ਵਿਧਾਇਕ ਅਮਿਤ ਵਿੱਜ ਨੇ ਕਰੋਨਾ ਪਾਜੀਟਿਵ ਖੇਤਰਾਂ ਦਾ ਕੀਤਾ ਦੋਰਾ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪਠਾਨਕੋਟ (ਦ ਸਟੈਲਰ ਨਿਊਜ਼)। ਸ਼ਨੀਵਾਰ ਨੂੰ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਟੀ ਪਠਾਨਕੋਟ ਦੇ ਉਹਨਾਂ ਖੇਤਰਾਂ ਦਾ ਦੋਰਾ ਕੀਤਾ ਜਿਹਨਾਂ ਖੇਤਰਾਂ ਵਿੱਚ ਕਰੋਨਾ ਪਾਜੀਟਿਵ ਕੇਸ ਪਾਏ ਗਏ ਹਨ। ਉਹਨਾਂ ਵੱਲੋਂ ਵੱਖ ਵੱਖ ਖੇਤਰਾਂ ਦਾ ਦੋਰਾ ਕਰਨ ਦੋਰਾਨ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਆ ਰਹੀਆਂ ਪ੍ਰੇਸਾਨੀਆਂ ਵੀ ਸੁਣੀਆਂ। ਇਸ ਮੋਕੇ ਤੇ ਉਹਨਾਂ ਨਾਲ ਹੋਰਨਾ ਤੋਂ ਇਲਾਵਾ ਸਰਵਸ੍ਰੀ ਡਾ. ਭੁਪਿੰਦਰ ਸਿੰਘ ਐਸ.ਐਮ. ਓ. ਸਿਵਲ ਹਸਪਤਾਲ ਪਠਾਨਕੋਟ, ਆਸੀਸ ਵਿੱਜ, ਰਜਿੰਦਰ ਮਨਹਾਸ ਡੀ.ਐਸ.ਪੀ. ਪਠਾਨਕੋਟ, ਐਮ.ਸੀ. ਪੰਨਾ ਲਾਲ ਭਾਟੀਆ, ਨੀਤਿਨ ਲਾਡੀ, ਗੋਰਵ ਵਡੇਹਰਾ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜ਼ਰ ਸਨ।

Advertisements

ਇਸ ਮੋਕੇ ਤੇ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਉਹਨਾਂ ਖੇਤਰਾਂ ਦਾ ਦੋਰਾ ਕੀਤਾ ਗਿਆ ਹੈ ਜਿਹਨਾਂ ਖੇਤਰਾਂ ਵਿੱਚ ਕਰੋਨਾ ਪਾਜੀਟਿਵ ਲੋਕ ਮਿਲੇ ਹਨ । ਉਹਨਾਂ ਦੱਸਿਆ ਕਿ ਉਹਨਾਂ ਲੋਕਾਂ ਨਾਲ ਮਿਲਕੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ।


 ਲੋਕਾਂ ਨੂੰ ਕੀਤੀ ਅਪੀਲ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਕਰੋ ਪਾਲਣਾ

ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਅੱਜ ਹਰੀ ਨਗਰ, ਮੀਰਪੁਰ ਕਾਲੋਨੀ, ਇੰਦਰਾ ਕਲੋਨੀ,ਵਿਸਨੂੰ ਨਗਰ ਨਜਦੀਕ ਰੇਨੂੰਕਾ ਮੰਦਿਰ,ਸਿਲਵਰ ਇਸਟੇਟ, ਰੋਜ ਐਵਨਿਓ ਆਦਿ ਖੇਤਰਾਂ ਤੱਕ ਪਹੁੰਚ ਕੀਤੀ ਗਈ ਹੈ। ਇਸ ਮੋਕੇ ਤੇ ਉਹਨਾਂ  ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲਾੱਕ ਡਾਊਣ ਦੋਰਾਨ ਘਰਾਂ ਅੰਦਰ ਰਹੋ ਅਤੇ ਜਿਲਾ ਪ੍ਰਸਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੋ।

ਉਹਨਾਂ ਕਿਹਾ ਕਿ  ਅਸੀਂ ਇਸ ਸਮੇਂ ਬਹੁਤ ਵੱਡੇ ਸੰਕਟ ਵਿੱਚੋਂ ਗੁਜਰ ਰਹੇ ਹਾਂ ਅਤੇ ਸਾਵਧਾਨੀ ਹੀ ਸਾਡੀ ਸੁਰੱਖਿਆ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਪੂਰੀ ਤਰਾਂ ਨਾਲ ਸੁਰੱਖਿਅਤ ਰਹਿਣ ਲਈ ਮਾਸਕ ਦਾ ਪ੍ਰਯੋਗ ਕਰੀਏ, ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਬਾਰ ਬਾਰ ਸਾਫ ਕਰੀਏ ਅਤੇ ਸੋਸਲ ਡਿਸਟੈਂਸ ਦੀ ਪਾਲਣਾ ਕਰੀਏ। ਇਸ ਮੋਕੇ ਤੇ ਡਾ. ਭੁਪਿੰਦਰ ਸਿੰਘ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਲਈ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਅਗਰ ਕਿਸੇ ਵੀ ਗਲੀ ਮੁਹੱਲਿਆਂ ਵਿੱਚ ਕੋਈ ਕਰੋਨਾ ਮਰੀਜ ਮਿਲਦਾ ਹੈ ਜਾਂ ਕਿਸੇ ਵੀ ਵਿਅਕਤੀ ਵਿੱਚ ਕਰੋਨਾ ਦੇ ਕਿਸੇ ਤਰਾਂ ਦੇ ਲੱਛਣ ਨਜਰ ਆਉਂਦੇ ਹਨ ਤਾਂ ਉਹਨਾਂ ਦਾ ਕੀ ਫਰਜ ਬਣਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here