ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੀ ਭੌਤਿਕੀ ਤਸਦੀਕ ਕਰਨ ਦਾ ਕੰਮ ਜਾਰੀ: ਡਾ. ਅਮਰੀਕ ਸਿੰਘ

ਪਠਾਨਕੋਟ: (ਦ ਸਟੈਲਰ ਨਿਊਜ਼)।  ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਹੁਕਮਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਭੌਤਿਕੀ ਤਸਦੀਕ ਕਰਨ ਲਈ ਵਿਸ਼ੇਸ਼ ਮੁਹਿੰੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ,ਸੁਜਾਨਪੁਰ ਅਤੇ ਘਰੋਟਾ ਵਿੱਚ ਸਮੂਹ ਸਟਾਫ ਵੱਲੋਂ ਪਿੰਡ-ਪਿੰਡ ਜਾ ਕੇ ਲਾਭਪਾਤਰੀ ਕਿਸਾਨਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਤਾਂ ਜੋ ਜੇਕਰ ਕਿਸੇ ਲਾਭਪਾਤਰੀ ਦੀ ਮੌਤ/ਬੇਜ਼ਮੀਨੇ ਹੋਣ ਦੀ ਸੂਰਤ ਵਿੱਚ ਅਯੋਗ ਕਰਾਰ ਦਿੱਤਾ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮਾਸਟਰ ਟਰੇਨਰ -ਕਮ-ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਕੁੱਲ ਲਾਭਪਾਤਰੀਆਂ ਵਿੱਚੋਂ ਸਾਲ 2020-21 ਦੌਰਾਨ 5% ਅਤੇ ਸਾਲ 2021-22 ਦੌਰਾਨ 10% ਲਾਭਪਾਤਰੀਆ ਦੀ ਭੌਤਿਕੀ ਤਸਦੀਕ ਕੀਤੀ ਜਾ ਰਹੀ ਹੈ।

Advertisements

ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਪੀ ਐਮ ਕਿਸਾਨ ਤਹਿਤ ਕੁੱਲ 575 ਲਾਭਪਾਤਰੀਆ ਦੀ ਤਸਦੀਕ ਕੀਤੀ ਜਾਣੀ ਸੀ ਜਿਸ ਵਿੱਚ ਤਸਦੀਖ ਕਰਨ ਉਪਰੰਤ 512 ਯੋਗ ਅਤੇ 20 ਅਯੋਗ ਪਾਏ ਗਏ ਹਨ ਅਤੇ 43 ਲਾਭਪਾਤਰੀਆ ਦੀ ਤਸਦੀਕ ਹੋਣੀ ਬਕਾਇਆ ਹੈ।ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਘਰੋਟਾ ਬਲਾਕ ਨਾਲ ਸੰਬੰਧਤ ਜਿੰਨਾਂ ਲਾਭਪਾਤਰੀਆਂ ਦੀਆਂ ਕਿਸ਼ਤਾਂ ਬੰਦ ਹੋ ਕੇ ਖਾਤੇ ਇਨਐਕਟਿਵ ਹੋ ਗਏ ਹਨ,ਉਹ ਆਪਣੇ ਆਧਾਰ ਕਾਰਡ,ਬੈਂਕ ਪਾਸ ਬੁੱਕ ਦੀ ਕਾਪੀ, ਜਮਾਂਬੰਦੀ ਅਤੇ ਸਰਪੰਚ ਦੁਆਰਾ ਤਸਦੀਕ ਸ਼ੁਧਾ ਸਵੈ ਘੋਸ਼ਣਾ ਪੱਤਰ ਭੋਆ, ਪਰਮਾਨੰਦ ਅਤੇ ਨਰੋਟ ਮਹਿਰਾ ਪੁਲੀ ਸਰਨਾ ਵਿਖੇ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ,ਇਸੇ ਤਰਾਂ ਬਲਾਕ ਪਠਾਨਕੋਟ ਨਾਲ ਸੰਬੰਧਤ ਕਿਸਾਨ ਆਪਣੀਆਂ ਦਰਖਾਸਤਾਂ ਨੰਗਲਭੂਰ ਅਤੇ ਇੰਦਰਾ ਕਲੋਨੀ ਪਠਾਨਕੋਟ ਸਥਿਤ ਖੇਤੀਬਾੜੀ ਦਤਰ ਵਿੱਚ ਜਮਾਂ ਕਰਵਾਉਣ ਤਾ ਜੋ ਬੰਦ ਹੋਏ ਖਾਤਿਆਂ ਨੂੰ ਚਾਲੂ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਉਨਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਨੇ ਆਨਲਾਈਨ/ਕਾਮਨ ਸਰਵਿਸ ਸੈਂਟਰਾਂ ਰਾਹੀਂ ਅਪਲਾਈ ਕੀਤਾ ਸੀ ਉਨਾਂ ਦੀ ਤਸਦੀਕ ਦਾ ਕੰਮ ਸਾਈਟ ਬੰਦ ਹੋਣ ਕਾਰਨ ਨਹੀਂ ਹੋ ਰਿਹਾ ਅਤੇ ਜਦੋਂ ਵੀ ਸਾਈਟ ਖੁੱਲੇਗੀ ,ਆਨਲਾਈਨ ਅਪਲਾਈ ਕਰਨ ਵਾਲੇ ਲਾਭਪਾਤਰੀ ਕਿਸਾਨਾਂ ਦੀ ਤਸਦੀਕ ਕਰ ਦਿੱਤੀ ਜਾਵੇਗੀ। ਨੋਡਲ ਅਫਸਰ ਬਲਾਕ ਸੁਜਾਨਪੁਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਬਲਾਕ ਸੁਜਾਨਪੁਰ ਵਿੱਚ ਇਸ ਸਕੀਮ ਤਹਿਤ ਕੁੱਲ 622 ਲਾਭਪਾਤਰੀ ਤਸਦੀਕ ਕੀਤੇ ਜਾਣੇ ਹਨ, ਜਿੰਨਾਂ ਵਿੱਚੋਂ 148 ਕਿਸਾਨਾਂ ਵੱਲੋਂ ਆਪਣੇ ਕਾਗਜ਼ ਜਮਾਂ ਕਰਵਾ ਦਿੱਤੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਲਾਭਪਾਤਰੀਆਂ ਦੀ ਤਸਦੀਕ ਕੀਤੀ ਜਾਣੀ ਹੈ ਉਹ ਸੰਬੰਧਤ ਜ਼ਰੂਰੀ ਕਾਗਜ਼ਾਤ ਅਤੇ ਸਰਪੰਚ ਦੁਆਰਾ ਤਸਦੀਕਸ਼ੁਦਾ ਸਵੈ ਘਸ਼ਣਾ ਪੱਤਰ ਜਲਦ ਤੋਂ ਜਲਦ ਜਮਾਂ ਕਰਵਾਉਣ ਤਾਂ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਉਨਾਂ ਦੱਸਿਆ ਤਸਦੀਕ ਕਰਨ ਯੋਗ ਲਾਭਪਾਤਰੀਆਂ ਦੀਆ ਸੂਚੀਆਂ ਸੰਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਪਹੁੰਚਾ ਦਿੱਤੀਆਂ ਗਈਆਂ ਹਨ। ਜਿਨਾਂ ਦੀ ਤਸਦੀਕ ਅਗਲੇ ਹਫਤੇ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਮੌਕੇ ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਮੈਨੇਜਰ (ਆਤਮਾ), ਕੇਵਲ ਕਿ੍ਰਸ਼ਣ, ਬਹਾਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here