ਗੌਰਮਿੰਟ ਡਰੱਗ ਡੀ ਅਡਿਕਸ਼ਨ ਅਤੇ ਰਿਹੈਬਿਲੀਟੇਸ਼ਨ ਇੰਪਲਾਈਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਗੌਰਮਿੰਟ ਡਰੱਗ ਡੀ ਅਡਿਕਸ਼ਨ ਅਤੇ ਰਿਹੈਬਿਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ  ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ ਗਈ।  ਯੂਨੀਅਨ ਦੀ ਪ੍ਰਧਾਨਗੀ ਕਰਦਿਆਂ ਰਾਜਬੀਰ ਸਿੰਘ ਜੀ ਨੇ ਦੱਸਿਆ ਕਿ ਸਾਨੂੰ ਪੰਜ ਪੰਜ ਸਾਲ ਤੋਂ ਇਸ ਡਿਪਾਰਟਮੈਂਟ ਅਧੀਨ ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਾਂ ਅਤੇ ਪੰਜਾਬ ਸਰਕਾਰ ਨੂੰ ਕਈ ਵਾਰ ਆਪਣੇ ਪੱਕੇ ਹੋਣ ਦੇ ਸੰਬੰਧ ਵਿਚ ਮੰਗ ਪੱਤਰ ਦਿੱਤਾ ਗਿਆ  ਅਤੇ ਸਮਾਂ ਲਿਆ ਗਿਆ । ਪਰ ਅੱਜ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨਦੇ ਹੋਏ ਅੱਜ ਤੱਕ ਸਾਨੂੰ ਪੱਕਾ ਨਹੀਂ ਕੀਤਾ ਗਿਆ। ਇੰਨੀਆਂ ਘੱਟ ਤਨਖ਼ਾਹਾਂ ਦੇ ਵਿੱਚ ਸਾਡਾ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੈ । ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਪੱਕਾ ਕਰਕੇ ਪੂਰੇ ਸਕੇਲ ਦਿੱਤੇ ਜਾਣ ।  ਇਸ ਸਬੰਧ ਵਿਚ ਉਨ੍ਹਾਂ ਦੱਸਿਆ ਕਿ 11 ਅਗਸਤ ਤੋਂ ਲੈ ਕੇ 13 ਅਗਸਤ ਤੱਕ ਕਾਲੇ ਬਿੱਲੇ ਲਾ ਕੇ ਰੋਜ਼ਾਨਾ ਦੋ ਘੰਟੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾਵੇਗੀ  ਅਤੇ 14 ਅਗਸਤ ਨੂੰ ਪੂਰੇ ਦਿਨ ਦੀ ਸਟ੍ਰਾਈਕ ਕੀਤੀ ਜਾਵੇਗੀ । 

Advertisements

ਜਿਸ ਵਿਚ ਕਿਸੇ ਵੀ ਵਿਅਕਤੀ ਨੂੰ ਮੈਡੀਸਨ ਨਹੀਂ ਦਿੱਤੀ ਜਾਵੇਗੀ ।  ਅਤੇ 15 ਅਗਸਤ ਨੂੰ ਗੁਲਾਮੀ ਦਿਵਸ ਮਨਾਇਆ ਜਾਵੇਗਾ ਅਤੇ ਕੰਮ ਬੰਦ ਰੱਖਿਆ ਜਾਵੇਗਾ ।  16 ਅਗਸਤ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਸੈਕਟਰ 34 ਵਿਖੇ ਡਾਇਰੈਕਟਰ  ਦਫਤਰ ਦਾ ਘਿਰਾਓ ਕੀਤਾ ਜਾਏਗਾ।   ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਨਸ਼ਾ ਮੁਕਤੀ ਮੁਲਾਜ਼ਮਾਂ ਨੂੰ ਗਿਲਾ ਸੁਸਾਇਟੀਆਂ ਭੰਗ ਕਰਕੇ ਸਿਹਤ ਪਰਿਵਾਰ ਭਲਾਈ ਅਧੀਨ ਨਾ ਲਿਆ ਪੱਕਾ ਕੀਤਾ ਗਿਆ ਤਾਂ ਉਹ ਆਪਣੇ  ਸੰਘਰਸ਼ ਨੂੰ ਹੋਰ ਤੇਜ਼ ਕਰਨਗੇ  ਹੋਰਨਾਂ ਤੋਂ ਇਲਾਵਾ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂ ਨਰਿੰਦਰ ਸ਼ਰਮਾ ਕਲਾਸ ਫੋਰ ਯੂਨੀਅਨ ਦੇ ਜ਼ਿਲ੍ਹਾ ਆਗੂ ਰਾਮ ਪ੍ਰਸ਼ਾਦ ਜੀ ਨਰਸਿੰਗ ਦੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ  ਪ੍ਰਭਜੋਤ ਕੌਰ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਧਾਨ ਮੋਨਿਕਾ ਬੇਦੀ ਸ਼ੈਲੀ ਪਰਵੀਨ ਕਰਨਜੀਤ ਸਿੰਘ ਵਿਕਾਸ ਰੌਸ਼ਨ ਵਿਜੇ ਸਿਮਰਤਪਾਲ ਕੌਰ  ਪੀਸੀਐਮਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਕੋਛੜ ਡਾ ਨਵੀਨ ਸੇਠੀ ਡਾ ਪੰਕਜ ਡਾ ਗੁਰਮੇਜ ਗੁਰਾਇਆ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here