ਕਰਨਾਲ ਟੋਲ ਪਲਾਜ਼ਾ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾ ਨੇ ਕੀਤਾ ਰੋਹਤਕ-ਪਾਨੀਪਤ ਹਾਈਵੇ ਬੰਦ

ਰੋਹਤਕ (ਦ ਸਟੈਲਰ ਨਿਊਜ਼)। ਰੋਹਤਕ ਦੇ ਕਰਨਾਲ ਟੋਲ ਪਲਾਜਾ ਤੇ ਕਿਸਾਨਾ ਨੇ ਅੱਜ ਧਰਨਾ ਲਗਾਇਆ ਸੀ ਜਿਸ ਦੋਰਾਨ, ਧਰਨੇ ਵਿੱਚ ਪੁਲਿਸ ਨੇ ਆਪਣੇ ਹੱਕਾ ਲਈ ਬੈਠੇ ਹੋਏ ਕਿਸਾਨਾ ਤੇ ਕਰਨਾਲ ਟੋਲ ਪਲਾਜ਼ਾ ਤੇ ਲਾਠੀਚਾਰਜ ਕਰ ਦਿੱਤਾ । ਜਿਸਦੇ ਕਾਰਣ ਕਿਸਾਨਾ ਤੇ ਪੁਲਿਸ ਵਿਚਕਾਰ ਵੱਡੇ ਤੋਰ ਤੇ ਝੜਪ ਹੋ ਗਈ । ਜਿਸ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸੜਕਾਂ ਤੇ ਉਤਰ ਆਏ ਹਨ ਅਤੇ ਕਈ ਸਾਰੇ ਕਿਸਾਨ ਇਸ ਹੜਤਾਲ ਵਿੱਚ ਜ਼ਖਮੀ ਹੋ ਗਏ ਹਨ ।

Advertisements

ਕਿਸਾਨਾ ਨੇ ਇਸ ਵਿਰੋਧ ਵਿੱਚ ਰੋਹਤਕ ਦਾ ਟੌਲ ਪਲਾਜ਼ਾ ਵੀ ਬੰਦ ਕਰ ਦਿੱਤਾ ਹੈ ਅਤੇ ਲਾਠੀਚਾਰਜ ਤੋ ਬਾਅਦ ਕਿਸਾਨਾ ਨੇ ਰਾਜ ਦੇ ਵੱਖ – ਵੱਖ ਹਿੱਸਿਆ ਵਿੱਚ ਬਹੁਤ ਸਾਰੇ ਰਾਸ਼ਟਰੀ ਅਤੇ ਰਾਜ ਮਾਰਗਾ ਨੂੰ ਜਾਮ ਕਰ ਦਿੱਤਾ ਹੈ । ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਾਜੂ ਮਕਡੌਲੀ ਨੇ ਕਿਹਾ ਕਿ ਉਹ ਆਪਣੇ ਹੱਕਾ ਨੂੰ ਮੰਨਵਾਉਣ ਲਈ ਕਿਸੇ ਵੀ ਕੀਮਤ ਵਿੱਚ ਪਿੱਛੇ ਨਹੀ ਹਟਣਗੇ ਅਤੇ ਇਸੇ ਤਰਾਂ ਪ੍ਰਦਰਸ਼ਨ ਜ਼ਾਰੀ ਰੱਖਾਗੇ ਅਤੇ ਮਕਡੌਲੀ ਨੇ ਸਰਕਾਰ ਨੂੰ ਮੰਗ ਕੀਤੀ ਕਿ ਜੋ ਵੀ ਦੌਸ਼ੀ ਅਧਿਕਾਰੀ ਹੈ ਉਹਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here