Monday, October 26, 2026
Home International ਕਾਬੁਲ ਹਵਾਈ ਅੱਡੇ ਧਮਾਕੇ ਵਿੱਚ 13 ਅਮਰੀਕੀ ਸੈਨਿਕਾਂ ਸਮੇਤ 90 ਲੋਕਾਂ ਦੀ...

ਕਾਬੁਲ ਹਵਾਈ ਅੱਡੇ ਧਮਾਕੇ ਵਿੱਚ 13 ਅਮਰੀਕੀ ਸੈਨਿਕਾਂ ਸਮੇਤ 90 ਲੋਕਾਂ ਦੀ ਮੌਤ, 150 ਤੋ ਵੱਧ ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼)। ਅਫਗਾਨਿਸਤਾਨ ਦੇ ਕਾਬੁਲ ਵਿੱਚ ਤਾਲਿਬਾਨ ਲੜਾਕਿਆ ਦਾ ਕਬਜ਼ਾ ਹੋਣ ਕਾਰਨ ਅਫਗਾਨਿਸਤਾਨ ਤੇ ਲੋਕ ਦੇਸ਼ ਛੱਡ ਕੇ ਜਾਣ ਲਈ ਮਜ਼ਬੂਰ ਹੋ ਗਏ ਹਨ ਜਿਸਦੇ ਕਾਰਣ ਅਫਰੀਕੀ ਲੋਕ ਕਾਬੁਲ ਹਵਾਈ ਅੱਡੇ ਤੇ ਦੂਸਰੇ ਦੇਸ਼ ਜਾਣ ਲਈ ਕਾਬੁਲ ਹਵਾਈ ਅੱਡੇ ਕੇ ਇਕੱਠੇ ਹੋਏ ਸਨ, ਤਾ ਅਚਾਨਕ ਹੀ ਤਾਲਿਬਾਨ ਲੜਾਕਿਆ ਨੇ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕੱਠੇ ਹੋਏ ਲੋਕਾ ਦੀ ਭੀੜ ਤੇ ਹਮਲਾ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ , ਕਾਬੁਲ ਏਅਰਪੋਰਟ ਧਮਾਕੇ ਵਿੱਚ ਮਰਨ ਵਾਲਿਆ ਦੀ ਗਿਣਤੀ 90 ਹੋ ਗਈ ਹੈ ਅਤੇ 150 ਵੱਧ ਲੋਕੀ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟ ਅਨੁਸਾਰ , ਇਸ ਧਮਾਕੇ ਵਿੱਚ ਅਮਰੀਕਾ ਦੇ 13 ਸੈਨਿਕ ਵੀ ਸ਼ਾਮਿਲ ਸਨ ਜੋ ਕਿ ਕਾਬੁਲ ਹਾਦਸੇ ਦੇ ਸ਼ਿਕਾਰ ਹੋ ਗਏ ਹਨ।

Advertisements

ਇਸਤੋ ਇਲਾਵਾ ਯੂਐਸ ਸੈਂਟਰਲ ਕਮਾਂਡ ਦੇ ਕਮਾਂਡਰ ਫਰੈਂਕ ਮੈਕੈਂਜ਼ੀ ਨੇ ਕਿਹਾ ਕਿ ਹਮਲੇ ਵਿੱਚ 18 ਅਮਰੀਕੀ ਸੈਨਿਕ ਵੀ ਜ਼ਖਮੀ ਹੋ ਗਏ ਹਨ। ਕਾਬੁਲ ਧਮਾਕੇ ਨੂੰ ਅੰਜ਼ਾਮ ਦੇਣ ਵਾਲੇ ਤਾਲਿਬਾਨ ਲੜਾਕੇ ਆਪਣੇ ਆਪ ਨੂੰ ਜ਼ਿੰਮੇਵਾਰ ਕਹਿਣ ਦੀ ਬਜਾਏ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।. ਅਮਰੀਕੀ ਅਧਿਕਾਰੀਆ ਨੇ ਦੱਸਿਆ ਕਿ ਕਾਬੁਲ ਹਵਾਈ ਅੱਡੇ ਤੇ ਇੱਕ ਹਮਲਾਵਰ ਹਮਲਾ ਕਰਦੇ ਹੋਏ ਆਇਆ ਅਤੇ ਉਸਨੇ ਆਪਣੇ ਆਪ ਨੂੰ ਅਤੇ ਉੱਥੇ ਸਮੇਤ ਲੋਕਾ ਨੂੰ ਬੰਬ ਨਾਲ ਉਡਾ ਦਿੱਤਾ । ਜਿਸ ਦੋਰਾਨ ਉੱਥੇ ਇਸ ਹਵਾਈ ਅੱਡੇ ਗੇਟ ਤੇ ਅਮਰੀਕੀ ਸੈਨਿਕ ਅਤੇ ਬਿ੍ਰਟੇਨ ਦੇ ਸੈਨਿਕ ਤਾਇਨਾਤ ਸਨ । ਜਿਸ ਦੋਰਾਨ ਅਮਰੀਕੀ ਸੈਨਿਕ ਵੀ ਹਾਦਸੇ ਦਾ ਸ਼ਿਕਾਰ ਹੋ ਗਏ । ਇਸਤੋ ਇਲਾਵਾ ਦੂਜਾ ਹਮਲਾ ਹਵਾਈ ਅੱਡੇ ਦੇ ਗੇਟ ਦੇ ਸਾਹਮਣੇ ਮੌਜੂਦ ਬੈਰਨ ਹੋਟਲ ਦੇ ਬਾਹਰ ਹੋਇਆ। ਪਰ ਇਸ ਘਟਨਾ ਵਿੱਚ ਕਾਬੁਲ ਵਿੱਚ ਮੌਜੂਦ ਜ਼ਹਾਜ ਨੂੰ ਕੋਈ ਨੁਕਸਾਨ ਨਹੀ ਹੋਇਆ ਹੈ।

LEAVE A REPLY

Please enter your comment!
Please enter your name here