ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਕਰਿਆਨੇ ਅਤੇ ਮਠਿਆਈ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਡਾ. ਰਜਿੰਦਰ ਅਰੌੜਾ, ਸਿਵਲ ਸਰਜਨ, ਫਿਰੋਜ਼ਪਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾ:ਸੱਤਪਾਲ ਭਗਤ ਡੈਜੀਗਨੇਟਿਡ ਅਫਸਰ, (ਫੂਡ ਸੇਫਟੀ) ਅਤੇ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਵੱਲੋਂ ਮੁੱਦਕੀ, ਸ਼ਕੂਰ ਅਤੇ ਸਹਿਜਾਦੀ ਵਿਖੇ ਕਰਿਆਨੇ ਅਤੇ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਦੁਕਾਨਦਾਰਾਂ ਨੂੰ ਤਿਉਹਾਰ ਦੇ ਦਿਨਾਂ ਵਿੱਚ ਸਾਫ-ਸਫਾਈ ਅਤੇ ਗੁਣਵੱਤਾ ਭਰਭੂਰ ਸਮੱਗਰੀ ਤਿਆਰ ਕਰਨ ਦੇ ਆਦੇਸ਼ ਦਿੱਤੇ ।

Advertisements

ਦੁਕਾਨਦਾਰਾਂ ਨੂੰ ਫੂਡ ਲਾਇੰਸਸ ਬਣਵਾਉਣ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹੇ ਵਿੱਚ ਫੂਡ ਚੈਕਿੰਗ ਦੌਰਾਨ ਜਿਲ੍ਹੇ ਵਿੱਚ ਬਾਹਰ ਤੋਂ ਆ ਰਹੀਆਂ ਮਠਿਆਈਆਂ ਵਾਲੀਆਂ ਗੱਡੀਆਂ ਪਾਸੋ ਮਠਿਆਈ ਨਾ ਖਰੀਦੀ ਜਾਵੇ ਅਤੇ ਆਪਣੇ ਵੱਲੋ ਹੀ ਮਠਿਆਈਆਂ ਤਿਆਰ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਆਉਣ ਵਾਲੇ ਤਿਉਹਾਰਾਂ ਦੇ ਸੀਜਨ ਵਿੱਚ ਜਿਲ੍ਹੇ ਦੀ ਆਮ ਜਨਤਾਂ ਨੂੰ ਚੰਗੀਆਂ ਅਤੇ ਗੁਣਵੱਤਾਂ ਤੇ ਖਰੀਆਂ ਉਤਰਦੀਆਂ ਮਠਿਆਈਆਂ ਹੀ ਖਾਣ ਨੂੰ ਮਿਲਣ। ਫੂਡ ਸੇਫਟੀ ਅਫਸਰ ਨੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਤਾਜਾ ਬਣੀਆਂ ਅਤੇ ਗੁਣਵੱਤਾ ਭਰਪੂਰ ਮਠਿਆਈਆਂ ਹੀ ਖਰੀਦਣ। ਚੈਕਿੰਗ ਦੇ ਦੌਰਾਨ ਫੂਡ ਸੇਫਟੀ ਅਫਸਰ ਵੱਲੋ ਸਕੂਲਾਂ ਦੇ 100 ਗਜ ਦੇ ਅੰਦਰ ਤੰਬਾਕੂ ਦੀਆਂ ਦੁਕਾਨਾ ਅਤੇ 100 ਮੀਟਰ ਤੇ ਸ਼ਰਾਬ ਦੇ ਠੇਕੇ ਆਦਿ ਨਾ ਹੋੋਣ ਬਾਰੇ ਚੈਕਿੰਗ ਆਦਿ ਕੀਤੀ ਗਈ ।

LEAVE A REPLY

Please enter your comment!
Please enter your name here