ਸਕਿਉਰਿਟੀ ਗਾਰਡ ਦੀ ਭਰਤੀ ਸਬੰਧੀ ਪ੍ਰਕਿਰਿਆ ਸ਼ੁਰੂ :  ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜ਼ਗਾਰ ਸਕੀਮਾਂ ਤਹਿਤ ਲੋਨ ਦਿਵਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਾਉਣ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਜੀ ਦੀ ਅਗਵਾਈ ਹੇਠ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵਲੋਂ ਦੱਸਿਆਂ ਗਿਆ ਕਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਐਸ.ਆਈ.ਐਸ ਕੰਪਨੀ ਨਾਲ ਤਾਲਮੇਲ ਕਰਕੇ ਨੌਜਵਾਨਾਂ ਨੂੰ ਸਕਿਉਰਿਟੀ ਗਾਰਡ ਦੀ ਭਰਤੀ ਕਰਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

Advertisements

ਉਹਨਾਂ ਦੱਸਿਆ ਕਿ ਕਰੋਨਾ ਵਾਈਰਸ ਦੇ ਚਲਦਿਆਂ ਲਗਾਏ ਗਏ ਲਾਕ ਡਾਊਨ ਸਮੇਂ ਦੌਰਾਨ ਅਤੇ ਸ਼ੋਸਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਰੋਜ਼ਗਾਰ ਪ੍ਰਾਰਥੀਆਂ ਅਤੇ ਕੰਪਨੀਆਂ ਨਾਲ ਟੈਲੀਫੋਨ ਰਾਹੀਂ ਸਪੰਰਕ ਕਰਕੇ ਵਰਚੂਅਲ ਇੰਟਰਵਿਊ ਕਰਵਾ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸਕਿਊਰਿਟੀ ਗਾਰਡ ਦੀ ਭਰਤੀ ਦੇ ਚਾਹਵਾਨ ਬੇਰੋਜ਼ਗਾਰ ਨੌਜਵਾਨ ਰਾਕੇਸ਼ ਕੁਮਾਰ ਪਲੁਸਮੈਂਟ ਅਫਸਰ ਦੇ ਮੁਬਾਇਲ ਨੰਬਰ 82848-44552 ਤੇ ਵਟਸਐਪ ਰਾਹੀਂ ਜਾਂ ਰੋਜ਼ਗਾਰ ਬਿਊਰੋ ਪਠਾਨਕੋਟ ਦੀ ਹੈਲਪਲਾਈਨ ਈ-ਮੇਲ dbeeptkhelpline0gmail.com  ਤੇ ਆਪਣੀ ਡਿਟੇਲ ਭੇਜ ਸਕਦੇ ਹਨ ਤਾਂ ਜੋ ਇਹਨਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਸਕਿਉਰਿਟੀ ਗਾਰਡ ਦੀ ਭਰਤੀ ਸਬੰਧੀ ਵੱਖ-ਵੱਖ ਮਿਤੀਆਂ ਦੱਸੀਆਂ ਜਾ ਸਕਣ। ਸਕਿਉਰਿਟੀ ਗਾਰਡ ਦੀ ਭਰਤੀ ਸਬੰਧੀ ਯੋਗਤਾ ਦਸਵੀਂ ਪਾਸ, ਕੱਦ 168 ਸੈਂਟੀ ਮੀਟਰ, ਉਮਰ 21 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਹ ਭਰਤੀ ਕੇਵਲ ਪੁਰਸ਼ਾ ਲਈ ਹੈ। ਐਸ.ਆਈ ਐਸ ਕੰਪਨੀ ਵਲੋਂ ਚੁਣੇ ਗਏ ਪ੍ਰਾਰਥੀਆਂ ਨੂੰ ਇੱਕ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ।

ਟ੍ਰੇਨਿੰਗ ਉਪਰੰਤ ਇਹਨਾਂ ਪ੍ਰਾਰਥੀਆਂ ਨੂੰ 12500/-ਰੁਪਏ ਤੋਂ 15000/-ਰੁਪਏ ਤੱਕ ਪ੍ਰਤੀ ਮਹੀਨਾ ਤਨਖਾਹ ਮਿਲਣਯੋਗ ਹੋਵੇਗੀ।ਇਸ ਤੋਂ ਇਲਾਵਾ ਇਹਨਾਂ ਪ੍ਰਾਰਥੀਆਂ ਨੂੰ ਹੋਰ ਭੱਤੇ ਪੈਨਸ਼ਨ, ਫੈਮਲੀ ਪੈਨਸ਼ਨ, ਗਰੇਯੂਟੀ, ਬੋਨਸ,ਪੀ.ਐਫ, ਈ.ਐਸ.ਆਈ ਮੈਡੀਕਲ ਗਰੁੱਪ, ਇੰਨਸ਼ੋਰੇਂਸ਼ ਸੇਵਾ, ਪ੍ਰਮੋਸਨ ਅਤੇ ਬਦਲੀ ਹੋਣ ਤੇ ਟੀ.ਏ/ਡੀ.ਏ ਆਦਿ ਮਿਲਣਯੋਗ ਹੋਣਗੇ। ਸਕਿਉਰਿਟੀ ਗਾਰਡ ਦੀ ਭਰਤੀ ਦੇ ਚਾਹਵਾਨ ਨੌਜਵਾਨ ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਦੇ ਮੁਬਾਇਲ ਨੰਬਰ 82848-44552 ਤੇ ਸਪੰਰਕ ਕਰ ਸਕਦੇ ਹਨ ਜਾਂ ਰੋਜ਼ਗਾਰ ਬਿਊਰੋ ਦੀ ਹੈਲਪਲਾਈਨ ਈ-ਮੇਲ  ਆਈ.ਡੀ dbeeptkhelpline0gmail.com ਰਾਹੀਂ ਆਪਣੀ ਡਿਟੇਲ ਭੇਜ ਸਕਦੇ ਹਨ।  

LEAVE A REPLY

Please enter your comment!
Please enter your name here