ਯੂਥ ਪਾਵਰ ਗੁੱਰਪ ਅਤੇ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ ਜਰੂਰਤਮੰਦ ਪਰਿਵਾਰ ਦੇ ਮਕਾਨ ਦੀ ਉਸਾਰੀ ਦਾ ਕੰਮ ਹੋਇਆ ਮੰਕਮਲ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਗਰੀਬ ਬੇਸਹਾਰਿਆਂ ਲਈ ਹਮੇਸ਼ਾਂ ਤਤਪਰ ਵਾਲਾ ਮੁਕੇਰੀਆਂ ਦਾ ਯੂਥ ਪਾਵਰ ਗੁੱਰਪ ਵੱਲੋਂ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ ਪਿੰਡ ਟਾਂਡਾ ਚੂੜੀਆਂ ਵਿੱਚ ਇੱਕ ਜਰੂਰਤਮੰਦ ਪਰਿਵਾਰ ਦੇ ਘਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜ਼ੋ ਕਿ ਉਹ ਮਕਾਨ ਬਣ ਕੇ ਤਿਆਰ ਹੋ ਗਿਆ ਮੁਕੇਰੀਆਂ ਲੋਕ ਭਲਾਈ ਗਰੁੱਪ ਟਾਂਡਾ ਚੂੜੀਆਂ ਵਲੋਂ ਜਾਇਜਾ ਲੈਣ ਅੱਜ ਯੂਥ ਗਰੁੱਪ ਟੀਮ ਪਿੰਡ ਟਾਂਡਾ ਚੂੜੀਆ ਦੇ ਵਿੱਚ ਪੁੰਹਚਣ ਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।

Advertisements

ਯੂਥ ਪਾਵਰ ਗੁੱਰਪ ਦੇ ਮੈਂਬਰ ਨੇ ਕਿਹਾ ਕਿ ਇਸਦੇ ਵਿਚ ਪਿੰਡ ਦੇ ਯੂਥ ਦਾ ਵਿਸੇਸ਼ ਯੋਗਦਾਨ ਹੈ । ਸਰਪੰਚ ਭੂਪਿੰਦਰ ਸਿੰਘ ਟਾਂਡਾ ਚੂੜੀਆਂ ਬਰਜਿੰਦਰ ਸਿੰਘ, ਗੁਰਜੀਤ ਸਿੰਘ ਵਿੱਕੀ, ਦਵਿੰਦਰ ਸਿੰਘ ਗੌਤਮ ਸਿੰਘ ਪਿੰਡ ਢਾਲ ਸਾਰੇ ਹੀ ਟੀਮ ਮੈਂਬਰਾਂ ਤੇ ਪ੍ਰਿੰਸ ਠਾਕੁਰ ਨੇ ਅੱਜ ਸਮੂਹ ਟੀਮ ਵਲੋਂ ਸੰਚਾਲਕ ਵੀਰ ਐਨ ਐੱਸ ਖਿਜ਼ਰਪੁਰੀਆ ਦੇ ਭਾਰਤ ਪਰਤਣ ਤੇ ਧੰਨਵਾਦ ਕੀਤਾ ਗਿਆ । ਸਰਪੰਚ ਗੌਤਮ ਸਿੰਘ ਨੇ ਦਸਿਆ ਸਾਡੇ ਵੀਰ ਦੇ ਭਾਰਤ ਆਉਣ ਤੇ ਸਾਡੀ ਟੀਮ ਦੇ ਨਵੇਂ ਯੂਥ ਨੂੰ ਹੋਰ ਉਤਸ਼ਾਹ ਮਿਲੀਆ ਹੈ ਉਨ੍ਹਾਂ ਬੇਨਤੀ ਕੀਤੀ ਹੈ ਕਿ ਕੋਈ ਵੀ ਵੀਰ ਇਸ ਯੂਥ ਪਾਵਰ ਕਲੱਬ ਦਾ ਮੈਂਬਰ ਬਣ ਸਕਦਾ ਹੈ । ਉਨ੍ਹਾਂ ਕਿਹਾ ਉਨ੍ਹਾਂ ਦਾ ਯੂਥ ਪਾਵਰ ਗੁੱਰਪ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਮਦੱਦ ਲਈ ਤਿਆਰ ਰਹਿੰਦਾ ਹੈ ਅਤੇ ਹਮੇਸ਼ਾ ਇਸੇ ਤਰ੍ਹਾਂ ਹੀ ਬੇ-ਸਹਾਰਿਆਂ ਦੀ ਮਦੱਦ ਕਰਦੇ ਰਹਿਣਗੇ ।

LEAVE A REPLY

Please enter your comment!
Please enter your name here