ਸੀ.ਜੇ.ਐਮ. ਨੇ ਕੇਂਦਰੀ ਜੇਲ੍ਹ ’ਚ ਪਲੀਅ ਬਾਰਗੇਨਿੰਗ ਬਾਰੇ ਦਿੱਤੀ ਜਾਣਕਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਅਪਰਾਜਿਤਾ ਜੋਸ਼ੀ ਨੇ ਅੱਜ ਸਥਾਨਕ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਪਲੀਅ ਬਾਰਗੇਨਿੰਗ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਲੀਅ ਬਾਰਗੇਨਿੰਗ ਦੇ ਫਾਇਦੇ ਬਾਰੇ ਦੱਸਦਿਆਂ ਕਿਹਾ ਕਿ ਪਲੀਅ ਬਾਰਗੇਨਿੰਗ ਸੈਕਸ਼ਨ 265-ਏ, ਸੀ.ਆਰ.ਪੀ.ਸੀ. ਤੋਂ ਲੈ ਕੇ 265-ਐਲ ਸੀ.ਆਰ.ਪੀ.ਸੀ. ਤਹਿਤ ਕੀਤੀ ਜਾ ਸਕਦੀ ਹੈ।

Advertisements

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕੋਲ ਮੁਫ਼ਤ ਕਾਨੂੰਨੀ ਸਹਾਇਤਾ ਦਾ ਵਕੀਲ ਨਹੀਂ ਹੈ ਤਾਂ ਉਹ ਫਾਰਮ ਭਰ ਕੇ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਇਸ ਦੌਰਾਨ ਲੀਗਲ ਏਡ ਕਲੀਨਿਕ ਦਾ ਕਾਰਵਾਈ ਰਜਿਸਟਰ ਅਤੇ ਲਾਇਬ੍ਰੇਰੀ ਰਜਿਸਟਰ ਵੀ ਚੈਕ ਕੀਤਾ ਗਿਆ। ਉਨ੍ਹਾਂ ਨੇ ਰਸੋਈ ਵਿਚ ਖਾਣ-ਪੀਣ ਵਾਲੀਆਂ ਚੀਜਾਂ ਨੂੰ ਪੂਰੀ ਸਫਾਈ ਰੱਖ ਕੇ ਕੋਵਿਡ ਨਿਯਮਾਂ ਦੀ ਪਾਲਣਾ ਤਹਿਤ ਬਨਾਉਣ ਦੀ ਤਾਕੀਦ ਕੀਤੀ। ਇਸ ਮੌਕੇ ਐਡਵੋਕੇਟ ਲਵਪ੍ਰੀਤ ਸਿੰਘ ਨੇ ਪਲੀਅ ਬਾਰਗੇਨਿੰਗ ਬਾਰੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here