ਜਲ ਸਪਲਾਈ ਠੇਕਾ ਕਾਮਿਆਂ ਨੇ ਵਿਭਾਗੀ ਕੰਮਾਂ ਦਾ ਬਾਈਕਾਟ ਕਰਕੇ ਕੀਤਾ ਵਿਰੋਧ ਪ੍ਰਦਰਸ਼ਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਚ ਇਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ, ਠੇਕਾ ਪ੍ਰਣਾਲੀ ਆਉਟਸੋਰਸ ਤਹਿਤ ਪੇਂਡੂ ਜਲ ਸਪਲਾਈ ਸਕੀਮਾਂ ਅਤੇ ਦਫਤਰਾਂ ਵਿਚ ਵੱਖ-ਵੱਖ ਰੈਗੂਲਰ ਪੋਸਟਾਂ ’ਤੇ ਪਿਛਲੇ 14-15 ਸਾਲਾਂ ਦੇ ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਦੇ ਸਮੁੱਚੇ ਕੰਟਰੈਕਟ ਵਰਕਰਾਂ ਨੂੰ ਵਿਭਾਗ ਅਧੀਨ ਸਿੱਧੇ ਸ਼ਾਮਿਲ ਕਰਕੇ ਰੈਗੂਲਰ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੀ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ 3/4 ਅਗਸਤ ਸਮੂਹਿਕ ਛੁੱਟੀ ਲੈ ਕੇ 48 ਘੰਟੇ ਲਈ ਵਿਭਾਗੀ ਕੰਮਾਂ ਦਾ ਬਾਈਕਾਟ ਕਰਕੇ ਅੱਜ ਦੂਸਰੇ ਦਿਨ ਵੀ ਲਗਾਤਾਰ ਜਿਲ੍ਹਾ ਅਤੇ ਤਹਿਸੀਲ ਪੱਧਰੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਅੱਜ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਤਲਵਾੜਾ ਵਿਖੇ ਜਲ ਸਪਲਾਈ ਠੇਕਾ ਵਰਕਰਾਂ ਨੇ ਹਿੱਸਾ ਲਿਆ। ਇਥੇ ਜਿਕਰਯੋਗ ਹੈ ਕਿ ਅੱਜ ਦੂਸਰੇ ਦਿਨ ਵੀ ਜਲ ਸਪਲਾਈ ਠੇਕਾ ਵਰਕਰ ਸਮੂਹਿਕ ਛੁੱਟੀ ’ਤੇ ਹੋਣ ਕਾਰਨ ਸਬੰਧਤ ਜਲ ਸਪਲਾਈ ਸਕੀਮਾਂ ਬੰਦ ਰਹੀਆਂ।

Advertisements

ਇਸ ਦੌਰਾਨ ਆਗੂਆਂ ਜਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ, ਜਿਲ੍ਹਾ ਆਡੀਟਰ ਰਣਦੀਪ ਸਿੰਘ ਧਨੋਆ ਅਤੇ ਬ੍ਰਾਂਚ ਪ੍ਰਧਾਨ ਰਜਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਠੇਕਾ ਮੁਲਾਜਮ ਵਿਰੋਧੀ ਰਵੱਈਏ ਦੀ ਅੰਲੋਚਨਾ ਕਰਦਿਆਂ ਕਿਹਾ ਕਿ ਸਮੂਹ ਵਿਭਾਗਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਜੋ ਨਵਾਂ ਐਕਟ 2020 ਲਿਆਂਦਾ ਹੈ, ਉਸ ਵਿਚ ਇਨਲਿਸਟਮੈਂਟ ਅਤੇ ਆਊਟਸੋਰਸ ਤਹਿਤ ਸੇਵਾਵਾਂ ਦੇ ਰਹੇ ਠੇਕਾ ਮੁਲਾਜਮਾਂ ਨੂੰ ਬਾਹਰ ਰੱਖਿਆ ਗਿਆ ਹੈ, ਜਦਕਿ ਕੈਪਟਨ ਸਰਕਾਰ ਵਲੋਂ 66 ਹਜਾਰ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਦਿੱਤਾ ਬਿਆਨ ਚੱਲ ਰਹੇ ਸੰਘਰਸ਼ ਨੂੰ ਠੰਡਾ ਕਰਨ ਦੀ ਕੋਝੀ ਸਾਜਿਸ਼ ਹੈ ਕਿਉਕਿ ਪੰਜਾਬ ਸਰਕਾਰ ਨੇ ਨਵੇਂ ਐਕਟ ਵਿਚ ਕਈ ਠੇਕਾ ਮੁਲਾਜਮਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਜਿਸਦੇ ਵਿਰੋਧ ਵਿਚ ਠੇਕਾ ਮੁਲਾਜਮਾਂ ਵਿਚ ਰੋਹ ਵੱਧ ਗਿਆ ਹੈ।

ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਦੇ ਇਨਲਿਸਟਡ ਅਤੇ ਆਉਟ ਸੋਰਸ ਕਾਮਿਆਂ ਨੂੰ ਵੀ ਨਵੇਂ ਐਕਟ ਵਿਚ ਸ਼ਾਮਲ ਕਰਕੇ ਅਤੇ ਸਬੰਧਤ ਵਿਭਾਗ ਵਿਚ ਲੈ ਕੇ ਰੈਗੂਲਰ ਕੀਤਾ ਜਾਵੇ ਅਤੇ ਜਦੋ ਤੱਕ ਇਹ ਮੰਗ ਪੂਰੀ ਨਹੀਂ ਕੀਤੀ ਜਾਂਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਲਗਾਤਾਰ ਦੋ ਦਿਨ 48 ਘੰਟੇ ਲਈ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਤਲਵਾੜਾ ਸੈਕਟਰ ਨੰ 1 ਵਿਚ ਰੋਸ਼ ਮਾਰਚ ਅਤੇ ਪੰਜਾਬ ਸਰਕਾਰ ਦਾ ਪੁਤਲਾ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਅੱਜ ਮੀਡੀਆ ਦੁਆਰਾ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਤਲਵਾੜਾ ਨਾਲ ਗੱਲਬਾਤ ਕਰਨੀ ਚਾਹੀ ਪ੍ਰੰਤੂ ਉਸ ਬਕਤ ਅਨੁਜ ਕੁਮਾਰ ਕਾਰਜਕਾਰੀ ਇੰਜੀਨੀਅਰ ਤਲਵਾੜਾ ਆਪਣੀ ਡਿਊਟੀ ਤੇ ਹਾਜਿਰ ਨਹੀਂ ਸਨ।

ਵਰਕਰਾਂ ਦੇ ਰੋਸ ਨੂੰ ਦੇਖਦੇ ਹੋਏ ਜੱਥੇਬੰਦੀ ਵਲੋ ਇਹ ਫੈਸਲਾ ਲਿਆ ਗਿਆ ਜੇਕਰ ਉੱਚ ਅਧਿਕਾਰੀਆਂ ਦੇ ਪੱਤਰ ਮੁਤਾਬਿਕ ਵਰਕਰਾਂ ਦੀ ਤਨਖਾਹ 7 ਤਰੀਕ ਤੋਂ ਪਹਿਲਾਂ ਪਹਿਲਾ ਨਾ ਜਾਰੀ ਕੀਤੀ ਗਈ ਤਾਂ ਜਥੇਬੰਦੀ ਵਲੋ ਲਗਾਤਾਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਤਲਵਾੜਾ ਦੇ ਦਫਤਰ ਸਾਹਮਣੇ ਪਕਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਆਗੁ ਸੀਨੀਅਰ ਰਣਜੀਤ ਸਿੰਘ,ਹਰੀਸ਼ ਚੰਦਰ, ਮੀਤ ਪ੍ਰਧਾਨ ਹਰਦੀਪ ਸਿੰਘ, ਬ੍ਰਾਂਚ ਜਨਰਲ ਪ੍ਰਧਾਨ ਸਤੀਸ਼ ਕੁਮਾਰ,ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ, ਪ੍ਰੈਸ ਸਕੱਤਰ ਅਮਨ ਰਾਣਾ, ਮਨਦੀਪ ਸਿੰਘ, ਰਾਜ ਕੁਮਾਰ, ਪਰਮਜੀਤ ਸਿੰਘ, ਨਵੀਨ ਕੁਮਾਰ,ਸੁਰਜੀਤ ਸਿੰਘ, ਮਹਿੰਗਾ ਸਿੰਘ,ਸਿੰਮੀ,ਰਾਜ ਕੁਮਾਰ,ਬਲਵਿੰਦਰ ਸਿੰਘ ,ਹਰਪ੍ਰੀਤ ਸਿੰਘ ,ਸ਼ਮਸ਼ੇਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਦਿ ਹਾਜਿਰ ਹੋਏ।

LEAVE A REPLY

Please enter your comment!
Please enter your name here