ਪੀ. ਸੀ. ਐਮ. ਐਸ. ਐਸੋਸੀਏਸ਼ਨ ਨੇ ਸਿਵਲ ਸਰਜਨ ਦਫਤਰ ਨੂੰ ਲਗਾਇਆ ਤਾਲਾ

ਹੁਸ਼ਿਆਰਪੁਰ: ਪੀ ਸੀ ਐਮ ਐਸ ਐਸ਼ੋਸੀਏਸ਼ਨ  ਦੀ ਸਟੇਟ ਬਾਡੀ ਅਤੇ ਜੋਆਇਟ ਐਕਸ਼ਨ ਕਮੇਟੀ ਦੇ ਸਦੇ ਤੇ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਮੈਡੀਕਲ ਅਫਸਰ ਵਲੋਂ ਸਿਵਲ ਸਰਜਨ ਅਤੇ ਪ੍ਰੋਗਰਾਮ ਅਫ਼ਸਰਾਂ ਦੇ ਕਮਰਿਆਂ ਨੂੰ ਤਾਲੇ ਲਗਾਏ ਗਏ ਅਤੇ ਦਫ਼ਤਰ ਦਾ ਸਾਰਾ ਕੰਮ ਤਿੰਨ ਦਿਨ ਲਈ ਬੰਦ ਕੀਤਾ ਗਿਆ। ਇਹ ਸਾਰਾ ਵਿਰੋਧ ਛੇਵੇਂ ਪੇ ਕਮਿਸ਼ਨ, ਜਿਸ ਦੀ ਆੜ ਵਿੱਚ ਪੰਜਾਬ ਸਰਕਾਰ ਨੇ ਸਰਕਾਰੀ ਡਾਕਟਰਾਂ ਦਾ ਐਨ ਪੀ ਏ 25%  ਤੋਂ ਘਟਾ ਕੇ 20% ਕਰਨ , ਬੇਸਕ ਪੇਅ ਨਾਲੋ ਡੀ- ਲਿੰਕ ਕਰਨ ਦੇ ਸਬੰਧ ਵਿੱਚ ਹੈ। ਪੰਜਾਬ ਸਰਕਾਰ ਨੇ ਕਰੋਨਾ warriors ਨਾਲ ਬਹੁਤ ਕੋਝਾ ਮਜਾਕ ਕੀਤਾ ਹੈ। ਸਾਡੀ ਲੜਾਈ ਸਰਕਾਰ ਦੇ ਨਾਲ ਹੈ। ਆਮ ਪਬਲਿਕ ਨਾਲ ਨਹੀਂ ਹੈ। ਐਨ ਪੀ ਏ  ਨੂੰ ਘਟਾਉਣਾ ਅਤੇ ਬੇਸਕ ਪੇਅ  ਨਾਲੋਂ ਡੀ- ਲਿੰਕ ਕਰਨਾ ਸਰਕਾਰ ਦੀ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਤਬਾਹ ਕਰਨ ਅਤੇ ਨਿਜੀਕਰਨ  ਕਰਨ ਦੀ ਚਾਲ ਹੈ। ਇਸ ਮੌਕੇ ਪ੍ਰੈਸ ਸੈਕਟਰੀ ਸਟੇਟ ਬਾਡੀ ਪੀ ਸੀ ਐਮ ਐਸ ਐਸੋਸੀਏਸ਼ਨ  ਡਾ ਰਾਜਕੁਮਾਰ  ਨੇ ਕਿਹਾ ਕਿ ਜੇਕਰ ਸਰਕਾਰ ਨੇ ਐਨ  ਏ  ਦੀ ਮੰਗ ਨਾ ਮੰਨੀ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਅਤੇ ਆਉਣ ਵਾਲੇ ਵੀਰਵਾਰ ਭਾਵ ਕਿ 5  ਅਗਸਤ ਨੂੰ  ਡਾਇਰੇਕਟੋਰੇਟ ਦਫ਼ਤਰ ਸਿਹਤ ਅਤੇ ਪਰਿਵਾਰ ਭਲਾਈ, ਚੰਡੀਗੜ੍ਹ ਵਿਖੇ ਧਰਨਾ ਲਗਾ ਕੇ ਦਫ਼ਤਰ ਦਾ ਸਾਰਾ ਕੰਮ ਕਾਜ ਠੱਪ ਕੀਤਾ ਜਾਵੇਗਾ।

Advertisements

ਇਸ ਮੌਕੇ ਤੋ ਜਿਲਾੰ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ , ਸੀਨੀਅਰ ਮੈਡੀਕਲ ਅਫਸ਼ਰ ਡਾ ਹਰਦੀਪ ਸਿੰਘ , ਸੀਨੀਅਰ ਮੈਡੀਕਲ ਅਫਸਰ ਪਰਮਜੀਤ ਸਿੰਘ , ਡਾ ਜਸਿਵੰਦਰ ਸਿੰਘ ਮੈਡੀਕਲ ਅਫਸਰ ਡਾੰ ਮਨਮੋਹਣ ਸਿੰਘ ਅਤੇ ਡੈਟਲ ਡਾ ਸੰਦੀਪ ਡਿਮਾਣਾਂ  , ਆਦਿ  ਨੇ ਸੰਬੋਧਿਤ ਕੀਤਾ। ਇਸ ਮੌਕੇ ਤੇ ਸਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਜੇ ਸਾਡੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਘੋਤਡਾ  ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡਾਕਟਰਾਂ ਦੀ ਐਨ ਪੀ ਏ  ਦੀ ਮੰਗ ਜਾਇਜ ਹੈ। ਇਸ ਨੂੰ ਮੰਨਿਆ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾਂ ਟੀਕਾਕਰਨ ਅਫਸਰ ਡਾ ਸੀਮਾ ਗਰਗ , ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ , ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ , ਡਾ ਜਸਵੰਤ , ਡਾ ਪਰਦੀਪ ਭਾਟੀਆ , ਡਾ ਬਲਦੇਵ ਸਿੰਘ , ਡਾ ਦਿਵੰਦਰ ਪਾਲ , ਡਾ ਗੁਰਬਖਸ ਸਿੰਘ , ਡਾ ਲਸ਼ਕਰ ਸਿੰਘ , ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਮੂਹ ਮੈਡੀਕਲ ਅਫ਼ਸਰ ਹਾਜ਼ਰ ਸਨ।

LEAVE A REPLY

Please enter your comment!
Please enter your name here