ਬੀ.ਐਸ.ਸੀ, ਪੀ.ਜੀ.ਡੀ.ਸੀ.ਏ ਅਤੇ ਐਮ.ਐਸ.ਸੀ. ਲਈ ਦਾਖਲੇ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ (ਰਿਟਾ:) ਰੱਖਿਆਂ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਜੋ ਆਈ. ਕੇ . ਜੀ . ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿੱਚ ਸਾਬਕਾ ਸੈਨਿਕਾਂ/ਪੈਰਾ ਮਿਲਟਰੀ ਫੋਰਸ/ਐੱਸ.ਸੀ. ਅਤੇ ਗਰੀਬ ਵਰਗ ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸ ਜਿਵੇਂ ਕਿ ਬੀ.ਐਸ.ਸੀ.(ਆਈ.ਟੀ) (ਤਿੰਨ ਸਾਲਾ ਡਿਗਰੀ ਕੋਰਸ), ਪੀ.ਜੀ.ਡੀ.ਸੀ.ਏ. (ਇਕ ਸਾਲਾ ਡਿਪਲੋਮਾ ਕੋਰਸ)  ਤੇ ਐਮ.ਐਸ.ਸੀ. (ਆਈ.ਟੀ.) (ਦੋ ਸਾਲਾ ਡਿਗਰੀ ਕੋਰਸ) ਸੈਸ਼ਨ 2021-22 ਦੇ ਦਾਖਲੇ ਸ਼ੁਰੂ ਹੋ ਗਏ ਹਨ। ਇਨ੍ਹਾਂ ਕੋਰਸਾ ਦੀਆਂ ਇਨ੍ਹਾਂ ਕੋਰਸਾਂ ਦੀਆਂ ਸੀਟਾਂ ਲਿਮਿਟਡ ਹਨ । ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਇਨ੍ਹਾਂ ਕੋਰਸਾਂ ਵਿੱਚ ਦਾਲਖੇ ਲਈ ਸੀਟਾਂ ਖਤਮ ਹੋਣ ਤੋਂ ਪਹਿਲਾਂ-ਪਹਿਲਾਂ ਆਪਣੇ ਅਸਲ ਦਸਤਾਵੇਜਾਂ ਸਮੇਤ ਛੁੱਟੀ ਵਾਲੇ ਦਿਨਾਂ ਤੋਂ ਇਲਾਵਾ (ਸੋਮਵਾਰ ਤੋਂ ਵੀਰਵਾਰ) ਸਵੇਰੇ 10 ਵਜੇ ਤੋਂ 3 ਵਜੇ ਤੱਕ ਆ ਕੇ ਦਾਖਲਾ ਲੈ ਸਕਦੇ ਹਨ।

Advertisements

ਜਾਣਕਾਰੀ ਦਿੰਦਿਆਂ ਕਰਨਲ ਦਲਵਿੰਦਰ ਸਿੰਘ (ਰਿਟਾ:) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਬੀ.ਐਸ.ਸੀ. (ਆਈ.ਟੀ) ਕੋਰਸ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 12 ਵੀ ਹੈ, ਪੀ.ਜੀ.ਡੀ.ਸੀ.ਏ. ਕੋਰਸ ਲਈ ਯੋਗਤਾ ਗਰੈਜੂਏਸ਼ਨ ਅਤੇ ਐਮ.ਐਸ.ਸੀ. (ਆਈ.ਟੀ.) ਲਈ ਯੋਗਤਾ ਪੀ.ਜੀ.ਡੀ.ਸੀ.ਏ./ਗਰੈਜੂਏਸ਼ਨ ਰੱਖੀ ਗਈ ਹੈ। ਕਾਲਜ ਪਿ੍ਰੰਸੀਪਲ ਡਾ : ਪਰਮਿੰਦਰ ਕੌਰ ਨੇ ਦੱਸਿਆਕਿ ਉਨ੍ਹਾਂ ਦੇ ਕਾਲਜ ਵਿਚ ਇੰਡਸਟਰੀ ਦੀ ਲੋੜ ਅਨੁਸਾਰ ਪੜ੍ਹਾਈ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਕਾਮਯਾਬ ਹੋ ਸਕਣ ਤੇ ਦੇਸ਼ ਦੀ ਬੇਰੋਜਗਾਰੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਲਈ ਇੰਸਟੀਚਿਊਟ ਦੇ ਨੰਬਰਾਂ  98157-05178, 9478618790 ਅਤੇ 01882-246812 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here