ਰੇਲਵੇ ਮੰਡੀ ਸਕੂਲ ਵਿਖੇ ਵਿਦਿਆਰਥੀਆਂ ਦੀ ਗਣਿਤ ਮੇਲੇ ਵਿੱਚ ਉਤਸ਼ਾਹਜਨਕ ਸ਼ਮੂਲੀਅਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਵਿਚ ਲਾਇਬਰੇਰੀ ਲੰਗਰ ਲਗਵਾਉਣ ਤੋਂ ਬਾਅਦ ਗਣਿਤ ਮੇਲੇ ਵਿੱਚ ਵੀ ਉਤਸ਼ਾਹਜਨਕ ਸ਼ਮੂਲੀਅਤ ਕੀਤੀ ਗਣਿਤ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੌਚਕਤਾ ਵਧਾਉਣ ਲਈ ਲਗਾਏ ਗਏ ਗਣਿਤ ਮੇਲੇ ਵਿਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਸਬੰਧਿਤ ਚਾਰਟ ਅਤੇ ਕਿਰਿਆਸ਼ੀਲ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਜਿਨ੍ਹਾਂ ਰਾਹੀਂ ਵਿਦਿਆਰਥਣਾਂ ਦੀ ਰਚਨਾਤਮਕ ਪ੍ਰਤਿਭਾ ਦੇਖਣ ਨੂੰ ਮਿਲੀ । ਪ੍ਰਿੰਸੀਪਲ ਸ੍ਰੀਮਤੀ  ਲਲਿਤਾ ਅਰੋੜਾ ਨੇ ਕਿਹਾ ਕਿ ਸਕੂਲ ਵਿਚ ਲੱਗ ਰਹੇ ਗਣਿਤ ਮੇਲੇ ਨੇ ਵਿਦਿਆਰਥਣਾਂ ਨੂੰ ਗਣਿਤ ਵਿਸ਼ੇ ਪ੍ਰਤੀ ਉਤਸ਼ਾਹਿਤ ਕੀਤਾ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਰੱਟੇ ਦੀ ਬਜਾਏ ਸੰਕਲਪ ਆਧਾਰਿਤ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ l

Advertisements

ਇਸ ਮੇਲੇ ਵਿਚ ਐੱਸ ਐੱਮ ਸੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਇੰਦਰਾ ਰਾਣੀ, ਸਵਿਤਾ ਰਾਣੀ, ਸੁਨੀਲ ਕੁਮਾਰ ਅਤੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਦੁਆਰਾ ਬਣਾਏ ਗਏ ਕਿਰਿਆਸ਼ੀਲ ਮਾਡਲਾਂ ਤੇ ਚਾਰਟਾਂ ਦੀ ਬਹੁਤ ਤਾਰੀਫ਼ ਕੀਤੀ ਅਤੇ ਇਸ ਕੋਵਿਡ ਸਮੇਂ ਵਿੱਚ ਬੱਚਿਆਂ ਅਤੇ ਸਕੂਲ ਵੱਲੋਂ ਕੀਤੇ ਯੋਗ ਪ੍ਰਬੰਧਾਂ ਤੇ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਰ ਕੀਤੀ । ਮਾਸਕ ਪਾ ਕੇ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਬੱਚਿਆਂ ਨੇ ਆਪਣੀ ਪ੍ਰਤਿਭਾ ਨਾਲ ਸਾਰਿਆਂ ਦਾ ਮਨ ਮੋਹ ਲਿਆ l ਪ੍ਰਿੰਸੀਪਲ ਲਲਿਤਾ ਅਰੋੜਾ ਨੇ ਕਿਹਾ ਕਿ ਮੇਰੇ ਸਕੂਲ ਦੇ ਸਮੂਹ ਗਣਿਤ ਅਧਿਆਪਕਾ ਸੁਮਨ ਕੁਮਾਰੀ, ਜਸਪ੍ਰੀਤ ਕੌਰ, ਸਾਕਸ਼ੀ ਬਾਲਾ, ਨੀਰੂ  ਸਮਰਾ, ਡਾ. ਮੀਨੂੰ, ਪੰਕਜ ਦਿਓਲ ,ਹਰਦੀਪ ਕੌਰ, ਬੰਦਨਾ ਸਿੱਧੂ ਦੀ ਅਣਥੱਕ ਮਿਹਨਤ ਨਾਲ ਇਹ ਮੇਲਾ ਕਾਮਯਾਬ ਰਿਹਾ। ਇਸ ਮੌਕੇ ਰਾਜੇਸ਼ ਕੁਮਾਰ, ਯਸ਼ਪਾਲ, ਹਰਭਜਨ ਕੌਰ, ਰਵਿੰਦਰ ਕੌਰ, ਨਰਿੰਦਰ ਕਪੂਰ ਅਤੇ ਪਰਵੀਨ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here