ਤਾਲਿਬਾਨ ਮੁੜ ਤੋ ਫਿਰ ਅਫਗਾਨਿਸਤਾਨ ਔਰਤਾਂ ਅਤੇ ਮਰਦਾਂ ਤੇੇ ਲਾਗੂ ਕਰੇਗਾ ਸਖਤ ਨਿਯਮ, ਲੋਕਾ ਵਿੱਚ ਬਣਿਆ ਡਰ ਦਾ ਮਾਹੌਲ

Taliban fighters take control of Afghan presidential palace after the Afghan President Ashraf Ghani fled the country, in Kabul, Afghanistan, Sunday, Aug. 15, 2021. (AP Photo/Zabi Karimi)

ਦਿੱਲੀ (ਦ ਸਟੈਲਰ ਨਿਊਜ਼)। ਤਾਲਿਬਾਨ ਨੇ ਮੁੜ੍ਹ ਤੋ ਬੜੀ ਚਲਾਕੀ ਤੇ ਸੂਝ ਨਾਲ ਅਫਗਾਨਿਸਤਾਨ ਤੇ ਕਬਜਾ ਕਰ ਲਿਆ ਜਿਸ ਦੌਰਾਨ ਉਹਨਾ ਨੇ ਅਫਗਾਨਿਸਤਾਨ ਦੇ ਸਾਰੇ ਰਾਜਾਂ ਤੇ ਕਬਜਾ ਕਰ ਲਿਆ ਹੈ । ਜਿਸ ਕਰਕੇ ਅਫਗਾਨਿਸਤਾਨ ਦੇ ਲੋਕਾ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉੱਥੋ ਦੀਆ ਔਰਤਾ ਦੀ ਹਾਲਤ ਕਾਫੀ ਤਰਸਯੋਗ ਬਣ ਰਈ ਹੈ ਅਤੇ ਉਹ ਮੁੜ ਤੋ ਘਰ ਦੀਆ ਦੀਵਾਰਾਂ ਵਿੱਚ ਬੰਦ ਹੋ ਗਈਆ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹਏ ਅਫਗਾਨਿਸਤਾਨ ਦੀਆ ਔਰਤਾ ਨੇ ਕਿਹਾ ਕਿ ਇੱਥੋ ਦੀਆ ਔਰਤਾ ਦਾ ਨਾ ਇੱਕ ਦਿਨ ਇਤਿਹਾਸ ਵਿੱਚੋ ਮਿਟ ਜਾਵੇਗਾ ਅਤੇ ਕੋਈ ਵੀ ਉਹਨਾ ਦੀ ਮੱਦਦ ਕਰਨ ਲਈ ਸਾਹਮਣੇ ਨਹੀ ਆਵੇਗਾ । ਤਾਲਿਬਾਨ ਦੀਆ ਔਰਤਾ ਨੇ ਦੱਸਿਆ ਕਿ ਉਹਨਾ ਨੂੰ ਘਰ ਦੀਆ ਚਾਰ ਦੀਵਾਰਾ ਵਿੱਚ ਬੰਦ ਰਹਿਣ ਲਈ ਕਿਹਾ ਜਾਵੇਗਾ ਅਤੇ ਬੁਰਕਾ ਪਾਉਣ ਲਈ ਮਜ਼ਬੂਰ ਕੀਤਾ ਜਾਵੇਗਾ ।

Advertisements

ਉਹਨਾ ਨੇ ਦੱਸਿਆ ਕਿ ਉੱਥੇ ਦੀਆ ਲੜਕੀਆ ਨੂੰ ਪੜਾਈ ਅਤੇ ਕੰਮ ਕਰਨ ਤੇ ਸਖਤ ਰੋਕ ਲਗਾਈ ਜਾਵੇਗੀ । ਜਾਣਕਾਰੀ ਦੇ ਅਨੁਸਾਰ ਉਂਥੋ ਦੀਆ ਔਰਤਾ ਤਾਲਿਬਾਨ ਦੇ ਸਖਤ ਨਿਯਮਾਂ ਅਨੁਸਾਰ ਘਰ ਤੋ ਇਕੱਲੀ ਬਾਹਰ ਨਹੀ ਜਾ ਸਕਦੀ ਅਤੇ ਨਾ ਹੀ ਬਾਹਰ ਜਾ ਕੇ ਕੋਈ ਕੰਮ ਕਰ ਸਕਦੀ ਹੈ ਪਰ ਜੇਕਰ ਉਹ ਬਾਹਰ ਜਾਣਾ ਚਾਹੀਦੀ ਹੈ ਤਾ ਅਫਗਾਨਿਸਤਾਨ ਦੀਆ ਔਰਤਾ ਬੁਰਕਾ ਪਾ ਕੇ ਆਪਣੇ ਪਤੀ ਨਾਲ ਘਰ ਤੋ ਬਾਹਰ ਜਾ ਸਕਦੀਆ ਹਨ । ਇਸਤੋ ਇਲਾਵਾ ਤਾਲਿਬਾਨ ਉੱਥੋੇ ਦੇ ਮਰਦਾ ਲਈ ਵੀ ਸਖਤ ਨਿਯਮ ਲਾਗੂ ਕਰ ਦਵੇਗਾ, ਜਾਣਕਾਰੀ ਦੇ ਅਨੁਸਾਰ ਉੱਥੋ ਦੇ ਮਰਦ ਆਪਣੀ ਦਾੜੀ ਨਹੀ ਕਟਵਾ ਸਕਦੇ ਜੇਕਰ ਉਹ ਦਾੜੀ ਕਟਵਾਉਦੇ ਹਨ ਤਾ ਉਹਨਾ ਨੂੰ ਮੌਤ ਦੀ ਸਜਾ ਦਿੱਤੀ ਜਾਵੇਗੀ । ਜਿਸ ਦੌਰਾਨ ਤਾਲਿਬਾਨ ਦੇ ਸਖਤ ਨਿਯਮਾ ਦੇ ਡਰ ਦੇ ਕਾਰਣ ਲੱਗਪਗ 250,000 ਅਫਗਾਨ ਆਪਣੇ ਘਰ ਛੱਡ ਕੇ ਚਲੇ ਗਏ ਹਨ।

LEAVE A REPLY

Please enter your comment!
Please enter your name here