਲਈ ਹੈ। ਜਿਸ ਦੌਰਾਨ ਭਾਰਤ 3 ਅਗਸਤ ਨੂੰ ਬੈਲਜੀਅਮ ਨਾਲ ਮੁਕਾਬਲਾ ਲੜੇਗਾ। ਇਸ ਜਿੱਤ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆ। ਜਿਸ ਦੌਰਾਨ ਉਹਨਾ ਨੇ ਕਿਹਾ ਕਿ ਇਹ ਭਾਰਤ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਸੈਮੀਨਲ ਵਿੱਚ ਜਗਾ ਬਣਾਈ ਹੈ।

LEAVE A REPLY

Please enter your comment!
Please enter your name here