ਵਿਧਾਨ ਸਭਾ ਹਲਕਾ ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਗੁਰਸਿਮਰਨ ਨੇ ਅਫਸਰਾਂ ਨਾਲ ਕੀਤੀ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਮਾਨਯੋਗ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਦੇ ਹੁਕਮਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ 003 ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਸ਼੍ਰੀ ਗੁਰਸਿਮਰਨ ਸਿੰਘ ਢਿਲੋ ਦੇ ਦਫਤਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਤਹਿਸੀਲਦਾਰ ਪਠਾਨਕੋਟ ਸ਼੍ਰੀ ਲਛਮਨ ਸਿੰਘ ਨੇ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਕੀਤੀ । ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਸ਼੍ਰੀ ਲਛਮਨ ਸਿੰਘ ਨੇ ਦੱਸਿਆ ਕਿ ਪਠਾਨਕੋਟ ਵਿੱਚ ਬੂਥਾਂ ਦੀ ਰੈਸਨਾਲਾਈਜੇਸ਼ਨ ਅਤੇ ਬੀ.ਐਲ.ਓਜ ਵਲੋਂ ਘਰ-ਘਰ ਜਾ ਕੇ ਸਰਵੇ ਦਾ ਕੰਮ ਮਿਤੀ 09-08-2021 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 08-09-2021 ਤੱਕ ਇਸਨੂੰ ਮੁਕੰਮਲ ਕੀਤਾ ਜਾਣਾ ਹੈ । ਜਿਸ ਵਿੱਚ ਵੋਟਾਂ ਬਨਾਉਣ ਤੋਂ ਵਾਂਝੇ ਰਹਿ ਚੁੱਕੇ ਇਲਾਕਾ ਨਿਵਾਸੀਆਂ ਦੀਆਂ ਵੋਟਾਂ ਬਨਾਈਆ ਜਾਣਗੀਆਂ, ਮਰ ਚੁੱਕੇ ਅਤੇ ਪੱਕੇ ਤੋਰ ਤੇ ਸਿਫਟ ਹੇ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟੀਆਂ ਜਾਣੀਆਂ ਹਨ ।
 

Advertisements

ਸ਼੍ਰੀ ਲਛਮਨ ਸਿੰਘ ਨੇ ਸੈਕਟਰ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਕਿਸੇ ਵੀ ਨੋਜਵਾਨ ਦੀ ਵੋਟ ਬਣਨ ਤੋਂ ਰਹਿ ਨਾ ਜਾਵੇ ਅਤੇ ਮਰ ਚੁੱਕੇ, ਵਿਆਹ ਹੋ ਚੁੱਕੇ ਵੋਟਰ ਦੀ ਵੋਟ ਕੱਟਨੀ ਯਕੀਨੀ ਬਨਾਈ ਜਾਵੇ । ਉਨਹਾ ਹਲਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਸ ਨੇ ਵੀ ਵੋਟ ਬਨਾਉਣੀ ਹੈ ਜਾਂ ਕਟਵਾਉਣੀ ਹੈ ਉਹ ਆਪਣੇ ਬੀ.ਐਲ.ਓਜ. ਨਾਲ ਤਾਲਮੇਲ ਕਰ ਸਕਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਦੀ ਹੈ ਤਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਤੋਂ 5:00 ਵਜੇ ਤੱਕ ਇਲੈਕਸ਼ਨ ਸੈਲ ਇੰਚਾਰਜ ਸ਼੍ਰੀ ਕੁਲਦੀਪ ਸਿੰਘ ਨਾਲ ਉਹਨਾ ਦੇ ਸੰਪਰਕ ਨੰ: 96461-64300 ਤੇ ਸੰਪਰਕ ਕਰ ਸਕਦਾ ਹੈ । ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਵਸ੍ਰੀ  ਰਾਜ ਕੁਮਾਰ ਨਾਈਬ ਤਹਿਸੀਲਦਾਰ, ਕੁਲਦੀਪ ਸਿੰਘ ਇਲੈਕਸ਼ਨ ਇੰਚਾਰਜ, ਜੋਗੇਸ਼ ਸਿੰਘ ਹਲਕਾ ਕਾਨੂੰਗੋ, ਸੰਜੀਵ ਕੁਮਾਰ, ਇਲੈਕਸ਼ਨ ਸਹਾਇਕ ਤੋ ਇਲਾਵਾ ਹਲਕੇ ਦੇ ਸਮੂਹ ਸੈਕਟਰ ਅਫਸਰ ਵੀ ਹਾਜਰ ਸਨ।

LEAVE A REPLY

Please enter your comment!
Please enter your name here