ਪੰਚਾਇਤ ਯੂਨੀਅਨ ਤਲਵਾੜਾ ਨੇ ਸਰਪੰਚ ਯੂਨੀਅਨ ਪੰਜਾਬ ਦੇ ਸੰਘਰਸ਼ ਦਾ ਕੀਤਾ ਸਮਰਥਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਅੱਜ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਯੂਨੀਅਨ ਦੀ ਹੋਈ ਮੀਟਿੰਗ ‘ਚ ਹਾਜਰ ਬਲਾਕ ਤਲਵਾੜਾ ਅਤੇ ਹਾਜੀਪਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਬਲਾਕ ਸਮਿਤੀ ਮੈਬਰ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਨਵਲ ਮਹਿਤਾ ਬੇੜਿੰਗ ਅਤੇ ਬਲਾਕ ਹਾਜੀਪੁਰ ਤੋਂ ਸਰਪੰਚ ਕੁਲਦੀਪ ਚਾਚਾ ਨੇ ਕੀਤੀ। ਇਸ ਮੌਕੇ ਬੋਲਦਿਆਂ ਸਰਪੰਚ ਸੁਰੇਸ਼ ਟੋਹਲੂ,ਕੁਲਦੀਪ ਭੰਬੋਤਾੜ, ਪਿੰਕੀ ਕਮਾਹੀ ਦੇਵੀ, ਰਮਨ ਗੋਲਡੀ, ਦਵਿੰਦਰ ਭਾਟੀਆ ਨਾਰੰਗਪੁਰ, ਅੰਜਨਾ ਕੁਮਾਰੀ ਆਦਿ ਨੇ ਸਰਪੰਚ ਯੂਨੀਅਨ ਪੰਜਾਬ ਵਲੋਂ ਪੰਚਾਇਤੀ ਨੁਮਾਇਦਿਆਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਸ਼ੁਰੂ ਕੀਤੇ ਸੰਘਰਸ਼ ਦਾ ਸਮਰਥਨ ਕੀਤਾ,ਉਨ੍ਹਾਂ ਸਰਪੰਚਾਂ/ਪੰਚਾਂ/ਬਲਾਕ ਸਮਿਤੀਆਂ/ਜਿਲ੍ਹਾ ਪਰਿਸ਼ਦ ਮੈਬਰਾਂ ਨੂੰ ਬਣਦਾ ਮਾਣ ਭੱਤਾ, ਕੇਂਦਰੀ ਵਿੱਤ ਕਮਿਸ਼ਨ ਦੀ ਤਰਜ ਤੇ ਰਾਜ ਵਿੱਤ ਕਮਿਸ਼ਨ ਲਾਗੂ ਕਰਨ, ਬੀਡੀਪੀਓ ਦਫਤਰਾਂ ਵਿਚ ਅਮਲੇ ਅਤੇ ਪੰਚਾਇਤ ਸਕੱਤਰਾਂ ਦੀ ਘਾਟ ਨੂੰ ਪੂਰਾ ਕਰਨ, ਸਰਕਾਰੀ ਦਫਤਰਾਂ ਚ ਪੰਚਾਇਤੀ ਨੁਮਾਇਦਿਆਂ ਨੂੰ ਬਣਦਾ ਮਾਣ ਸਤਿਕਾਰ ਦੇਣ, ਪੰਚਾਇਤਾਂ ਦੀ ਆਮਦਨ ਚੋ ਕੀਤੀ ਜਾਂਦੀ 30 ਫੀਸਦੀ ਵਸੂਲੀ ਬੰਦ ਕਰ ਪੈਸਾ ਪਿੰਡ ਦੇ ਵਿਕਾਸ ਕਾਰਜਾਂ ਤੇ ਖਰਚ ਕਰਨ, ਗੈਰ ਸਮਾਜਿਕ ਤਤਾਂ ਨੂੰ ਰੋਕਦਿਆਂ ਜਾਨ ਗਵਾਉਣ ਵਾਲੇ ਪੰਚਾਇਤ ਮੈਬਰਾਂ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਆਦਿ ਦੀ ਮੰਗ ਕੀਤੀ। ਇਸ ਮੌਕੇ ਹਾਜਰ ਸਰਪੰਚਾਂ, ਪੰਚਾਂ, ਬਲਾਕ ਸਮਿਤੀ ਮੈਬਰਾਂ ਆਦਿ ਨੇ ਉਕਤ ਮੰਗਾਂ ਦਾ ਸਮਰਥਨ ਕੀਤਾ।

Advertisements

ਹਾਜਰ ਈ ਪੰਚਾਇਤ ਯੂਨੀਅਨ ਨੂੰ ਤਨਖਾਹ ਪੰਚਾਇਤ ਦੇ ਫੰਡ ਚੋਂ ਦੇਣ ਦੀ ਬਜਾਇ ਸਰਕਾਰੀ ਖਜਾਨੇ ਵਿਚੋਂ ਦੇਣ ਦੀ ਮੰਗ ਵੀ ਕੀਤੀ। ਮਨਰੇਗਾ ਮੁਲਾਜਮਾ ਦੇ ਸੰਘਰਸ਼ ਹਮਾਇਤ ਕੀਤੀ। ਹਾਜਰ ਪੰਚਾਇਤੀ ਨੁਮਾਇਦਿਆਂ ਨੇ ਸਰਪੰਚ ਯੂਨੀਅਨ ਪੰਜਾਬ ਦੇ ਸੱਦੇ ਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਅਗਲੇ 10 ਦਿਨ ਲਈ ਕਲਮ ਛੋੜ ਹੜਤਾਲ ਉਤੇ ਜਾਣ ਅਤੇ ਨਿਕਟ ਭਵਿਖ ਵਿਚ ਸਰਪੰਚ ਯੂਨੀਅਨ ਪੰਜਾਬ ਦੇ ਐਕਸ਼ਨਾਂ ਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸਰਬ ਸੰਮਤੀ ਨਾਲ ਫੈਸਲਾ ਕੀਤਾ। ਸੀਨੀਅਰ ਕਾਂਗਰਸੀ ਆਗੂ ਬਿਸ਼ਨ ਦਾਸ ਸੰਧੂ ਨੇ ਪੰਚਾਇਤ ਯੂਨੀਅਨ ਦੀਆਂ ਮੰਗਾਂ ਦਾ ਸਮਰਥਨ ਕੀਤਾ।

ਰਨਾਂ ਤੋਂ ਇਲਾਵਾ ਇਸ ਮੌਕੇ ਨੇਵੀ ਚਾਟਕ, ਰਮਨ ਟੋਹਲੂ, ਕੁਲਜੀਤ ਭੰਬੋਤਾੜ, ਲੀਲਾ ਦੇਵੀ, ਰੂਬੀ, ਸੀਮਾ ਰਾਣੀ, ਵੰਦਨਾ ਕੁਮਾਰੀ, ਪ੍ਰਵੀਨ ਕੁਮਾਰ, ਓਮ ਦੱਤ ਉਰਫ ਕਾਲਾ, ਵਰਿੰਦਰ ਕੁਮਾਰ ਢੁਲਾਲ, ਸ਼ਾਮ ਸੁੰਦਰ, ਸੁਰਿੰਦਰ ਕੁਮਾਰ, ਕਰਨੈਲ ਸਿੰਘ, ਕੇਵਲ ਸ਼ਰਮਾ,ਬੰਟੀ ਡੋਹਰ, ਹੇਮਰਾਜ ਮੌਜੂਦ ਸਨ।

LEAVE A REPLY

Please enter your comment!
Please enter your name here