Wednesday, October 28, 2026
Home Latest ਕੋਟਕਪੂਰਾ ਵਿੱਚ ਬੱਸ ਹਾਦਸੇ ਦੌਰਾਨ ਲਾਪਤਾ ਹੋਏ ਨੌਜਵਾਨ ਦੀ ਮਿਲੀ ਲਾਸ਼

ਕੋਟਕਪੂਰਾ ਵਿੱਚ ਬੱਸ ਹਾਦਸੇ ਦੌਰਾਨ ਲਾਪਤਾ ਹੋਏ ਨੌਜਵਾਨ ਦੀ ਮਿਲੀ ਲਾਸ਼

ਸ੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸ੍ਰੀ ਮੁਕਤਸਰ ਤੋਂ ਕੋਟਕਪੂਰਾ ਵਿੱਚ ਬੱਸ ਹਾਦਸੇ ਵਿੱਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਦੌਰਾਨ ਕੁੱਲ 8 ਲੋਕਾਂ ਦੀ ਮੌਤ ਹੋਈ ਸੀ, ਅਤੇ ਹੁਣ ਇੱਕ ਹੋਰ ਲਾਸ਼ ਬਰਾਮਦ ਹੋਈ ਹੈ ਜਿਸਦੀ ਪਹਿਚਾਣ ਰਾਜਿੰਦਰ ਸਿੰਘ ਉਮਰ 31 ਸਾਲ ਪੁੱਤਰ ਬਲਦੇਵ ਸਿੰਘ ਵਾਸੀ ਬਠਿੰਡਾ ਵਜੋ ਹੋਈ ਹੈ। ਨੌਜਵਾਨ ਦੀ ਲਾਸ਼ ਨਹਿਰ ਵਿੱਚੋ ਬਰਾਮਦ ਕੀਤੀ ਗਈ ਹੈ ਇਸਤੋ ਬਾਅਦ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ।

Advertisements

ਰਾਜਿੰਦਰ ਲੈਬੋਰਟਰੀਆਂ ਤੋ ਬਲੱਡ ਸੈਪਲ ਕੁਲੈਕਸ਼ਨ ਦਾ ਕੰਮ ਕਰਦਾ ਸੀ। ਉਹ ਰੋਜ਼ਾਨਾ ਟਰੈਵਲ ਕੰਪਨੀ ਦੀ ਬੱਸ ਵਿੱਚ ਖੂਨ ਦੇ ਸੈਪਲ ਲੈਣ ਲਈ ਜਾਂਦਾ ਸੀ। ਉਹ ਘਟਨਾ ਵਾਲੇ ਦਿਨ ਬੱਸ ਵਿੱਚ ਸਵਾਰ ਸੀ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਬੱਸ ਨਹਿਰ ਵਿੱਚ ਡਿੱਗ ਗਈ।

ਦੱਸਿਆ ਜਾ ਰਿਹਾ ਹੈ ਕਿ ਉਸਦੀ ਲਾਸ਼ ਥਾਂਦੇ ਵਾਲਾ ਹੈੱਡ ਤੋਂ ਬਰਾਮਦ ਕੀਤੀ ਗਈ ਹੈ, ਅਤੇ ਉਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।ਰਾਜਿੰਦਰ ਦੇ ਪਰਿਵਾਰਕ ਮੈਬਰ 2 ਦਿਨਾਂ ਤੋ ਆਪਣੇ ਪੁੱਤਰ ਦੀ ਭਾਲ ਲਈ ਨਹਿਰ ਤੇ ਪਹੁੰਚੇ ਹੋਏ ਸੀ।ਪੁੱਤ ਦੀ ਲਾਸ਼ ਮਿਲਣ ਮਗਰੋਂ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

LEAVE A REPLY

Please enter your comment!
Please enter your name here