ਮੁੱਖ ਖੇਤੀਬਾੜੀ ਨੇ ਸੁਹੰਜਨਾ ਦੇ ਪੌਦੇ ਮੁਫ਼ਤ ਵੰਡਣ ਦੇ ਲਈ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤਹਿਤ ਚੱਲ ਰਹੀ ਆਤਮਾ ਸਕੀਮ ਤਹਿਤ ਵਣ ਵਿਭਾਗ ਦੇ ਸਹਿਯੋਗ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਵਲੋਂ ਪੌਦੇ ਲਗਾਉਣ ਸਬੰਧੀ ਜ਼ਿਲ੍ਹੇ ਦੇ ਕਿਸਾਨਾਂ ਅਤੇ ਨਾਗਰਿਕਾਂ ਨੂੰ ਸੁਹੰਜਨਾ ਦੇ ਪੌਦੇ ਮੁਫ਼ਤ ਵੰਡਣ ਦੇ ਲਈ ਵੈਨ ਨੂੰ ਰਹੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਵੈਨ ਰਾਹੀਂ ਪੌਦੇ ਸਰਕਾਰੀ ਸਕੂਲਾਂ ਅਤੇ ਪੰਚਾਇਤਾਂ ਵਿੱਚ ਲਗਾਏ ਜਾਣਗੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਵਧੀਆ ਗੁਣਵੱਤਾ ਵਾਲੇ ਪੌਦੇ ਜ਼ਿਲ੍ਹਾ ਵਿੱਚ ਲਗਾਉਣਾ ਅਤੇ ਲੋਕਾਂ ਨੂੰ ਇਨ੍ਹਾਂ ਪੌਦਿਆਂ ਦੀ ਸਿਹਤ ਪ੍ਰਤੀ ਮੁਖ ਵਿਸ਼ੇਸ਼ਤਾਵਾਂ ਸਬੰਧੀ ਜਾਗਰੂਕ ਕਰਵਾਉਣਾ ਹੈ।

Advertisements

ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਸੁਹੰਜਨਾ ਦੇ ਪੌਦੇ ਮੁਫ਼ਤ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਹੰਜਨਾ ਦੇ ਪੌਦੇ ਵਿੱਚ ਸਭ ਤੋਂ ਵੱਧ ਗੁਣ ਅਤੇ ਖੁਰਾਕੀ ਤੱਤਾਂ ਦਾ ਬਹੁਤ ਵੱਡਾ ਭੰਡਾਰ ਹੈ। ਇਸ ਦੇ ਪੱਤਿਆਂ ਵਿੱਚ ਦੁੱਧ ਤੋਂ ਚਾਰ ਗੁਣਾਂ ਵੱਧ ਕੈਲਸ਼ੀਅਮ, ਗਾਜਰ ਤੋਂ ਚਾਰ ਗੁਣਾ ਵੱਧ ਵਿਟਾਮਿਨ ਏ, ਬਾਦਾਮ ਤੋਂ ਤਿੰਨ ਗੁਣਾ ਵੱਧ ਵਿਟਾਮਿਨ ਅਤੇ ਸੰਤਰੇ ਤੋਂ ਸੱਤ ਗੁਣਾ ਵੱਧ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਪੱਤੇ, ਜੜ੍ਹ ਅਤੇ ਫਲੀਆਂ ਦਾ ਇਸਤੇਮਾਨ ਕਈ ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਠੀਕ ਕਰਨ ਦੇ ਲਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਪੜਾਅ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਆਂਵਲਾ ਅਤੇ ਨਿਮ ਦੇ ਪੌਦੇ ਮੁਫ਼ਤ ਵੰਡੇ ਜਾਣਗੇ। ਇਸ ਮੌਕੇ ’ਤੇ ਪ੍ਰੋਜੈਕਟਰ ਡਾਇਰੈਕਟਰ (ਆਤਮਾ) ਤਰਵਿੰਦਰ ਸਿੰਘ, ਰਮਨ ਸ਼ਰਮਾ, ਰਾਜੀਵ ਰੰਜਨ, ਡਿਪਟੀ ਡਾਇਰੈਕਟਰ (ਆਤਮਾ) ਪ੍ਰਭਮਨਿੰਦਰ ਕੌਰ, ਰਵਿੰਦਰ ਕੁਮਾਰ, ਪਿਆਰਾ ਸਿੰਘ ਦਰਸ਼ਨ ਸਿੰਘ ਆਦਿ ਵੀ ਸ਼ਾਮਲ ਸਨ।

LEAVE A REPLY

Please enter your comment!
Please enter your name here