ਭਾਰਤੀ ਪਹਿਲਵਾਨ ਪੂਨੀਆ ਈਰਾਨ ਨੂੰ ਹਰਾ ਕੇ ਪਹੁੰਚਿਆ ਸੈਮੀਫਾਈਨਲ ਵਿੱਚ, ਭਾਰਤ ਨੂੰ ਤਗਮਾ ਜਿੱਤਣ ਦੀ ਆਸ

ਦਿੱਲੀ (ਦ ਸਟੈਲਰ ਨਿਊਜ਼) : ਟੋਕਿਓ ਓਲੰਪਿਕ ਖੇਡਾਂ ਦੋਰਾਨ ਲਗਾਤਾਰ ਭਾਰਤ ਦੇ ਖਿਡਾਰੀ ਆਪਣਾ ਖੇਡ ਪ੍ਰਤੀ ਵਧੀਆ ਪ੍ਰਦਰਸ਼ਨ ਦਿਖਾ ਰਹੇ ਹਨ। ਜਿਸ ਦੋਰਾਨ ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ਤੋ ਬਾਅਦ ਹੁਣ ਭਾਰਤੀ ਪਹਿਲਵਾਨ ਪੂਨੀਆ ਨੇ ਈਰਾਨ ਦੇ ਮੌਰਟੇਜ਼ਾ ਨੂੰ ਹਰਾ ਕੇ 65 ਕਿੱਲੋ ਭਾਰ ਦੇ ਵਰਗ ਵਿੱਚ ਸੈਮੀਫਾਈਨਲ ਵਿੱਚ ਜਗਾਂ ਬਣਾ ਲਈ ਹੈ। ਪਹਿਲੇ ਗੇੜ ਵਿੱਚ ਪੂਨੀਆ ਨੇ 0-1 ਨਾਲ ਪਿੱਛੇ ਸੀ ਫਿਰ ਉਸਨੇ ਖੇਡ ਪ੍ਰਤੀ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਅਜਿਹੀ ਬਾਜ਼ੀ ਖੇਡੀ ਕਿ ਉਹ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ। ਜਿਸਦੇ ਕਾਰਣ ਪੂਨੀਆ ਸਿਰਫ ਮੈਡਲ ਤੋ ਇੱਕ ਕਦਮ ਹੀ ਦੂਰ ਹੈ।

Advertisements

ਸੈਮੀਨਲ ਵਿੱਚ ਪੂਨੀਆ ਦਾ ਅਗਲਾ ਮੁਕਾਬਲਾ ਰੀਓ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਅਤੇ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਹਾਜੀ ਅਲੀਜੀਵ ਨਾਲ ਭਿੜੇਗਾ। ਜਿਸ ਦੌਰਾਨ ਭਾਰਤ ਨੂੰ ਪੂਨੀਆ ਲਈ ਤਗਮਾ ਜਿੱਤਣ ਦੀ ਆਸ ਹੈ। ਇਸਦੇ ਨਾਲ ਹੀ ਰਵੀ ਦਹੀਆ ਨੇ ਟੋਕੀਓ ਓਲੰਪਿਕ ਦੋਰਾਨ ਭਾਰਤ ਨੂੰ ਮੈਡਲ ਦਿਵਾਇਆ ਹੈ ਪਰ ਰਵੀ ਦਹੀਆ ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸਦੇ ਕਾਰਣ ਹੁਣ ਭਾਰਤ ਨੂੰ ਪੂਨੀਆ ਦੀ ਜਿੱਤ ਤੋ ਪੂਰੀ ਆਸ ਹੈ।

LEAVE A REPLY

Please enter your comment!
Please enter your name here